ਅਚਾਨਕ ਮੌਸਮ ਨੇ ਲਈ ਕਰਵਟ, ਜਲੰਧਰ ''ਚ ਦਿਨੇ ਛਾਇਆ ਹਨੇਰਾ (ਤਸਵੀਰਾਂ)

11/15/2020 7:39:26 PM

ਜਲੰਧਰ— ਪੰਜਾਬ 'ਚ ਅੱਜ ਮੌਸਮ ਦੇ ਅਚਾਨਕ ਕਰਵਟ ਲੈ ਲਈ ਹੈ। ਇਕ ਪਾਸੇ ਜਿੱਥੇ ਮੌਸਮ 'ਚ ਤਬਦੀਲੀ ਆਉਣ ਕਰਕੇ ਕੁਝ ਜ਼ਿਲ੍ਹਿਆਂ 'ਚ ਬਾਰਿਸ਼ ਹੋਈ, ਉਥੇ ਹੀ ਕੁਝ ਜ਼ਿਲ੍ਹਿਆਂ 'ਚ ਦਿਨ ਵੇਲੇ ਹਨ੍ਹੇਰਾ ਛਾਇਆ ਰਿਹਾ।

ਇਹ ਵੀ ਪੜ੍ਹੋ: ਮੁਕੇਰੀਆਂ: ਦੀਵਾਲੀ ਵਾਲੇ ਦਿਨ ਛਾਇਆ ਮਾਤਮ, ਦੋ ਮਹੀਨੇ ਪਹਿਲਾਂ ਇਟਲੀ ਗਏ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ

ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਲੰਧਰ ਜ਼ਿਲ੍ਹੇ 'ਚ ਮੌਸਮ 'ਚ ਤਬਦੀਲੀ ਆਉਣ ਕਰਕੇ ਦਿਨ ਵੇਲੇ ਹਨੇਰਾ ਛਾ ਗਿਆ। ਦਿਨ ਵੇਲੇ ਹਨੇਰਾ ਹੋਣ ਕਰਕੇ ਆਉਣ ਵਾਲੇ ਲੋਕਾਂ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਦਿਨ ਵੇਲੇ ਹੀ ਲੋਕਾਂ ਨੂੰ ਲਾਈਟਾਂ ਜਗਾਉਣੀਆਂ ਪੈ ਗਈਆਂ। ਇਥੇ ਦੱਸਣਯੋਗ ਹੈ ਕਿ ਪਹਿਲਾਂ ਜਲੰਧਰ ਵਿਖੇ ਮੌਸਮ 'ਚ ਤਬਦੀਲੀ ਆਉਣ ਕਰਕੇ ਪਹਿਲਾਂ ਦਿਨ 'ਚ ਹਨੇਰਾ ਛਾਇਆ ਰਿਹਾ ਫਿਰ ਨਾਲ ਹੀ ਹਲਕੀ ਬਾਰਿਸ਼ ਵੀ ਹੋਈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਬੀਬੀ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)

ਜ਼ਿਕਰਯੋਗ ਹੈ ਕਿ ਦੀਵਾਲੀ ਦੀ ਰਾਤ ਤੋਂ ਬਾਅਦ ਹੁਣ ਦਿਨ ਠੰਡੇ ਹੋਣ ਲੱਗ ਗਏ ਹਨ। ਮੌਸਮ ਨੇ ਇਕਦਮ ਕਰਵਟ ਬਦਲ ਲਈ ਹੈ, ਜਿਸ ਦੇ ਚੱਲਦਿਆਂ ਲੋਕ ਠੁਰਦੇ ਵਿਖਾਈ ਦੇ ਰਹੇ ਹਨ।ਦੀਵਾਲੀ ਤੋਂ ਅਗਲੇ ਦਿਨ ਸਵੇਰ ਵੇਲੇ ਹੀ ਅਸਮਾਨ 'ਤੇ ਬੱਦਲਾਂ ਨੇ ਘਰ ਕਰ ਲਿਆ ਅਤੇ ਮਾਮੂਲੀ ਬਰਸਾਤ ਵੀ ਦਿਨ ਭਰ ਖੇਡਦੀ ਰਹੀ, ਨਤੀਜਨ ਲੋਕ ਸੂਰਜ ਦੇਵਤਾ ਨੂੰ ਵੇਖਣ ਲਈ ਤਰਸਦੇ ਰਹੇ ਅਤੇ ਖ਼ੁਦ ਨੂੰ ਠੰਡ ਤੋਂ ਬਚਾਉਣ ਲਈ ਜੱਦੋ-ਜ਼ਹਿਦ ਵੀ ਕਰਦੇ ਦਿਸੇ।

ਇਹ ਵੀ ਪੜ੍ਹੋ: 'ਬੰਦੀ ਛੋੜ' ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੀਆਂ ਰੌਣਕਾਂ (ਤਸਵੀਰਾਂ)

ਜਲੰਧਰ ਜ਼ਿਲ੍ਹੇ ਸਮੇਤ ਮੋਗਾ ਅਤੇ ਅੰਮ੍ਰਿਤਸਰ 'ਚ ਵੀ ਦਿਨ ਵੇਲੇ ਹਨੇਰਾ ਛਾਇਆ ਰਿਹਾ। ਬਠਿੰਡਾ ਅਤੇ ਫਿਰੋਜ਼ਪੁਰ 'ਚ ਬਾਰਿਸ਼ ਹੋਣ ਦੇ ਨਾਲ-ਨਾਲ ਹਲਕੀ ਗੜ੍ਹੇਮਾਰੀ ਵੀ ਹੋਈ, ਜਿਸ ਨਾਲ ਲੋਕ ਠੁਰ-ਠੁਰ ਕਰਦੇ ਰਹੇ।

ਇਹ ਵੀ ਪੜ੍ਹੋ: ਦੀਵਾਲੀ ਤੋਂ ਬਾਅਦ ਅੰਮ੍ਰਿਤਸਰ 'ਚ ਵੱਡਾ ਹਾਦਸਾ, ਇਮਾਰਤ ਨੂੰ ਲੱਗੀ ਭਿਆਨਕ ਅੱਗ (ਤਸਵੀਰਾਂ)

shivani attri

This news is Content Editor shivani attri