ਵਿਆਹ ਸਮਾਗਮਾਂ ਸਬੰਧੀ ਰੂਪਨਗਰ ਦੀ ਡੀ. ਸੀ. ਵੱਲੋਂ ਨਵੀਆਂ ਹਦਾਇਤਾਂ ਜਾਰੀ

04/29/2021 5:07:14 PM

ਰੂਪਨਗਰ (ਜ.ਬ.)- ਪੰਜਾਬ ਸਰਕਾਰ ਵੱਲੋਂ 27 ਅਪ੍ਰੈਲ, 2021 ਨੂੰ ਜਾਰੀ ਨਿਰਦੇਸ਼ਾਂ ਦੀ ਨਿਰੰਤਰਤਾ ’ਚ 28 ਅਪ੍ਰੈਲ 2021 ਤੋਂ ਬਾਅਦ ਵਿਆਹ ਦੇ ਕੰਮਾਂ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਇਸ ਸਪੱਸ਼ਟੀਕਰਨ ਮੁਤਾਬਕ ਹੁਣ 30 ਅਪ੍ਰੈਲ, 2021 ਨੂੰ ਜਾਂ ਇਸ ਤੋਂ ਪਹਿਲਾਂ ਸ਼ਾਮ ਦੇ 6 ਵਜੇ ਤੋਂ ਬਾਅਦ ਕੀਤੇ ਜਾ ਰਹੇ ਵਿਆਹ ਸਮਾਗਮਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਆਗਿਆ ਜਾਰੀ ਰਹੇਗੀ।
ਇਸ ਲਈ ਪੰਜਾਬ ਸਰਕਾਰ ਦੇ ਵਿਆਹ ਸਬੰਧੀ ਕਾਰਜਾਂ ਬਾਰੇ ਉਪਰੋਕਤ ਸਪੱਸ਼ਟੀਕਰਨ ਦੀ ਪਾਲਣਾ ਕਰਦੇ ਹੋਏ, ਸੋਨਾਲੀ ਗਿਰੀ ਜ਼ਿਲਾ ਮੈਜਿਸਟ੍ਰੈਟ ਰੂਪਨਗਰ ਵੱਲੋਂ 30 ਅਪ੍ਰੈਲ, 2021 ਨੂੰ ਜਾਂ ਇਸ ਤੋਂ ਪਹਿਲਾਂ ਸ਼ਾਮ ਦੇ 6 ਵਜੇ ਤੋਂ ਬਾਅਦ ਤੈਅ ਕੀਤੇ ਵਿਆਹ ਕਾਰਜਾਂ ਦੀ ਜ਼ਿਲ੍ਹਾ ਰੂਪਨਗਰ ਦੇ ਅਧਿਕਾਰ ਖੇਤਰ ’ਚ ਕੁਝ ਸ਼ਰਤਾਂ ਅਧੀਨ ਪ੍ਰਵਾਨਗੀ ਦਿੱਤੀ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ

ਜਾਣਕਾਰੀ ਦਿੰਦੇ ਹੋਏ ਸੋਨਾਲੀ ਗਿਰੀ ਨੇ ਦੱਸਿਆ ਕਿ 20 ਤੋਂ ਵੱਧ ਵਿਅਕਤੀਆਂ ਨੂੰ ਵਿਆਹ ’ਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ, ਹਿੱਸਾ ਲੈਣ ਵਾਲੇ ਨੂੰ ਸਬੰਧਤ ਸਬ-ਡਿਵੀਜ਼ਨਲ ਮੈਜਿਸਟਰੇਟ (ਐੱਸ. ਡੀ. ਐੱਮ.) ਵੱਲੋਂ ਜਾਰੀ ਕਰਫ਼ਿਊ ਪਾਸ ਪ੍ਰਾਪਤ ਕਰਨਾ ਹੋਵੇਗਾ, ਜਿਸ ਦੇ ਅਧਿਕਾਰ ਖੇਤਰ ’ਚ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਕਾਰਜ 9. 00 ਵਜੇ ਤੱਕ ਸਮਾਪਤ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਨਿਰਦੇਸ਼ ਸਿਰਫ਼ 30 ਅਪ੍ਰੈਲ, 2021 ਤੋਂ ਪਹਿਲਾਂ ਸ਼ਾਮ ਨੂੰ 6 ਵਜੇ ਤੋਂ ਬਾਅਦ ਤਹਿ ਕੀਤੇ ਵਿਆਹ ’ਤੇ ਲਾਗੂ ਹੋਣਗੇ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਜ਼ਰੂਰੀ ਵਸਤਾਂ ਦੇ ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀਆਂ ਦੀ ਹੁਣ ਖੈਰ ਨਹੀਂ, ਡੀ. ਸੀ. ਨੇ ਦਿੱਤੇ ਇਹ ਹੁਕਮ

ਇਸ ਪ੍ਰਸੰਗ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੋਲਟਰੀ ਪਦਾਰਥਾਂ ਅਤੇ ਮੀਟ ਨਾਲ ਸਬੰਧਤ ਵਪਾਰਕ ਅਦਾਰੇ/ਦੁਕਾਨਾਂ, ਕੋਵਿਡ ਨਿਯਮਾਂ ਦੀ ਪਾਲਣਾ ਦੀ ਸ਼ਰਤ ਅਤੇ ਪਾਬੰਦੀਆਂ ਤੋਂ ਵੀ ਛੋਟ ਦਿੱਤੀ ਜਾਵੇਗੀ । ਸੋਨਾਲੀ ਗਿਰੀ ਨੇ ਦੱਸਿਆ ਕਿ 1 ਮਈ, 2021 ਨੂੰ ਜਾਂ ਬਾਅਦ ’ਚ ਤੈਅ ਕੀਤੇ ਸਾਰੇ ਵਿਆਹ ਦੀਆਂ ਤਾਰੀਖ਼ਾਂ/ ਸਮਾਂ ਸਬੰਧਤ ਪਰਿਵਾਰਾਂ ਦੁਆਰਾ ਕੋਵਿਡ-19 ਦੀਆਂ ਮੌਜੂਦਾ ਸਮੇਂ ਲਾਗੂ ਪਾਬੰਦੀਆਂ ਦੇ ਅਨੁਕੂਲ ਲਈ ਤਹਿ ਕੀਤੇ ਜਾ ਸਕਦੇ ਹਨ। ਇਸ ਆਦੇਸ਼ ਦੀ ਕੋਈ ਉਲੰਘਣਾ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਅਧੀਨ, ਭਾਰਤੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਤੋਂ ਇਲਾਵਾ, ਸਜਾ ਯੋਗ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri