ਮੀਂਹ ਕਾਰਨ ਸ਼ਹਿਰ ’ਚ ਜਲ-ਥਲ

07/19/2018 7:47:01 AM

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)– ਸੋਮਵਾਰ ਤੋਂ ਸਾਉਣ ਦਾ ਮਹੀਨਾ ਚਡ਼੍ਹਦਿਆਂ ਹੀ   ਸ਼ਹਿਰ ’ਚ ਇੰਦਰ ਦੇਵਤਾ ਨੇ ਖੂਬ ਮੀਂਹ ਵਰ੍ਹਾਇਆ। 2 ਘੰਟਿਆਂ ਦੇ ਕਰੀਬ ਪਏ ਭਰਵੇਂ ਮੀਂਹ ਨੇ ਸਾਰੇ ਸ਼ਹਿਰ ’ਚ ਜਲ-ਥਲ ਕਰ ਦਿੱਤਾ ਅਤੇ ਬਾਜ਼ਾਰਾਂ ਅਤੇ ਮੁਹੱਲਿਆਂ ’ਚ ਕਈ-ਕਈ ਫੁੱਟ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੁਝ ਦਿਨਾਂ ਤੋਂ ਅੰਤਾਂ ਦੀ ਪੈ ਰਹੀ ਗਰਮੀ ਤੋਂ ਭਾਵੇਂ ਮੀਂਹ ਨੇ ਲੋਕਾਂ ਨੂੰ ਰਾਹਤ ਦਿਵਾਈ ਪਰ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ  ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਿਨਾਂ ਜ਼ਿਲੇ ਦੇ ਕਿਸਾਨਾਂ ਵੱਲੋਂ ਖੇਤਾਂ ’ਚ ਲਾਏ ਗਏ ਝੋਨੇ ਲਈ ਇਹ ਮੀਂਹ ਜਿਥੇ ਫਾਇਦੇਮੰਦ ਹੈ, ਉਥੇ ਨੀਵਿਆਂ ਖੇਤਾਂ ’ਚ ਪਾਣੀ ਖਡ਼੍ਹਨ ਕਾਰਨ ਕਈ ਥਾਈਂ ਝੋਨੇ ਨੂੰ ਨੁਕਸਾਨ ਵੀ ਪੁੱਜਣ ਦੀਆਂ ਖ਼ਬਰਾਂ ਹਨ। 
ਦਿਨ ਚਡ਼੍ਹਦੇ ਹੀ ਚਡ਼੍ਹੀਆਂ ਕਾਲੀਆਂ ਘਟਾਵਾਂ
 Îਮੰਗਲਵਾਰ ਸਵੇਰੇ  ਦਿਨ ਚਡ਼੍ਹਦਿਆਂ ਹੀ ਕਾਲੀਆਂ ਘਟਾਵਾਂ ਅਾਸਮਾਨੀ ਚਡ਼੍ਹ ਆਈਆਂ ਤੇ ਫਿਰ ਸ਼ੁਰੂ ਹੋਏ ਤੇਜ਼ ਮੌਹਲੇਧਾਰ ਮੀਂਹ ਨੇ ਵਰ੍ਹਨਾ ਸ਼ੁਰੂ ਕਰ ਦਿੱਤਾ। 
੍2 ਘੰਟੇ ਦੇ ਕਰੀਬ ਪਏ ਮੀਂਹ ਨਾਲ ਨੀਵੇਂ ਘਰਾਂ ਤੇ ਖਾਲੀ ਪਲਾਟਾਂ ’ਚ ਪਾਣੀ ਭਰਨਾ ਸ਼ੁਰੂ ਹੋ ਗਿਆ। ਬਾਜ਼ਾਰ ਦਾ ਆਲਮ ਇਹ ਸੀ ਕਿ ਚਾਰੇ ਪਾਸੇ ਮੀਂਹ ਦਾ ਪਾਣੀ ਹੀ ਫਿਰਦਾ ਨਜ਼ਰ ਆਇਆ। ਕਚਹਿਰੀਆਂ ਕੋਲ ਤਾਂ ਕਈ ਰਾਹਗੀਰਾਂ ਦੇ ਪਾਣੀ ਕਾਰਨ ਸਕੂਟਰ ਤੇ ਮੋਟਰਸਾਈਕਲ ਆਦਿ ਵੀ ਬੰਦ ਹੋ ਗਏ। ਸ਼ਹਿਰ ਦੇ ਨਾਭਾ ਗੇਟ ਬਾਜ਼ਾਰ, ਪਟਿਆਲਾ ਗੇਟ ਬਾਜ਼ਾਰ, ਧੂਰੀ ਗੇਟ ਬਾਜ਼ਾਰ ’ਚ ਪਾਣੀ ਹੀ ਪਾਣੀ ਖਡ਼੍ਹਾ ਸੀ।
®Ðਰੇਨਕੋਟ, ਛਤਰੀਆਂ ਆਈਆਂ ਬਾਹਰ
 ਅੱਜ ਤੇ ਕੱਲ ਪਏ ਮੀਂਹ ਕਾਰਨ ਲੋਕਾਂ ਨੇ ਆਪਣੇ ਰੇਨ ਕੋਟ ਤੇ ਛਤਰੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਸਵੇਰੇ ਦਫਤਰਾਂ ਦੇ ਲੱਗਣ ਸਮੇਂ ਆਏ ਮੀਂਹ ਤੋਂ ਬਚਣ ਲਈ ਵੱਡੀ ਗਿਣਤੀ ’ਚ ਦਫਤਰਾਂ ਨੂੰ ਜਾਣ ਵਾਲੇ ਮੁਲਾਜ਼ਮ ਰੇਨ ਕੋਟ ਤੇ ਛਤਰੀਆਂ ਲਿਜਾਂਦੇ ਦੇਖੇ ਗਏ। ਓਧਰ ਮੀਂਹ ਕਾਰਨ ਜਿਥੇ ਬਾਜ਼ਾਰ ’ਚ ਦੁਕਾਨਦਾਰਾਂ ਦੀ ਵਿਕਰੀ ਘਟੀ ਹੈ, ਉਥੇ ਛਤਰੀਆਂ ਤੇ ਰੇਨਕੋਟ ਵਾਲੀਆਂ ਦੁਕਾਨਾਂ ’ਤੇ ਗਾਹਕ ਛਤਰੀਆਂ ਤੇ ਰੇਨ ਕੋਟ ਖਰੀਦਦੇ ਵਿਖਾਈ ਦਿੱਤੇ। 
®ਮੰਗਲਵਾਰ ਨੂੰ ਦੁੱਗਣੀ ਪਈ ਬਾਰਿਸ਼ 
 ਜ਼ਿਲਾ ਖੇਤੀਬਾਡ਼ੀ ਵਿਭਾਗ ਸੰਗਰੂਰ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੰਗਰੂਰ ’ਚ ਸੋਮਵਾਰ ਨਾਲੋਂ ਦੁੱਗਣੀ ਬਾਰਿਸ਼ ਹੋਈ ਹੈ। ਸੋਮਵਾਰ ਨੂੰ ਸੰਗਰੂਰ ਅੰਦਰ 21 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਸੀ ਅਤੇ ਮੰਗਲਵਾਰ ਨੂੰ ਦੁੱਗਣੀ ਤੋਂ ਵੀ ਵਧੇਰੇ 53 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਹੈ।