ਅਹਿਮ ਖ਼ਬਰ: 'ਵੰਦੇ ਭਾਰਤ' 'ਚ ਪਹਿਲੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਹੋਵੇਗਾ ਮੁਫ਼ਤ ਸਫ਼ਰ

12/28/2023 3:45:39 PM

ਜਲੰਧਰ- ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਦੇ ਉਦਘਾਟਨੀ ਪ੍ਰੋਗਰਾਮ ਨੂੰ ਰੇਲਵੇ ਯਾਦਗਾਰ ਬਣਾਉਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਅਯੁੱਧਿਆ ਤੋਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਪਹਿਲੇ ਦਿਨ ਯਾਤਰੀਆਂ ਨੂੰ ਜਲੰਧਰ-ਦਿੱਲੀ ਰੂਟ 'ਤੇ ਚੱਲਣ ਵਾਲੀ ਸਭ ਤੋਂ ਤੇਜ਼ ਟਰੇਨ 'ਚ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ। ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨ 'ਤੇ ਹੀ ਯਾਤਰੀਆਂ ਨੂੰ ਉਦਘਾਟਨੀ ਟਿਕਟਾਂ ਦਿੱਤੀਆਂ ਜਾਣਗੀਆਂ। ਟਰੇਨ 'ਚ ਯਾਤਰੀਆਂ ਨੂੰ ਨਾਸ਼ਤੇ ਦੇ ਨਾਲ ਮੁਫ਼ਤ ਚਾਹ ਵੀ ਦਿੱਤੀ ਜਾਵੇਗੀ। ਜਲੰਧਰ 'ਚ ਇਸ ਰੇਲਗੱਡੀ ਦੇ ਉਦਘਾਟਨ ਮੌਕੇ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ 'ਚ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ। 

ਇਹ ਵੀ ਪੜ੍ਹੋ : ਧੁੰਦ ਦੇ ਨਾਲ ‘ਸੀਤ ਲਹਿਰ’ ਦਾ ਕਹਿਰ: 400 ਤੋਂ ਪਾਰ AQI ਹੋਇਆ ਦਮ-ਘੋਟੂ, ਜਾਣੋ ਅਗਲੇ ਦਿਨਾਂ ਦਾ ਹਾਲ

ਹਰ ਸਟਾਪੇਜ 'ਤੇ ਟਰੇਨ ਦਾ ਸ਼ਾਨਦਾਰ ਸਵਾਗਤ ਕਰਨ ਦੀ ਯੋਜਨਾ ਬਣਾਈ ਗਈ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ ਸ਼ਹਿਰ-ਲੁਧਿਆਣਾ-ਅੰਬਾਲਾ ਕੈਂਟ ਪਹੁੰਚਣ 'ਤੇ ਤੁਹਾਡਾ ਸਵਾਗਤ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਉਦਘਾਟਨੀ ਟਿਕਟ ਆਮ ਟਿਕਟ ਤੋਂ ਵੱਖਰੀ ਹੋਵੇਗੀ। ਇਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਜਾ ਰਿਹਾ ਹੈ ਕਿ ਯਾਤਰੀ ਇਸ ਨੂੰ ਯਾਦਗਾਰ ਦੇ ਰੂਪ ਵਿਚ ਸੰਭਾਲ ਕੇ ਰੱਖ ਸਕਣ। ਰੇਲਗੱਡੀ ਵਿੱਚ ਸਵਾਰ ਯਾਤਰੀ ਸਵੇਰੇ 9.26 ਵਜੇ ਜਲੰਧਰ ਤੋਂ ਰਵਾਨਾ ਹੋ ਕੇ ਲੁਧਿਆਣਾ, ਅੰਬਾਲਾ ਜਾਂ ਦਿੱਲੀ ਵਿੱਚ ਉਤਰ ਸਕਣਗੇ। ਦਿੱਲੀ ਤੱਕ ਯਾਤਰਾ ਕਰਨ ਦੀ ਕੋਈ ਮਜਬੂਰੀ ਨਹੀਂ ਹੋਵੇਗੀ।

ਵੰਦੇ ਭਾਰਤ ਦੀ ਖਾਸੀਅਤ 
100 ਫ਼ੀਸਦੀ ਸਵਦੇਸ਼ੀ ਹੈ। 100 ਕਿਲੋਮੀਟਰ ਦੀ ਸਪੀਡ 52 ਸੈਕਿੰਡ ਵਿਚ ਫੜੇਗੀ। ਟਰੇਨਾਂ ਵਿਚ ਇੰਜਨ ਦਾ ਇਕ ਵੱਖਰਾ ਹੀ ਕੋਚ ਹੁੰਦਾ ਹੈ ਪਰ ਇਸ ਵਿਚ ਏਕੀਕ੍ਰਿਤ ਇੰਜਣ ਹੈ। ਮੈਟਰੋ ਵਾਂਗ ਆਪਣੇ ਆਪ ਹੀ ਖੁੱਲ੍ਹ ਜਾਵੇਗਾ। ਸੈਫ਼ਟੀ ਫੀਚਰ ਐਂਟੀ ਕਲਾਈਬਿੰਗ ਡਿਵਾਈਜ਼ ਵੀ ਲੱਗਾ ਹੈ। ਹਾਦਸੇ ਹੋਣ 'ਤੇ ਇਕ-ਦੂਜੇ ਦੇ ਉਪਰ ਨਹੀਂ ਚੜ੍ਹਣਗੇ। 

ਟਰੇਨ ਦਾ ਨੰਬਰ ਜਨਤਕ ਨਹੀਂ 
ਕੱਟੜਾ-ਨਵੀਂ ਦਿੱਲੀ ਵੰਦੇ ਭਾਰਤ ਦੇ ਉਦਘਾਟਨ ਦੀ ਵੀ ਤਿਆਰੀ ਹੈ। ਅਜੇ ਦੋਵੇਂ ਟਰੇਨਾਂ ਦੇ ਨੰਬਰ ਅਤੇ ਕਿਰਾਏ ਨੂੰ ਜਨਤਕ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ਜਾਣ ਦੇ ਚਾਅ 'ਚ ਖ਼ਰਚੇ 25 ਲੱਖ ਰੁਪਏ, ਫਿਰ ਇੰਝ ਗਾਇਬ ਕਰਵਾ 'ਤਾ ਨੌਜਵਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri