VIP ਦੱਸ ਕੇ ਪੁਲਸ ਸਕਿਓਰਿਟੀ ਹਾਸਲ ਕਰਨ ਵਾਲਾ ਨਟਵਰ ਲਾਲ ਇੰਝ ਚੜ੍ਹਿਆ ਪੁਲਸ ਦੇ ਹੱਥੇ

05/15/2021 4:49:04 PM

ਗੋਰਾਇਆ (ਜ. ਬ.)-ਸਥਾਨਕ ਪੁਲਸ ਨੇ ਇਕ ਨਟਵਰ ਲਾਲ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੀ ਪਛਾਣ ਗਜਰਾਜ ਸਿੰਘ ਗੁੱਜਰ ਵਜੋਂ ਹੋਈ ਹੈ, ਜੋ ਕਿ ਖ਼ੁਦ ਨੂੰ ਵੀ. ਆਈ. ਪੀ. ਦੱਸ ਕੇ ਪੁਲਸ ਸਕਿਓਰਿਟੀ ਹਾਸਲ ਕਰਦਾ ਸੀ। ਜਲੰਧਰ ਦਿਹਾਤੀ ਦੇ ਥਾਣਾ ਗੋਰਾਇਆ ਦੀ ਪੁਲਸ ਵੱਲੋਂ ਫੜੇ ਗਏ ਮੁਲਜ਼ਮ ਗਜਰਾਜ ਸਿੰਘ ਗੁੱਜਰ ਪੁੱਤਰ ਜੈਰਾਮ ਵਾਸੀ ਸਾਊਥ ਦਿੱਲੀ, ਜੋ ਕਿ ਪੰਜਾਬ ਤੋਂ ਪਹਿਲਾਂ ਯੂ. ਪੀ., ਹਰਿਆਣਾ ਅਤੇ ਰਾਜਸਥਾਨ ਵਿਚ ਪੁਲਸ ਨੂੰ ਧੋਖਾ ਦੇ ਕੇ ਸਕਿਓਰਿਟੀ ਲੈ ਕੇ ਵੀ. ਆਈ. ਪੀ. ਮਹਿਮਾਨ ਨਿਵਾਜ਼ੀ ਦਾ ਆਨੰਦ ਲੈ ਚੁੱਕਾ ਹੈ। 

ਇਹ ਵੀ ਪੜ੍ਹੋ: ਜਲੰਧਰ ਦੀ ਦਰਦਨਾਕ ਤਸਵੀਰ: ਲੋਕਾਂ ਨੇ ਮੋੜੇ ਮੂੰਹ ਤਾਂ ਧੀ ਦੀ ਲਾਸ਼ ਖ਼ੁਦ ਹੀ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਪੁੱਜਾ ਪਿਓ

ਇਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ 7 ਮਾਮਲੇ ਦਰਜ ਹਨ ਅਤੇ ਹੁਣ ਪੰਜਾਬ ਵਿਚ ਵੀ ਉਹ ਉਸੇ ਤਰ੍ਹਾਂ ਵੀ. ਆਈ. ਪੀ. ਟ੍ਰੀਟਮੈਂਟ ਅਤੇ ਸਕਿਓਰਿਟੀ ਹਾਸਲ ਕਰ ਰਿਹਾ ਸੀ ਪਰ ਮਾਮਲਾ ਸ਼ੱਕੀ ਹੋਣ ਤੋਂ ਬਾਅਦ ਉਸ ਦਾ ਸਾਰਾ ਖੇਡ ਖ਼ਤਮ ਹੋ ਗਿਆ, ਜਿਸ ਨੂੰ ਹੁਣ ਗੋਰਾਇਆ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਏ. ਐੱਸ. ਪੀ. ਫਿਲੌਰ ਸੋਹੇਲ ਕਾਸਮ ਮੀਰ ਨੇ ਦੱਸਿਆ ਕਿ ਕੰਟਰੋਲ ਰੂਮ ਰਾਹੀਂ ਗੁਜਰਾਜ ਸਿੰਘ ਗੁੱਜਰ ਨੇ ਆਪਣਾ ਰੂਟ ਪ੍ਰੋਗਰਾਮ ਪੁਲਸ ਨੂੰ ਦਿੱਤਾ ਸੀ ਕਿ ਉਹ ਗੋਰਾਇਆ ਦੇ ਹੋਟਲ ਆਸਟ੍ਰੇਲੀਆ ਵਿਚ ਆ ਰਿਹਾ ਹੈ, ਜਿੱਥੇ ਰਾਤ ਰੁਕੇਗਾ, ਇਥੇ ਉਸ ਦਾ ਕਮਰਾ ਬੁੱਕ ਹੈ। ਇਸ ਦੇ ਨਾਲ ਗੁੱਜਰ ਨੇ ਆਪਣੇ-ਆਪ ਨੂੰ ਯੁਵਾ ਮੰਚ ਹਿੰਦੂ ਪ੍ਰੀਸ਼ਦ ਦਾ ਰਾਸ਼ਟਰੀ ਪ੍ਰਧਾਨ ਅਤੇ ਭਾਰਤ ਸਰਕਾਰ ਦੇ ਰਾਸ਼ਨ ਵੰਡ ਅਤੇ ਸਲਾਹਕਾਰ ਸੰਮਤੀ ਦਾ ਸਾਬਕਾ ਮੈਂਬਰ ਦੱਸਿਆ ਹੋਇਆ ਸੀ, ਜਿਸ ਕਾਰਨ ਇਸ ਦੇ ਆਉਣ ਤੋਂ ਪਹਿਲਾਂ ਹੀ ਡਾਗ ਸਕੁਐਡ ਟੀਮ ਵੱਲੋਂ ਹੋਟਲ ਅਤੇ ਹੋਟਲ ਦੇ ਕਮਰਿਆਂ ਦੀ ਜਾਂਚ ਕੀਤੀ ਗਈ ਸੀ ਅਤੇ ਸ਼ਾਮ ਤੱਕ ਇਸ ਨੂੰ ਸਕਿਓਰਿਟੀ ਮੁਹੱਈਆ ਕਰਵਾਈ ਗਈ ਸੀ। 

ਇਹ ਵੀ ਪੜ੍ਹੋ: ਜਲੰਧਰ: ਪੰਜਾਬ ਪੁਲਸ ਦੀ ਵਰਦੀ ਦਾਗਦਾਰ, ਵਾਲੀਆਂ ਲੁੱਟਦਾ ਫੜਿਆ ਗਿਆ ਕਾਂਸਟੇਬਲ, SSP ਨੇ ਕੀਤਾ ਸਸਪੈਂਡ

ਮਾਮਲੇ ਦੀ ਭਿਣਕ ਜਦੋਂ ਮੀਡੀਆ ਨੂੰ ਲੱਗੀ ਤਾਂ ਏ. ਐੱਸ. ਪੀ. ਸੋਹੇਲ ਕਾਸਮ ਮੀਰ ਸਮੇਤ ਥਾਣਾ ਮੁਖੀ ਗੁਰਾਇਆ ਵੱਲੋਂ ਹੋਟਲ ਵਿਚ ਜਾ ਕੇ ਬਾਰੀਕੀ ਨਾਲ ਤਫਤੀਸ਼ ਕੀਤੀ ਗਈ। ਤਫ਼ਤੀਸ਼ ਦੌਰਾਨ ਜਦੋਂ ਪੁਲਸ ਵੱਲੋਂ ਇਸ ਨੂੰ ਆਪਣਾ ਵੀ. ਆਈ. ਪੀ. ਪਛਾਣ ਪੱਤਰ ਦਿਖਾਉਣ ਲਈ ਕਿਹਾ ਅਤੇ ਸਕਿਓਰਿਟੀ ਦੀ ਪ੍ਰਮਿਸ਼ਨ ਦਿਖਾਉਣ ਲਈ ਕਿਹਾ ਤਾਂ ਇਹ ਕੋਈ ਵੀ ਦਸਤਾਵੇਜ਼ ਪੁਲਸ ਨੂੰ ਨਹੀਂ ਵਿਖਾ ਸਕਿਆ ਅਤੇ ਕਹਿਣ ਲੱਗਾ ਕਿ ਉਸ ਨੂੰ ਸੁਪਰੀਮ ਕੋਰਟ ਅਤੇ ਦਿੱਲੀ ਹਾਈਕੋਰਟ ਵੱਲੋਂ ਵੀ. ਆਈ. ਪੀ. ਸਕਿਓਰਿਟੀ ਮਿਲੀ ਹੋਈ ਹੈ। ਏ. ਐੱਸ. ਪੀ. ਮੀਰ ਪਾਸੋਂ ਜਦੋਂ ਦੂਜੇ ਸਟੇਟ ਚੋਂ ਪੰਜਾਬ ’ਚ ਇਹ ਕਿਸੇ ਤਰ੍ਹਾਂ ਆਇਆ ਅਤੇ ਇਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਰਾਜਪੁਰੇ ਤੱਕ ਇਹ ਟਰੇਨ ਵਿਚ ਆਇਆ ਅਤੇ ਉਸ ਤੋਂ ਅੱਗੇ ਫਾਰਚੂਨਰ ਗੱਡੀ ਨੰਬਰ ਯੂ. ਪੀ. 14 ਬੀ. ਕਿਊ 0100 ਵਿਚ ਇਹ ਇਥੇ ਤੱਕ ਆਇਆ, ਜਿਸ ਦੇ ਵੀ ਇਹ ਕੋਈ ਕਾਗਜ਼ਾਤ ਨਹੀਂ ਦਿਖਾ ਸਕਿਆ। 

ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

ਜਦੋਂ ਉਨ੍ਹਾਂ ਪਾਸੋਂ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼ ਮੁਤਾਬਕ ਦੂਜੇ ਸੂਬੇ ਤੋਂ ਪੰਜਾਬ ਵਿਚ ਆਉਣ ਵਾਲੇ ਕੋਵਿਡ ਟੈਸਟ ਜਾਂ ਕੋਵਿਡ ਦੀ ਵੈਕਸੀਨ ਲੱਗੇ ਹੋਣ ਦੇ ਪਰੂਫ਼ ਮੰਗਿਆ ਤਾਂ ਉਸ ਕੋਲੋਂ ਕਾਈ ਜਾਅਲੀ ਦਸਤਾਵੇਜ਼ ਬਰਾਮਦ ਹੋਏ। ਇਥੇ ਇਹ ਵੀ ਦੱਸਣਯੋਗ ਹੈ ਕਿ 2015 ਤੋਂ ਹੀ ਗਜਰਾਜ ਸਿੰਘ ਗੁੱਜਰ ਫਰਾਡ ਕਰਦਾ ਆ ਰਿਹਾ ਹੈ ਅਤੇ ਇਸੇ ਤਰ੍ਹਾਂ ਜਾਅਲੀ ਸਕਿਓਰਿਟੀ ਹਾਸਲ ਕਰਦਾ ਰਿਹਾ ਸੀ, ਜਿਸ ਦੇ ਖ਼ਿਲਾਫ਼ ਯੂ. ਪੀ., ਹਰਿਆਣਾ ਅਤੇ ਰਾਜਸਥਾਨ ਵਿਚ ਮਾਮਲੇ ਦਰਜ ਹਨ। ਪੁਲਸ ਵੱਲੋਂ ਵੀਰਵਾਰ ਦੇਰ ਰਾਤ ਗੁਜਰਾਜ ਸਿੰਘ ਖ਼ਿਲਾਫ਼ ਥਾਣਾ ਗੋਰਾਇਆ ਵਿਚ ਮਾਮਲਾ ਦਰਜ ਕਰ ਕੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਸ਼ੁੱਕਰਵਾਰ ਸਵੇਰੇ ਇਸ ਦੀ ਤਬੀਅਤ ਅਚਾਨਕ ਥਾਣੇ ਵਿਚ ਖ਼ਰਾਬ ਹੋਣ ਦੀ ਗੱਲ ਪੁਲਸ ਵੱਲੋਂ ਕਹੀ ਗਈ, ਜਿਸ ਨੂੰ ਗੁਰਾਇਆ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ, ਜਿੱਥੇ ਮੌਕੇ ’ਤੇ ਏ. ਐੱਸ. ਪੀ. ਫਿਲੌਰ ਮੀਰ, ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ਪਹੁੰਚੇ, ਜਿਥੋਂ ਇਸ ਨੂੰ ਜਲੰਧਰ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਉਥੇ ਹੀ ਇਕ ਹੋਰ ਹੈਰਾਨ ਕਰਨ ਵਾਲਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਪਤਾ ਲੱਗਾ ਕਿ ਇਹ ਇਸ ਦੀ ਗੋਰਾਇਆ ਵਿਚ ਤੀਸਰੀ ਫੇਰੀ ਸੀ, ਇਸ ਤੋਂ ਪਹਿਲਾਂ 2 ਵਾਰ ਇਹ ਗੋਰਾਇਆ ਆ ਚੁੱਕਾ ਹੈ।

ਇਹ ਵੀ ਪੜ੍ਹੋ:  ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri