ਵਿੱਕੀ ਗੌਂਡਰ ਦੀ ਗ੍ਰਿਫਤਾਰੀ ਦਾ ਸੱਚ ਆਇਆ ਸਾਹਮਣੇ, ਆਈ. ਜੀ. ਨੇ ਕੀਤਾ ਵੱਡਾ ਖੁਲਾਸਾ (ਵੀਡੀਓ)

06/10/2017 6:20:49 AM

ਲੁਧਿਆਣਾ — ਨਾਭਾ ਜੇਲ ਬ੍ਰੇਕਕਾਂਡ ਤੋਂ ਬਾਅਦ ਪੁਲਸ ਲਈ ਚੁਣੌਤੀ ਬਣੇ ਗੈਂਗਸਟਰ ਵਿੱਕੀ ਗੌਂਡਰ ਨੂੰ ਬਠਿੰਡਾ ਤੋਂ ਪੰਜਾਬ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਮਹਿਜ ਇਕ ਅਫਵਾਹ ਨਿਕਲੀ। ਬਠਿੰਡਾ ਦੇ ਐੱਮ. ਐੱਸ. ਛਿਨਾ ਨੇ ਪੰਜਾਬ ਕੇਸਰੀ ਟੀ. ਵੀ. ਨੂੰ ਦੱਸਿਆ ਕਿ ਵਿੱਕੀ ਗੌਂਡਰ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਆਈ. ਜੀ. ਮੁਤਾਬਕ ਵੀਰਵਾਰ ਨੂੰ ਕਿਸੇ ਦੂਜੇ ਗੈਂਗਸਟਰ ਦਾ ਪਿੱਛਾ ਜ਼ਰੂਰ ਕੀਤਾ ਗਿਆ ਸੀ ਪਰ ਉਹ ਪੁਲਸ ਨੂੰ ਚਕਮਾ ਦੇਣ 'ਚ ਕਾਮਯਾਬ ਰਿਹਾ।

ਪੁਲਸ ਟੀਮਾਂ ਵਲੋਂ ਲਗਾਤਾਰ ਗੌਂਡਰ ਤਲਾਸ਼ ਜਾਰੀ
ਆਪਣੇ ਸਾਥੀਆਂ ਸੁੱਖ ਭਿਖਾਰੀਵਾਲ, ਹੈਰੀ ਮਜੀਠਾ ਦੇ ਨਾਲ ਪੰਜਾਬ ਭਰ 'ਚ ਘੁੰਮ ਰਹੇ ਵਿੱਕੀ ਗੌਂਡਰ ਦੇ ਬੀਤੇ ਦਿਨ ਹੁਸ਼ਿਆਰਪੁਰ 'ਚ ਹੋਣ ਦੀ ਖਬਰ ਮਿਲਣ ਤੋਂ ਬਾਅਦ ਪੁਲਸ ਨੇ ਇਕ ਫਾਰਮ ਹਾਊਸ 'ਤੇ ਛਾਪੇਮਾਰੀ ਵੀ ਕੀਤੀ ਸੀ ਪਰ ਪੁਲਸ ਦੀ ਕਾਰਵਾਈ ਤੋਂ ਪਹਿਲਾਂ ਹੀ ਗੌਂਡਰ ਉਥੋਂ ਆਪਣੇ ਸਾਥੀਆਂ ਸਮੇਤ ਸਮੇਤ ਨਿਕਲ ਚੁੱਕਾ ਸੀ। ਸੂਤਰਾਂ ਮੁਤਾਬਕ ਮੰਨੀਏ ਤਾਂ ਉਸ ਤੋਂ ਬਾਅਦ ਵੱਖ-ਵੱਖ ਪੁਲਸ ਟੀਮਾਂ ਲਗਾਤਾਰ ਗੌਂਡਰ ਦੇ ਪਿੱਛੇ ਲੱਗੀ ਹੋਈਆਂ ਸਨ। ਗੌਂਡਰ ਦੇ ਬਠਿੰਡਾ ਪਹੁੰਚਣ ਦੀ ਖਬਰ ਮਿਲਣ 'ਤੇ ਪੁਲਸ ਤੇ ਐੱਸ. ਟੀ. ਐੱਫ ਦੀਆਂ ਟੀਮਾਂ ਨੇ ਨਾਕਾਬੰਦੀ ਕਰ ਕੇ ਉਸ ਨੂੰ ਕਾਬੂ ਕਰ ਲਿਆ। ਨਾਭਾ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਵਿੱਕੀ ਗੌਂਡਰ ਪੰਜਾਬ 'ਚ ਅੱਤਵਾਦ ਦਾ ਦੂਜਾ ਰੂਪ ਬਣ ਚੁੱਕਾ ਹੈ। ਆਪਣੇ ਵਿਰੋਧੀਆਂ ਨੂੰ ਇਕ-ਇਕ ਕਰ ਕੇ ਖਤਮ ਕਰਨ 'ਚ ਲੱਗੇ ਗੌਂਡਰ ਨੇ ਗੁਰਦਾਸਪੁਰ 'ਚ ਪੇਸ਼ੀ ਭੁਗਤ ਕੇ ਵਾਪਸ ਜਾ ਰਹੇ ਗੈਂਗਸਟਰਾਂ ਹਰਪ੍ਰੀਤ ਸੂਬੇਦਾਰ ਤੇ ਸੁਖਚੈਨ ਜੱਟ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।