ਵਿਨਾਇਕ ਵਰਮਾ ਨੇ ਚਮਕਾਇਆ ਦੇਸ਼ ਦਾ ਨਾਂ

03/30/2018 3:24:47 AM

ਪਟਿਆਲਾ (ਜ. ਬ.)- ਪਟਿਆਲਾ ਦੇ ਉੱਭਰਦੇ ਹੋਏ ਸਪੋਰਟਸਮੈਨ ਵਿਨਾਇਕ ਵਰਮਾ ਨੇ ਇਕ ਵਾਰ ਫਿਰ ਤੋਂ ਦੇਸ਼ ਦਾ ਨਾਂ ਸੰਸਾਰ ਵਿਚ ਚਮਕਾ ਦਿੱਤਾ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਹੋਈ ਤੀਜੀ ਸਾਊਥ ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਵਿਨਾਇਕ ਵਰਮਾ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ ਟੀਮ ਈਵੈਂਟ ਵਿਚ ਸਿਲਵਰ ਮੈਡਲ ਜਿੱਤਿਆ। ਵਿਨਾਇਕ ਵਰਮਾ ਪਟਿਆਲਾ ਦੇ ਨਗਰ ਨਿਗਮ ਦੇ ਕਰਮਚਾਰੀ ਵਿਸ਼ਾਲ ਵਰਮਾ ਦਾ ਸਪੁੱਤਰ ਹੈ। ਵਿਨਾਇਕ ਨੇ ਕਿਹਾ ਕਿ ਉਹ ਆਪਣੀ ਇਸ ਖੇਡ ਰਾਹੀਂ ਦੇਸ਼ ਦਾ ਨਾਂ ਸੰਸਾਰ ਵਿਚ ਚਮਕਾਉਣਾ ਚਾਹੁੰਦੇ ਹਨ।