ਵਿਆਹ ਸਮਾਗਮ ''ਚ ਸਟੇਜ ''ਤੇ ਡਾਂਸਰ ਨਾਲ ਮੁੰਡੇ ਨੇ ਕੀਤੀ ਛੇੜਛਾੜ, ਫਿਰ ਜੋ ਹੋਇਆ... (ਵੀਡੀਓ)

02/21/2017 7:24:13 PM

ਜਲੰਧਰ : ਮੈਰਿਜ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਡਾਂਸਰਾਂ ਨਾਲ ਬਦਸਲੂਕੀ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਤੁਸਵੀਰਾਂ ''ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਵਿਆਹ ਸਮਾਗਮ ਵਿਚ ਡਾਂਸਰਾਂ ਸਟੇਜ ''ਤੇ ਨੱਚ ਰਹੀਆਂ ਹਨ ਅਤੇ ਇਸ ਦੌਰਾਨ ਕੁਝ ਨੌਜਵਾਨ ਸਟੇਜ ''ਤੇ ਆ ਜਾਂਦੇ ਹਨ ਅਤੇ ਨੱਚਣਾ ਸ਼ੁਰੂ ਕਰ ਦਿੰਦੇ ਹਨ। ਕੁਝ ਸਮੇਂ ਬਾਅਦ ਉਨ੍ਹਾਂ ਨੌਜਵਾਨਾਂ ''ਚੋਂ ਇਕ ਨੌਜਵਾਨ ਸਟੇਜ ''ਤੇ ਨੱਚ ਰਹੀ ਡਾਂਸਰ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੰਦਾ ਹੈ ਜਿਸ ''ਤੇ ਉਕਤ ਲੜਕੀ ਭੜਕ ਜਾਂਦੀ ਹੈ ਅਤੇ ਦੋਵਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਜਾਂਦੀ ਹੈ।
ਇਹ ਸਾਰੀ ਘਟਨਾ ਵਿਆਹ ਵਿਚ ਮੌਜੂਦ ਕਿਸੇ ਨੌਜਵਾਨ ਵਲੋਂ ਮੋਬਾਇਲ ''ਚ ਕੈਦ ਕਰ ਲਈ ਗਈ। ਫਿਲਹਾਲ ਘਟਨਾ ਪੰਜਾਬ ਦੇ ਕਿਸ ਜ਼ਿਲੇ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਹੁਣ ਇਥੇ ਸਵਾਲ ਇਹ ਉੱਠਦਾ ਹੈ ਕਿ ਵਿਆਹ ਸਮਾਗਮਾਂ ''ਚ ਸਟੇਜ ''ਤੇ ਨੱਚ ਰਹੀਆਂ ਡਾਂਸਰਾਂ ਦੀ ਆਖਿਰ ਕੋਈ ਸੁਰੱਖਿਆ ਕਿਉਂ ਨਹੀਂ ਹੈ?

Gurminder Singh

This news is Content Editor Gurminder Singh