ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ''ਭਾਰਤ ਬੰਦ'' ਦੇ ਸੱਦੇ ਨੂੰ ਦੇਵੇਗੀ ਭਰਵੀਂ ਹਮਾਇਤ : ਸੱਚਰ

12/07/2020 11:59:28 AM

ਚੰਡੀਗੜ੍ਹ (ਰਮਨਜੀਤ) : ਭਾਰਤ ਸਰਕਾਰ ਵੱਲੋਂ ਜ਼ਬਰੀ ਥੋਪੇ ਗ‌ਏ ਵੱਖ-ਵੱਖ ਤਰ੍ਹਾਂ ਦੇ ਕਾਲੇ ਕਾਨੂੰਨ ਭਾਵੇਂ ਉਹ ਖੇਤੀਬਾੜੀ, ਬਿਜਲੀ ਬਿੱਲ ਜਾਂ ਪਰਾਲੀ ਬਾਰੇ ਹੋਣ ਨੂੰ ਲੈ ਕੇ ਕਿਸਾਨ, ਮਜ਼ਦੂਰ, ਟਰੇਡ ਜੱਥੇਬੰਦੀਆਂ ਆਦਿ ਨੇ 8 ਦਸੰਬਰ ਨੂੰ 'ਭਾਰਤ ਬੰਦ' ਕਰਨ ਦਾ ਸੱਦਾ ਦਿਤਾ ਹੈ, ਜਿਸ ਨੂੰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਡੱਟਵੀਂ ਹਮਾਇਤ ਦੇਵੇਗੀ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਰਾਜੀਵ ਮਲਹੋਤਰਾ, ਗੁਰਦੀਪ ਬਾਸੀ, ਜਸਵਿੰਦਰ ਬੜੀ, ਰਾਮ ਲੁਭਾਇਆ, ਗੁਰਮੀਤ ਮਹਿਤਾ, ਰਾਜਿੰਦਰ ਕੁਮਾਰ, ਮਨਦੀਪ ਸਿੰਘ ਗਿੱਲ, ਸਤਨਾਮ ਸਿੰਘ ਰੋਪੜ, ਹਰਪ੍ਰੀਤ ਸਿੰਘ ਸਿੱਧੂ, ਕਿਸ਼ਨ ਚੰਦਰ ਮਹਾਜਨ ਨੇ ਕਿਹਾ ਹੈ ਭਾਰਤ ਸਰਕਾਰ ਸਾਰੇ ਕਾਲੇ ਕਾਨੂੰਨ ਰੱਦ ਕਰਕੇ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਦਾ ਮਾਣ-ਸਨਮਾਨ ਬਹਾਲ ਕਰੇ ਅਤੇ ਖੱਟੜ ਸਰਕਾਰ ਨੇ ਪੰਜਾਬ ਦੇ ਕਿਸਾਨਾ 'ਤੇ ਜੋ ਮੁਕੱਦਮੇ ਦਰਜ ਕੀਤੇ ਹਨ, ਉਹ ਤਰੁੰਤ ਰੱਦ ਕੀਤੇ ਜਾਣ।

ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਅਤੇ ਸੂਬਾ ਜਨਰਲ ਸਕੱਤਰ ਨੇ ਕਿਸਾਨ ਵੀਰਾਂ ਨੂੰ ਭਰੋਸਾ ਦਿਤਾ ਹੈ ਕਿ ਪੰਜਾਬ ਦਾ ਇਕ ਇੱਕ-ਇੱਕ ਵੈਟਨਰੀ ਇੰਸਪੈਕਟਰ ਉਨ੍ਹਾਂ ਦੇ ਨਾਲ ਹਿੱਕ ਠੋਕ ਕੇ ਖੜ੍ਹਾ ਹੈ ਅਤੇ ਹਰ ਦੁੱਖ ਦੀ ਘੜੀ 'ਚ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਸਾਥ ਦਿਤਾ‌ ਜਾਵੇਗਾ।
 

Babita

This news is Content Editor Babita