ਕੁੱਖੋ ਜੰਮੇ ਪੁੱਤ ’ਤੇ ਤਸ਼ੱਦਦ ਕਰਦੀ ਨਜ਼ਰ ਆਈ ਮਾਂ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

06/16/2023 12:57:29 PM

ਗੁਰੂਹਰਸਹਾਏ (ਸੁਨੀਲ ਵਿੱਕੀ, ਮਨਜੀਤ) : ਗੋਲੂ ਕਾ ਮੋੜ ਵਿਖੇ ਇਕ ਬੱਚੇ ਨੂੰ ਰੱਸੀ ਪਾ ਕੇ ਦਰੱਖ਼ਤ ਨਾਲ ਬੰਨ੍ਹਣ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਦੇ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਇਕ ਔਰਤ ਸਮੇਤ ਇਕ ਵਿਅਕਤੀ ਖ਼ਿਲਾਫ਼ 341, 323, ਆਈ. ਪੀ. ਸੀ. 75 ਜੁਵੀਨਾਇਲ ਜਸਟਿਸ ਐਕਟ 2015 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਗੋਲੂ ਕਾ ਮੋੜ ਪੁੱਜੇ ਤਾਂ ਖੂਫ਼ੀਆ ਸੂਚਨਾ ਪ੍ਰਾਪਤ ਹੋਈ ਕਿ ਸੋਸ਼ਲ ਮੀਡੀਆ ’ਤੇ ਇਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਰੱਸੀ ਪਾ ਕੇ ਦਰੱਖ਼ਤ ਨਾਲ ਬੰਨ੍ਹਿਆ ਹੋਇਆ ਹੈ। 

ਇਹ ਵੀ ਪੜ੍ਹੋ- ਮਾਲਵੇ 'ਚ ਪੈਰ ਪਸਾਰਣ ਦੀ ਤਿਆਰੀ 'ਚ ਮਨੁੱਖੀ ਸਮੱਗਲਿੰਗ! ਸਮੱਗਲਰ ਇੰਝ ਤੈਅ ਕਰਦੇ ਨੇ ਰਣਨੀਤੀ

ਜਾਂਚਰਕਰਤਾ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਇਸ ਸੂਚਨਾ ਦੇ ਆਧਾਰ 'ਤੇ ਸੋਸ਼ਲ ਮੀਡੀਆ ’ਤੇ ਵਾਇਰਲ ਬੱਚੇ ਵੀਡੀਓ ਨੂੰ ਚੈੱਕ ਕੀਤਾ ਤਾਂ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਮੌਜੂਦ ਪਾਈ ਗਈ ਅਤੇ ਪਤਾ ਕਰਨ 'ਤੇ ਜਾਣਕਾਰੀ ਮਿਲੀ ਕਿ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਸੁਰਿੰਦਰ ਕੁਮਾਰ ਨੇ ਆਪਣੇ ਫੋਨ ਨੰਬਰ 97797-57220 ਤੋਂ ਪਾਈ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਸੁਰਿੰਦਰ ਕੁਮਾਰ ਪੁੱਤਰ ਇੰਦਰਪਾਲ ਅਤੇ ਅਵਿਨਾਸ਼ ਰਾਣੀ ਪਤਨੀ ਸੁਰਿੰਦਰ ਕੁਮਾਰ ਵਾਸੀਅਨ ਵਾਸਲ ਮੋਹਨ ਕੇ (ਗੋਲੂ ਕਾ ਮੋੜ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਥਾਣੇ ਪਹੁੰਚਿਆ ਪਤੀ, ਫਿਰ ਜੋ ਹੋਇਆ ਸੁਣ ਰਹਿ ਜਾਓਗੇ ਹੈਰਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto