ਵੀਡੀਓ ''ਚ ਦੇਖੋ ਜਦੋਂ ਹਾਥੀ ਨੂੰ ਭੁੱਖ ਲੱਗਦੀ ਹੈ ਤਾਂ ਉਹ ਕੀ ਕਰ ਸਕਦਾ ਹੈ

07/31/2017 10:41:35 AM

ਨਵੀਂ ਦਿੱਲੀ — ਪੱਛਮੀ ਬੰਗਾਲ 'ਚ ਇਕ ਹਾਥੀ ਦੀ ਦਾਦਾਗਿਰੀ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਟਰੱਕ 'ਚੋਂ ਆਲੂ ਕੱਢ ਕੇ ਖਾ ਰਿਹਾ ਹੈ। ਪੱਛਮੀ ਮਿਦਾਨਪੁਰ ਜ਼ਿਸੇ 'ਚ ਗਢਬੇਟਾ ਦੇ ਜੰਗਲਾਂ ਚੋਂ ਹੋ ਕੇ ਗੁਜ਼ਰਨ ਵਾਲੇ ਹਾਈਵੇ 'ਤੇ ਇਕ ਹਾਥੀ ਨੇ ਟਰੱਕ ਰੁਕਵਾ ਲਿਆ। ਟਰੱਕ 'ਚ ਆਲੂ ਲੱਦੇ ਹੋਏ ਸਨ। ਇਸ ਤੋਂ ਬਾਅਦ ਹਾਥੀ ਟਰੱਕ 'ਚ ਲੱਦੇ ਹੋਏ ਆਲੂ ਖਾਣ ਲੱਗਾ। ਇਸ ਦੌਰਾਨ ਸੜਕ 'ਤੇ ਮੌਜੂਦ ਲੋਕ ਇਸ ਦ੍ਰਿਸ਼ ਨੂੰ ਦੇਖਣ ਲੱਗੇ। ਕੁਝ ਲੋਕਾਂ ਨੇ ਹਾਥੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ। ਕੁਝ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾ ਲਈ।


ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਹਾਥੀ ਨੂੰ ਭਜਾਉਣ ਲਈ ਲੋਕਾਂ ਨੇ ਪਟਾਖੇ ਵੀ ਸੁੱਟੇ ਤਾਂ ਜੋ ਉਹ ਹੱਟ ਜਾਏ। ਪਰ ਹਾਥੀ ਨਹੀਂ ਹਿਲਿਆ। ਹਾਥੀ ਨੇ ਆਪਣੀ ਸੁੰਢ ਨਾਲ ਟਰੱਕ 'ਤੋਂ ਤਰਪਾਲ ਹਟਾਈ ਅਤੇ ਆਲੂ ਕੱਢ ਕੇ ਥੱਲ੍ਹੇ ਸੁੱਟ ਕੇ ਖਾਣ ਲੱਗਾ। ਪੱਛਮੀ ਬੰਗਾਲ 'ਚ ਹਾਥੀ ਵਲੋਂ ਹਿੰਸਾ ਅਤੇ ਤਬਾਹੀ ਮਚਾਉਣ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਹਾਥੀ ਹਮੇਸ਼ਾਂ ਖੇਤਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਸਮÎਾਂ ਪਹਿਲਾਂ ਉੱਤਰਾਖੰਡ 'ਚ ਵੀ ਦੋ ਹਾਥੀਆਂ ਦੇ ਟ੍ਰੇਨ ਦੀ ਚਪੇਟ 'ਚ ਆਉਣ ਕਾਰਨ ਮੌਤ ਹੋ ਗਈ ਸੀ।