ਕੀ ਅੱਜ ਵੀ ਇੰਤਜ਼ਾਰ ਹੈ ਵਿਸ਼ਵਾਸ ਨੂੰ ਹਨੀਪ੍ਰੀਤ ਦਾ ! , ਸਾਂਝੀਆਂ ਕੀਤੀਆਂ ਹਨੀਮੂਨ ਦੀਆਂ ਤਸਵੀਰਾਂ

09/25/2017 2:12:27 PM

ਨਵੀਂ ਦਿੱਲੀ — ਡੇਰਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਭਾਲ 'ਚ ਲਗਭਗ ਇਕ ਮਹੀਨੇ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਇਸ ਭਾਲ 'ਚ ਸੋਸ਼ਲ ਮੀਡੀਆ 'ਤੇ ਰਹਿਲੀ ਵਾਰ ਹਨੀਪ੍ਰੀਤ ਦੇ ਹਨੀਮੂਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।


ਇਹ ਤਸਵੀਰਾਂ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਪਹਿਲੀ ਵਾਰ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਦੇ ਬਾਅਦ ਦੋਵੇਂ ਕਿੰਨੇ ਖੁਸ਼ ਸਨ।


ਵਿਸ਼ਵਾਸ ਨੇ ਫੋਟੋ ਐਲਬਮ ਦਿਖਾਉਂਦੇ ਹੋਏ ਦੱਸਿਆ ਕਿ ਵਿਆਹ ਤੋਂ ਬਾਅਦ ਸਭ ਕੁਝ ਠੀਕ ਚਲ ਰਿਹਾ ਸੀ, ਪਰ ਜਿਸ ਦਿਨ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਆਪਣੀ ਬੇਟੀ ਬਣਾਇਆ, ਉਸੇ ਸਮੇਂ ਤੋਂ ਗੜਬੜ ਹੋਣੀ ਸ਼ੁਰੂ ਹੋ ਗਈ।


ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦਾ ਵਿਆਹ 14 ਫਰਵਰੀ 1999 ਨੂੰ ਹੋਇਆ ਸੀ। ਇਹ ਵਿਆਹ ਰਾਮ ਰਹੀਮ ਨੇ ਹੀ ਕਰਵਾਇਆ ਸੀ। ਇਹ ਵੀ ਖਬਰਾਂ ਆਉਂਦੀਆਂ ਰਹੀਆਂ ਹਨ ਕਿ ਰਾਮ ਰਹੀਮ ਨੇ ਕਦੇ ਵੀ ਵਿਸ਼ਵਾਸ ਨੂੰ ਹਨੀਪ੍ਰੀਤ ਦੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਕਾਇਮ ਕਰਨ ਨਹੀਂ ਦਿੱਤਾ।


ਸਾਧਵੀ ਬਲਾਤਕਾਰ ਕਾਰਨ ਜੇਲ ਪੁੱਜੇ ਰਾਮ ਰਹੀਮ ਦੀ ਅਸਲ ਰਾਜ਼ਦਾਰ ਹਨੀਪ੍ਰੀਤ ਦੀ ਗ੍ਰਿਫਤਾਰੀ ਹਰਿਆਣਾ ਪੁਲਸ ਦੀ ਐਸਆਈਟੀ ਦੇ ਲਈ ਬੁਝਾਰਤ ਬਣੀ ਹੋਈ ਹੈ। ਪਿਛਲੇ 25 ਦਿਨਾਂ ਤੋਂ ਫਰਾਰ ਹਨੀਪ੍ਰੀਤ ਦੀ ਭਾਲ ਲਈ ਪੁਲਸ ਕਈ ਸੁਬਿਆਂ 'ਚ ਛਾਪੇਮਾਰੀ ਕਰ ਚੁੱਕੀ ਹੈ ਪਰ ਅਜੇ ਤੱਕ ਹਨੀਪ੍ਰੀਤ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਹਨੀਪ੍ਰੀਤ ਦੇ ਬਾਰੇ ਪੁਲਸ ਕੋਲ ਕੋਈ ਸੁਰਾਗ ਨਹੀਂਂ ਹੈ।