ਵਿਪਾਸਨਾ ਹੈ ਡੇਰੇ ਦੀ ਰਾਜ਼ਦਾਰ, ਪੁਲਸ ਵਲੋਂ ਦੇਰ ਹੋਣ ''ਤੇ ਹੋ ਸਕਦੀ ਹੈ ਅੰਡਰਗਰਾਊਂਡ !

09/15/2017 9:53:41 AM

ਚੰਡੀਗੜ੍ਹ — ਹਰਿਆਣਾ ਪੁਲਸ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਪੰਚਕੂਲਾ ਅਤੇ ਸਿਰਸਾ 'ਚ ਭੜਕੀ ਹਿੰਸਾ ਦੇ ਸਿਲਸਿਲੇ 'ਚ ਜਲਦੀ ਹੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੋਂ ਪੁੱਛ ਗਿੱਛ ਕਰੇਗੀ। ਵਿਪਾਸਨਾ ਰਾਮ ਰਹੀਮ ਦੇ ਖਾਸ ਮੈਂਬਰਾਂ 'ਚ ਸ਼ਾਮਲ ਸੀ ਅਤੇ ਦਫਤਰ ਦੇ ਸਾਰੇ ਕੰਮ ਉਸ ਦੇ ਅਧੀਨ ਹੀ ਹੁੰਦੇ ਸਨ। ਇਸ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਕਿ ਹਨੀਪ੍ਰੀਤ ਜਦੋਂ ਰਾਮ ਰਹੀਮ ਨੂੰ ਜੇਲ 'ਚ ਛੱਡ ਕੇ ਬਾਹਰ ਆਈ ਸੀ ਤਾਂ ਵਿਪਾਸਨਾ ਨੇ ਹੀ ਹਨੀਪ੍ਰੀਤ ਨੂੰ ਗੱਡੀ ਭੇਜੀ ਸੀ। ਵਿਪਾਸਨਾ ਡੇਰੇ ਦੇ ਵੱਡੀ ਰਾਜ਼ਦਾਰ ਵੀ ਹੈ। ਡੇਰੇ ਦੇ ਸਾਰੇ ਕੰਮ ਵਿਪਾਸਨਾ ਦੀ ਦੇਖਰੇਖ 'ਚ ਹੁੰਦੇ ਸਨ। ਸੋ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਵਿਪਾਸਨਾ ਨੂੰ ਹਨੀਪ੍ਰੀਤ ਦੇ ਬਾਰੇ ਸਭ ਕੁਝ ਪਤਾ ਹੋਵੇ। ਰਾਮ ਰਹੀਮ ਦੀ ਸੰਭਾਵਿਤ ਉਤਰਾਧਿਕਾਰੀਆਂ 'ਚ ਵਿਪਾਸਨਾ ਵੀ ਸ਼ਾਮਲ ਹੈ। ਹਰਿਆਣੇ ਦੇ ਡੀ.ਜੀ.ਪੀ. ਬੀ.ਐਸ.ਸੰਧੂ ਨੇ ਅੱਜ ਇਥੇ ਕਿਹਾ ਕਿ 'ਸਿਰਸਾ ਪੁਲਸ ਜਲਦੀ ਹੀ ਵਿਪਾਸਨਾ ਇੰਸਾ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਕਹੇਗੀ।' ਪੁਲਸ ਵਲੋਂ ਦੇਰ ਹੋਣ 'ਤੇ ਵਿਪਾਸਨਾ ਵੀ ਅੰਡਰਗਰਾਊਂਡ ਹੋ ਸਕਦੀ ਹੈ। ਸੋ ਡੇਰੇ ਦੇ ਰਾਜ਼ਾ ਤੋਂ ਪੜਦਾ ਚੁੱਕਣ ਲਈ ਵਿਪਾਸਨਾ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਜ਼ਰੂਰੀ ਹੈ।
ਹਰਿਆਣਾ ਪੁਲਸ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੁੰਚਕੂਲਾ ਅਤੇ ਸਿਰਸਾ 'ਚ ਭੜਕੀ ਹਿੰਸਾ ਦੇ ਸਿਲਸਿਲੇ 'ਚ ਜਲਦੀ ਹੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੋਂ ਪੁੱਛਗਿੱਛ ਕਰੇਗੀ। ਪੁਲਸ ਨੇ ਕਿਹਾ ਕਿ 'ਰਾਮ ਰਹੀਮ ਦੀ ਵਿਸ਼ਵਾਸਪਾਤਰ ਅਤੇ ਮੂੰਹਬੋਲੀ ਬੇਟੀ ਹਨੀਪ੍ਰੀਤ ਅਤੇ ਡੇਰਾ ਦੇ ਅਧਿਕਾਰੀ ਅਦਿੱਤਯਾ ਇੰਸਾ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਦੇਸ਼ 'ਚ ਹੀ ਹਨ। ਸੰਧੂ ਨੇ ਕਿਹਾ ਹੈ ਕਿ 'ਅਸੀਂ ਦੋਵਾਂ ਦਾ ਪਤਾ ਲਗਾਉਣ ਦੇ ਲਈ ਪੁਲਸ ਦੀਆਂ ਟੀਮਾਂ ਨੂੰ ਹਿਮਾਚਲ ਅਤੇ ਪੰਜਾਬ ਭੇਜਿਆ ਹੈ। ਅਸੀਂ ਇਹ ਮੰਨ ਕੇ ਚਲ ਰਹੇ ਹਾਂ ਕਿ ਉਹ ਦੇਸ਼ 'ਚ ਹੀ ਕਿਤੇ ਹਨ। ਇਸ ਸ਼ੱਕ ਦੇ ਬਾਅਦ ਕਿ ਦੋਵੇਂ 'ਦੇਸ਼ 'ਚੋਂ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ ਉਨ੍ਹਾਂ ਦੇ ਖਿਲਾਫ ਇਕ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਡੇਰਾ ਸੱਚਾ ਸੌਦਾ ਦੇ ਇਕ ਹੋਰ ਅਧਿਕਾਰੀ ਸੁਰਿੰਦਰ ਧਿਮਾਨ ਇੰਸਾ ਨਾਲ ਪੁੱਛਗਿੱਛ ਕਰਨ ਦੇ ਬਾਅਦ ਹਨੀਪ੍ਰੀਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਸੀ। ਰਾਮ ਰਹੀਮ ਦੀ ਸਜ਼ਾ ਤੈਅ ਹੋਣ ਤੋਂ ਬਾਅਦ ਉਸਨੂੰ ਫਰਾਰ ਕਰਵਾਉਣ ਲਈ ਸਾਜ਼ਿਸ਼ ਘੜਣ ਅਤੇ ਹਿੰਸਾ ਭੜਕਾਉਣ ਦੇ ਦੋਸ਼ਾਂ 'ਚ ਸੁਰਿੰਦਰ ਧਿਮਾਨ ਇੰਸਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਰਿਆਣਾ ਪੁਲਸ ਨੇ ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ ਦੀ ਛਾਪੇਮਾਰੀ ਕੀਤੀ ਅਤੇ ਇਸ ਲਈ ਪੁਲਸ ਦੀਆਂ ਟੀਮਾਂ ਨੂੰ ਮੁੰਬਈ ਅਤੇ ਨੇਪਾਲ ਵੀ ਭੇਜਿਆ। ਹਰਿਆਣਾ ਪੁਲਸ ਇਸ ਦੇ ਨਾਲ ਹੀ ਦੇਸ਼ ਦੇ ਦੂਸਰੇ ਸੂਬਿਆਂ ਨਾਲ ਵੀ ਸੰਪਰਕ ਰੱਖ ਰਹੀ ਹੈ। ਰਾਮ ਰਹੀਮ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਉਸਨੂੰ ਫਰਾਰ ਕਰਵਾਉਣ ਲਈ ਸਾਜ਼ਿਸ਼ ਘੜਣ ਦੇ ਲਈ ਪੰਜਾਬ ਪੁਲਸ ਦੇ 3 ਅਧਿਕਾਰੀਆਂ ਨੂੰ ਬੀਤੇ ਹਫਤੇ ਗ੍ਰਿਫਤਾਰ ਕੀਤਾ ਸੀ।