ਵੋਟਰ ਰਜਿਸਟ੍ਰੇਸ਼ਨ ਤੇ ਜਾਗਰੂਕਤਾ ਦਾ ਪ੍ਰਚਾਰ ਕਰਨ ਅੰਬੈਸਡਰ : ਸਹਾਇਕ ਕਮਿਸ਼ਨਰ

11/25/2017 5:16:19 PM


ਫ਼ਰੀਦਕੋਟ (ਹਾਲੀ) - ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਯੋਗਤਾ ਮਿਤੀ 1 ਜਨਵਰੀ, 2018 ਦੇ ਆਧਾਰ 'ਤੇ ਕੀਤੀਆਂ ਜਾਣ ਵਾਲੀਆਂ ਸਵੀਪ ਗਤੀਵਿਧੀਆਂ ਸਬੰਧੀ ਵਿੱਦਿਅਕ ਸੰਸਥਾਵਾਂ ਵਿਚ ਨਿਯੁਕਤ ਕੀਤੇ ਗਏ ਨੋਡਲ ਅਫਸਰ ਅਤੇ ਕੈਂਪਸ ਅੰਬੈਸਡਰਜ਼ ਨਾਲ ਸਹਾਇਕ ਕਮਿਸ਼ਨਰ ਜਗਜੀਤ ਸਿੰਘ ਜੌਹਲ ਨੇ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜਿੰਨੇ ਵੀ ਕੈਂਪਸ ਅੰਬੈਸਡਰਜ਼ ਤਾਇਨਾਤ ਕੀਤੇ ਗਏ ਹਨ, ਉਹ ਆਪਣੇ ਸੰਸਥਾ ਦੇ ਕੈਂਪਸ ਵਿਚ ਵੋਟਰ ਰਜਿਸਟ੍ਰੇਸ਼ਨ/ਵੋਟਰ ਜਾਗਰੂਕਤਾ ਦਾ ਪ੍ਰਚਾਰ ਕਰਨ ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਬਣਾਉਣ ਤੇ ਪਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਨਵੀਂ ਵੋਟ ਬਣਾਉਣ ਲਈ ਤੇ ਵੋਟ ਵਿਚ ਸੋਧ ਕਰਵਾਉਣ ਸਬੰਧੀ ਸਬੰਧਿਤਾਂ ਨੂੰ ਫਾਰਮ ਸਪਲਾਈ ਕਰਨ ਤੇ ਫਾਰਮ ਭਰਨ ਵਿਚ ਸਹਿਯੋਗ ਦੇਣ ਦੀ ਵਿਵਸਥਾ ਕਰਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਨਾਖਤ ਕਰਨੀ, ਜਿਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਤੇ ਉਨ੍ਹਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸੰਸਥਾ 'ਚ ਸਵੀਪ ਪ੍ਰਾਜੈਕਟ ਅਧੀਨ ਗਤੀਵਿਧੀਆਂ ਕਰਨ ਲਈ ਵਿਦਿਆਰਥੀਆਂ ਦੀ ਟੀਮ ਤਿਆਰ ਕਰਨ, ਜੋ ਸਵੈ-ਇੱਛਾ ਨਾਲ ਕੰਮ ਕਰਨ। ਇਸ ਮੌਕੇ ਸਹਾਇਕ ਕਮਿਸ਼ਨਰ ਜੌਹਲ ਨੇ ਕਿਹਾ ਕਿ ਵੋਟਰ ਜਾਗਰੂਕਤਾ ਸਬੰਧੀ ਆਮ ਜਨਤਾ ਨਾਲ ਤਾਲਮੇਲ ਬਣਾਉਣ ਲਈ ਐੱਨ. ਐੱਸ. ਐੱਸ. ਤੇ ਐੱਨ. ਸੀ. ਸੀ. ਕੈਂਪਾਂ ਦੌਰਾਨ ਵੋਟਰ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਵੇ। ਸਵੀਪ ਗਤੀਵਿਧੀਆਂ ਦਾ ਮਿੱਥਿਆ ਟੀਚਾ ਪ੍ਰਾਪਤ ਕਰਨ ਲਈ ਸਮੇਂ-ਸਮੇਂ 'ਤੇ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ (ਐੱਸ. ਡੀ. ਐੱਮ.) ਨਾਲ ਆਪਣਾ ਤਾਲਮੇਲ ਬਣਾਕੇ  ਰੱਖਣਾ ਚਾਹੀਦਾ ਹੈ।