ਪੰਜਾਬ ਦੇ ਇਸ ਪਿੰਡ ਦਾ ''ਖੇਤੀ ਕਾਨੂੰਨ'' ਖ਼ਿਲਾਫ਼ ਸਖ਼ਤ ਫ਼ੈਸਲਾ, ਲੋਕਾਂ ਦੇ ਇਕੱਠ ਨੇ ਕੀਤਾ ਵੱਡਾ ਐਲਾਨ

10/05/2020 8:35:40 AM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ) : ਗਿੱਦੜਬਾਹਾ ਦੇ ਪਿੰਡ ਗੁਰੂਸਰ ਦੇ ਵਾਸੀਆਂ ਨੇ ਖੇਤੀ ਕਾਨੂੰਨ ਖ਼ਿਲਾਫ਼ ਵੱਡਾ ਐਲਾਨ ਕਰਦਿਆਂ ਮਤਾ ਪਾ ਕੇ ਹਰ ਘਰ ਅੱਗੇ ਪੋਸਟਰ ਲਾ ਦਿੱਤੇ ਕਿ ਜਿੰਨਾਂ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਕੋਈ ਵੀ ਸਿਆਸੀ ਆਗੂ ਉਨ੍ਹਾਂ ਦੇ ਪਿੰਡ ਜਾਂ ਘਰ ਨਾ ਆਵੇ।

ਇਹ ਵੀ ਪੜ੍ਹੋ : ਹਮਦਰਦੀ ਬਣ ਕੇ ਦਰਿੰਦੇ ਨੇ ਖੇਡਿਆ ਜਿਸਮ ਦਾ ਗੰਦਾ ਖੇਡ, ਅਸਲ ਸੱਚ ਨੇ ਉਡਾ ਛੱਡੇ ਪੀੜਤਾ ਦੇ ਹੋਸ਼

ਇਸ ਤੋਂ ਇਲਾਵਾ ਘਰਾਂ 'ਤੇ ਕਿਸਾਨੀ ਝੰਡੇ ਲਗਾ ਦਿੱਤੇ ਗਏ ਹਨ। ਪਿੰਡ ਗੁਰੂਸਰ ਦੇ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਪਿੰਡ ਵਾਸੀ ਕਿਸਾਨਾਂ ਨੇ ਅੱਜ ਵੱਡਾ ਐਲਾਨ ਕਰਦੇ ਹੋਏ ਆਪਣੇ ਘਰਾਂ ਦੇ ਬਾਹਰ ਜਿੱਥੇ ਕਿਸਾਨ ਯੂਨੀਅਨ ਦੇ ਝੰਡੇ ਲਗਾ ਕੇ ਅਤੇ ਘਰਾਂ ਦੇ ਬਾਹਰ ਪੋਸਟਰ ਲਗਾ ਕੇ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰ ਦਿੱਤਾ ਗਿਆ, ਉੱਥੇ ਹੀ ਉਨ੍ਹਾਂ ਨੇ ਪੋਸਟਰਾਂ 'ਚ ਲਿਖਿਆ ਕਿ ਜਿਨ੍ਹਾਂ ਚਿਰ ਕਿਸਾਨ ਵਿਰੋਧੀ ਆਰਡੀਨੈਂਸ ਕਾਨੂੰਨ ਵਾਪਸ ਨਹੀਂ ਹੁੰਦਾ, ਉਂਨੀ ਦੇਰ ਤੱਕ ਕੋਈ ਵੀ ਸਿਆਸੀ ਪਾਰਟੀ ਸਾਡੇ ਘਰਾਂ 'ਚ ਨਾ ਆਵੇ।

ਇਹ ਵੀ ਪੜ੍ਹੋ : ਗੁਆਂਢੀ ਦੀ ਨਾਬਾਲਗ ਕੁੜੀ ਨੂੰ ਇਕੱਲੀ ਦੇਖ ਬੇਈਮਾਨ ਹੋਇਆ ਹਵਸ ਦਾ ਭੇੜੀਆ, ਕੀਤਾ ਸ਼ਰਮਨਾਕ ਕਾਂਡ

ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਹ ਫ਼ੈਸਲਾ ਅਸੀਂ ਪਿੰਡ ਪੱਧਰ 'ਤੇ ਲਿਆ ਹੈ ਅਤੇ ਅਸੀਂ ਚਾਹੁੰਦੇ ਹਾਂ ਦੂਸਰੇ ਪਿੰਡਾਂ 'ਚ ਵੀ ਲੋਕ ਇਕੱਠੇ ਹੋ ਕੇ ਆਪਣੇ ਘਰਾਂ ਦੇ ਬਾਹਰ ਕਿਸਾਨ ਯੂਨੀਅਨ ਦੇ ਝੰਡੇ ਲਾਉਣ ਅਤੇ ਸਿਆਸੀ ਆਗੂਆਂ ਦਾ ਵਿਰੋਧ ਕਰਨ ਤਾਂ ਹੀ ਇਹ ਆਗੂ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਕਿਸਾਨਾਂ ਦਾ ਸਾਥ ਦੇਣਗੇ।

ਇਹ ਵੀ ਪੜ੍ਹੋ : ਦਰਿੰਦਗੀ ਦਾ ਸ਼ਿਕਾਰ ਨੰਨ੍ਹੀ ਬੱਚੀ ਨੂੰ ਚੜ੍ਹੀਆਂ ਖੂਨ ਦੀਆਂ 7 ਬੋਤਲਾਂ, ਵਿਲਕਦੀ ਦੇਖ ਪੁਲਸ ਦੇ ਵੀ ਖੜ੍ਹੇ ਹੋਏ ਰੌਂਗਟੇ

ਉਨ੍ਹਾਂ ਕਿਹਾ ਕਿ ਅੱਜ ਭਾਵੇਂ ਹਰ ਸਿਆਸੀ ਪਾਰਟੀ ਖ਼ੁਦ ਨੂੰ ਕਿਸਾਨਾਂ ਦੀ ਹਿਤੈਸ਼ੀ ਦੱਸ ਰਹੀ ਹੈ ਪਰ ਜਦੋਂ ਇਹ ਆਰਡੀਨੈਂਸ ਜਾਰੀ ਹੋ ਰਹੇ ਸੀ, ਉਦੋਂ ਹਰ ਸਿਆਸੀ ਪਾਰਟੀ ਨੇ ਅੱਖਾਂ ਮੀਚੀਆਂ ਹੋਈਆਂ ਸਨ। ਇਸ ਮੌਕੇ ਕਿਸਾਨਾਂ ਨੇ ਕੰਬਾਇਨ ਮਸ਼ੀਨਾਂ ਤੇ ਐਸ. ਐਮ. ਐਸ . ਸਿਸਟਮ ਦਾ ਵੀ ਵਿਰੋਧ ਕੀਤਾ।



 

Babita

This news is Content Editor Babita