ਇਸ ਹਫਤੇ ਵੱਟ ਕਢੇਗੀ ਗਰਮੀ, ਪਾਰਾ ਪੁੱਜੇਗਾ 43 ਤੋਂ ਪਾਰ

05/27/2019 2:08:25 PM

ਜਲੰਧਰ : ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਗਰਮੀ ਨੇ ਫਿਰ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਐਤਵਾਰ (26 ਮਈ) ਨੂੰ ਵੀ ਤਾਪਮਾਨ 41.5 ਡਿਗਰੀ ਸੈਲਸੀਅਸ 'ਤੇ ਪੁੱਜ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਖੇਤਰ 'ਚ ਬੱਦਲ ਛਾਏ ਰਹਿਣ, ਬਾਰਿਸ਼ ਅਤੇ ਹਨ੍ਹੇਰੀ ਕਾਰਨ ਤਾਪਮਾਨ 31 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਡਿੱਗ ਗਿਆ ਸੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਸੀ ਪਰ ਹੁਣ ਫਿਰ ਤੋਂ ਮੌਸਮ ਖੁਸ਼ਕ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧਣ ਦੇ ਆਸਾਰ ਹਨ। ਇਸ ਦੇ ਨਾਲ ਹੀ ਪਾਰਾ 43 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਸਕਦਾ ਹੈ ਅਤੇ ਗਰਮ ਲੂ ਵੀ ਚੱਲ ਸਕਦੀ ਹੈ। ਦੱਸਣਯੋਗ ਹੈ ਕਿ ਮਈ 'ਚ ਹੁਣ ਤੱਕ ਗਰਮੀ ਤੋਂ ਰਾਹਤ ਮਿਲਦੀ ਰਹੀ ਸੀ। 

ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਪੰਜਾਬ 'ਚ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਰਿਹਾ। ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ 'ਚ 38.2, ਫਿਰੋਜ਼ਪੁਰ 'ਚ 39.5, ਜਲੰਧਰ 'ਚ 38.1, ਲੁਧਿਆਣਾ 'ਚ 39.0, ਪਠਾਨਕੋਟ 38.5 ਅਤੇ ਪਟਿਆਲਾ 'ਚ 39.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।

Anuradha

This news is Content Editor Anuradha