ਪੀ. ਪੀ. ਪੀ. ਮੋੜ 'ਤੇ ਸੰਭਾਲੀਆਂ ਜਾਣਗੀਆਂ ਸੜਕਾਂ 'ਤੇ ਘੁੰਮਦੀਆਂ ਲਾਵਾਰਿਸ ਗਊਆਂ

07/18/2019 7:30:36 PM

ਜਲੰਧਰ (ਨਰੇਸ਼)— ਰਾਸ਼ਟਰੀ ਕਾਮਧੇਨੁ ਕਮਿਸ਼ਨ ਦੇ ਚੇਅਰਮੈਨ ਵੱਲਭ ਭਾਈ ਕਥੀਰਿਆ ਨੇ ਕਿਹਾ ਹੈ ਕਿ ਕਾਮਧੇਨੁ ਕਮਿਸ਼ਨ ਦੇਸ਼ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਘੁੰਮ ਰਹੀਆਂ ਗਊਆਂ ਦੀ ਰੱਖਿਆ ਲਈ ਆਉਣ ਵਾਲੇ ਸਮੇਂ 'ਚ ਵਿਸ਼ੇਸ਼ ਕੋਸ਼ਿਸ਼ ਕਰਨ ਜਾ ਰਹੇ ਹਨ ਅਤੇ ਇਸ ਦਾ ਮਕਸਦ ਦੇਸ਼ ਦੇ ਸਾਰੇ ਸ਼ਹਿਰਾਂ 'ਚ ਪੀ. ਪੀ. ਪੀ. ਮੋੜ 'ਤੇ ਗਊਆਂ ਲਈ ਗਊਸ਼ਾਲਾਵਾਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਖੁੱਲ੍ਹੇ 'ਚ ਘੁੰਮ ਰਹੀਆਂ ਲਾਵਾਰਿਸ ਗਊਆਂ ਨੂੰ ਇਨ੍ਹਾਂ ਗਊਸ਼ਾਲਾਵਾਂ 'ਚ ਸਥਾਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੀ ਦੇਸੀ ਗਊ ਦੀ ਨਸਲ 'ਤੇ ਕੰਮ ਕਰਕੇ ਉਸ ਤੋਂ ਵੱਧ ਦੁੱਧ ਦੇਣ ਵਾਲੀ ਬਣਾਇਆ ਜਾਵੇਗਾ ਤਾਂਕਿ ਦੇਸੀ ਗਊ ਦੇ ਦੁੱਧ ਦੀ ਵਰਤੋਂ ਨਾਲ ਬੀਮਾਰੀਆਂ ਤੋਂ ਬਚਿਆ ਜਾ ਸਕੇ। 'ਪੰਜਾਬ ਕੇਸਰੀ' ਨਾਲ ਵਿਸ਼ੇਸ਼ ਗੱਲਬਾਤ 'ਚ ਕਥੀਰਿਆ ਨੇ ਕਾਮਧੇਨੁ ਕਮਿਸ਼ਨ ਦੀ ਪੂਰੀ ਯੋਜਨਾ 'ਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਪੇਸ਼ ਹੈ ਕਥੀਰਿਆ ਨਾਲ ਹੋਈ ਪੂਰੀ ਗੱਲਬਾਤ। 

ਸਵਾਲ: ਕਾਮਧੇਨੁ ਕਮਿਸ਼ਨ ਦੇ ਗਠਨ ਦਾ ਮਕਸਦ ਕੀ ਹੈ ?
ਜਵਾਬ: ਫਰਵਰੀ 'ਚ ਐੱਨ. ਡੀ. ਏ. ਸਰਕਾਰ ਨੇ ਬਜਟ ਦੌਰਾਨ ਇਸ ਕਮਿਸ਼ਨ ਦਾ ਗਠਨ ਕੀਤਾ ਸੀ ਅਤੇ ਇਸ ਕਮਿਸ਼ਨ ਲਈ 500 ਕਰੋੜ ਰੁਪਏ ਦੇ ਬਜਟ ਦਾ ਐਲਾਨ ਕੀਤਾ ਗਿਆ ਸੀ। ਹੁਣ ਨਵੀਂ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਕਮਿਸ਼ਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਡਾ ਮਕਸਦ ਗਊਧਨ ਦੀ ਰੱਖਿਆ ਦੇ ਨਾਲ-ਨਾਲ ਉਸ ਦੀ ਵਰਤੋਂ ਖੇਤੀਬਾੜੀ ਖੇਤਰ ਲਈ ਕਰਨ ਦਾ ਹੈ। 

ਸਵਾਲ: ਗਊ ਭਗਤਾਂ ਦੇ ਚਲਦਿਆਂ ਚਮੜਾ ਉਦਯੋਗ ਕੱਚੇ ਮਾਲ ਦੀ ਕਮੀ ਦੀ ਸ਼ਿਕਾਇਤ ਕਰ ਰਿਹਾ ਹੈ, ਤੁਸੀਂ ਕੀ ਕਹੋਗੇ ?
ਜਵਾਬ: ਕੀ ਗਊਆਂ ਨੂੰ ਮਾਰ ਕੇ ਹੀ ਚਮੜਾ ਮਿਲੇਗਾ। ਜੋ ਗਊ ਕੁਦਰਤੀ ਤਰੀਕੇ ਨਾਲ ਮੌਤ ਦੀ ਸ਼ਿਕਾਰ ਹੋ ਰਹੀ ਹੈ, ਉਸ ਦਾ ਚਮੜਾ ਇਸਤੇਮਾਲ ਕਰਨ 'ਤੇ ਕੋਈ ਰੋਕ ਨਹੀਂ ਹੈ ਅਤੇ ਸਿਰਫ ਗਊ ਦਾ ਚਮੜਾ ਹੀ ਉਦਯੋਗ 'ਚ ਇਸਤੇਮਾਲ ਨਹੀਂ ਹੁੰਦਾ ਸਗੋਂ ਹੋਰ ਪਸ਼ੂਆਂ ਦਾ ਚਮੜਾ ਵੀ ਤਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਗਊ ਸਾਡੀ ਪਰੰਪਰਾ 'ਚ ਪੂਜੀ ਜਾਂਦੀ ਹੈ ਅਤੇ ਉਸ ਦਾ ਕਤਲ ਨਹੀਂ ਹੋਣ ਦਿੱਤਾ ਜਾਵੇਗਾ। 

ਸਵਾਲ: ਦੇਸੀ ਗਊ ਘੱਟ ਦੁੱਧ ਦਿੰਦੀ ਹੈ ਅਜਿਹੇ 'ਚ ਕਿਸਾਨ ਇਸ ਨੂੰ ਕਿਵੇਂ ਅਪਣਾਉਣਗੇ? 
ਜਵਾਬ: ਇਹ ਸਿਰਫ ਇਕ ਧਾਰਨਾ ਹੈ ਕਿ ਦੇਸੀ ਗਊ ਘੱਟ ਦੁੱਧ ਦਿੰਦੀ ਹੈ ਜਦਕਿ ਅਸਲੀਅਤ ਇਹ ਹੈ ਕਿ ਦੇਸੀ ਗਊ ਦਾ ਦੁੱਧ ਅੰਗਰੇਜ਼ੀ ਗਊ ਦੇ ਮੁਕਾਬਲੇ ਜ਼ਿਆਦਾ ਪੋਸ਼ਟਿਕ ਹੈ। ਅਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਦੇਸੀ ਗਊਆਂ ਦੀਆਂ ਕਰੀਬ 4 ਦਰਜਨ ਨਸਲਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਜੈਨੇਟਿਕ ਰੂਪ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਅਜਿਹੀਆਂ ਨਸਲਾਂ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਦੁੱਧ ਦੇਣ ਦੀ ਸਮਰਥਾ ਦੋ ਤੋਂ ਚਾਰ ਗੁਣਾ ਵੱਧ ਜਾਵੇਗੀ। ਇਸ ਕੰਮ ਨੂੰ ਘੱਟ ਤੋਂ ਘੱਟ 6 ਸਾਲ ਲੱਗ ਸਕਦੇ ਹਨ ਕਿਉਂਕਿ ਇਕ ਗਊ ਤਿੰਨ ਸਾਲ 'ਚ ਜਵਾਨ ਹੋ ਕੇ ਵੱਛੜੇ ਨੂੰ ਜਨਮ ਦਿੰਦੀ ਹੈ ਅਤੇ ਤੀਜੀ ਜੈਨਰੇਸ਼ਨ ਦੀ ਗਊ ਪੈਦਾ ਹੋਣ ਵਾਲੇ ਵੱਛੜੇ ਜ਼ਿਆਦਾ ਦੁੱਧ ਦੇਣ 'ਚ ਸਮਰਥ ਹੋਣਗੇ। 

ਸਵਾਲ: ਦੁੱਧ ਤੋਂ ਇਲਾਵਾ ਗਊ ਦਾ ਹੋਰ ਇਸਤੇਮਾਲ ਕੀ ਹੋਵੇਗਾ ?  
ਜਵਾਬ: ਦਰਅਸਲ ਗਊ ਸਿਰਫ ਦੁੱਧ ਦੇਣ ਦੇ ਕੰਮ ਹੀ ਨਹੀਂ ਆਉਂਦੀ ਸਗੋਂ ਉਸ ਦੇ ਗੋਬਰ ਅਤੇ ਗਊ ਦੇ ਪਿਸ਼ਾਬ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਤਿਆਰ ਕੀਤੀਆਂ ਦਾ ਸਕਦੀਆਂ ਹਨ। ਇਸ ਦੇ ਨਾਲ ਹੀ ਇਸ ਦਾ ਇਸਤੇਮਾਲ ਬਾਓ ਪੈਸਟੀਸਾਈਡਸ ਅਤੇ ਬਾਓ ਫਰਟੀਲਾਈਜ਼ਰ ਦੇ ਰੂਪ 'ਚ ਕੀਤਾ ਜਾ ਸਕਦਾ ਹੈ। ਅਸੀਂ ਕਿਸਾਨਾਂ ਨੂੰ ਇਸ ਵੱਲ ਪ੍ਰੇਰਿਤ ਕਰਾਂਗੇ ਅਤੇ ਇਸ ਦੇ ਲਈ ਜਨ ਮੁਹਿੰਮ ਚਲਾਈ ਜਾਵੇਗੀ। ਇਸ ਨਾਲ ਨਾ ਸਿਰਫ ਕਿਸਾਨਾਂ ਨੂੰ ਖਾਦ ਅਤੇ ਕੀਟਨਾਸ਼ਕਾਂ 'ਤੇ ਹੋਣ ਵਾਲਾ ਖਰਚ ਬਚੇਗਾ ਸਗੋਂ ਕੀਟਨਾਸ਼ਕਾਂ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਚਲਦਿਆਂ ਹੋਣ ਵਾਲੇ ਇਲਾਜ ਦਾ ਖਰਚ ਵੀ ਬਚੇਗਾ । 

ਸਵਾਲ: ਸੜਕਾਂ 'ਤੇ ਘੁੰਮ ਰਹੀਆਂ ਲਾਵਾਰਿਸ ਗਊਧਨ ਲਈ ਕੀ ਯੋਜਨਾ ਹੈ? 
ਜਵਾਬ:  ਇਹ ਪੂਰੇ ਦੇਸ਼ 'ਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਕਸਰ ਲੋਕ ਅਜਿਹੇ ਗਊਧਨ ਨੂੰ ਆਵਾਰਾ ਛੱਡ ਦਿੰਦੇ ਹਨ। ਅਸੀਂ ਪੀ. ਪੀ. ਪੀ. ਮੋੜ 'ਤੇ ਸੂਬਾ ਸਰਕਾਰਾਂ ਅਤੇ ਸਵੈਸੇਵੀ ਸੰਗਠਨਾਂ ਨਾਲ ਮਿਲ ਕੇ ਸ਼ਹਿਰਾਂ 'ਚ ਓਪਨ ਗਊਸ਼ਾਲਾ ਦਾ ਨਿਰਮਾਣ ਕਰਾਂਗੇ। ਅਜਿਹੀ ਗਊਸ਼ਾਲਾ 'ਚ ਛੱਤ ਦੇ ਨਾਲ-ਨਾਲ ਪਾਣੀ ਅਤੇ ਚਾਰੇ ਦੀ ਵੀ ਵਿਵਸਥਾ ਕੀਤੀ ਜਾਵੇਗੀ। ਅਜਿਹੇ ਤਮਾਮ ਆਵਾਰਾ ਪਸ਼ੂਆਂ ਨੂੰ ਇਨ੍ਹਾਂ ਗਊਸ਼ਾਲਾਵਾਂ 'ਚ ਰੱਖਿਆ ਜਾਵੇਗਾ ਅਤੇ ਇਨ੍ਹਾਂ ਪਸ਼ੂਆਂ ਦੇ ਗੋਬਰ ਅਤੇ ਗਊ ਦੇ ਪਿਸ਼ਾਬ ਨਾਲ ਬਾਓ ਫਰਟੀਲਾਈਜ਼ਰ ਅਤੇ ਬਾਓ ਪੈਸਟੀਸਾਈਡਸ ਤਿਆਰ ਕੀਤੇ ਜਾਣਗੇ। ਇਨ੍ਹਾਂ 'ਚੋਂ ਹੀ ਕੁਝ ਵੱਛੜਿਆਂ ਨੂੰ ਚੁਣ ਕੇ ਲੋਕਾਂ ਨੂੰ ਦਿੱਤਾ ਜਾਵੇਗਾ ਅਤੇ ਦੁੱਧ ਦੇਣ ਲਾਈਕ ਇਹ ਵੱਛੜੇ ਜਦੋਂ ਗਊਆਂ ਬਣ ਜਾਣਗੇ ਤਾਂ ਇਹ ਲੋਕਾਂ ਦੀ ਆਮਦਨ ਦਾ ਸਾਧਨ ਵੀ ਬਣਨਗੇ। 

ਸਵਾਲ ਇਨ੍ਹਾਂ ਯੋਜਵਾਨਾਂ ਨੂੰ ਜ਼ਮੀਨੀ ਪੱਧਰ 'ਤੇ ਕਿਵੇਂ ਲਾਗੂ ਕੀਤਾ ਜਾਵੇਗਾ 
ਜਵਾਬ: ਫਿਲਹਾਲ ਇਸ ਪੂਰੀ ਯੋਜਨਾ ਦਾ ਬਲਿਊ ਪ੍ਰਿੰਟ ਤਿਆਰ ਹੋ ਰਿਹਾ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਬੱਚਿਆਂ ਦੀ ਪਾਠ ਪੁਸਤਕ 'ਚ ਵੀ ਗਊ ਦੇ ਮਹੱਤਵ ਨੂੰ ਲੈ ਕੇ ਪਾਠ ਸ਼ਾਮਲ ਕੀਤਾ ਜਾਵੇਗਾ। ਲੋਕਾਂ ਨੂੰ ਇਹ ਦੱਸਿਆ ਜਾਵੇਗਾ ਕਿ ਗਊ ਦਾ ਦੁੱਧ ਗੁਣਕਾਰੀ ਹੈ ਅਤੇ ਉਸ 'ਚ ਕੈਂਸਰ ਰੋਧੀ ਤੱਤ ਵੀ ਹਨ ਜੋਕਿ ਮੱਝ ਅਤੇ ਦੂਜੇ ਦੁੱਧ 'ਚ ਨਹੀਂ ਹੁੰਦਾ। ਅਸੀਂ ਫਿਲਹਾਲ ਗਊ ਦੇ ਦੁੱਧ ਤੋਂ ਇਲਾਵਾ ਹੋਰ ਵੈਲਿਓ ਐਡੀਸ਼ਨ ਦੇ ਬਦਲਾਂ 'ਤੇ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਦੇਸ਼ ਨੂੰ ਇਸ ਦੇ ਨਤੀਜੇ ਦੇਖਣ ਨੂੰ ਮਿਲਣਗੇ। 

ਸਵਾਲ:  ਇੰਨੇ ਵੱਡੇ ਪੱਧਰ 'ਤੇ ਬਾਓ ਖਾਦ ਦਾ ਨਿਰਮਾਣ ਕਿਵੇਂ ਹੋਵੇਗਾ 
ਜਵਾਬ:  ਇਸ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਕੇਂਦਰ ਸਰਕਾਰ ਦੀਆਂ ਏਜੰਸੀਆਂ ਕ੍ਰਿਭਕੋ ਅਤੇ ਇਫਕੋ ਖਾਦ ਦਾ ਕੰਮ ਕਰਦੀਆਂ ਹਨ। ਅਸੀਂ ਇਨ੍ਹਾਂ ਦੋਹਾਂ ਏਜੰਸੀਆਂ ਦੇ ਜ਼ਰੀਏ ਦੇਸ਼ 'ਚ ਖਪਤ ਹੋਣ ਵਾਲੀ ਕੁੱਲ ਖਾਦ 'ਚੋਂ 10 ਫੀਸਦੀ ਬਾਓਫਰਟੀਲਾਈਜ਼ਰ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਪਹਿਲੇ ਪੜ੍ਹਾਅ 'ਚ ਦੇਸ਼ 'ਚ ਇਸਤੇਮਾਲ ਹੋਣ ਵਾਲੀ ਕੁੱਲ ਖਾਦ ਦੇ 10 ਫੀਸਦੀ ਹਿੱਸੇ ਨੂੰ ਬਾਓ ਖਾਦ ਨਾਲ ਬਦਲਾਉਣ ਦੀ ਯੋਜਨਾ ਹੈ। ਲੰਬੀ ਮਿਆਦ 'ਚ ਅਸੀਂ 60 ਫੀਸਦੀ ਬਾਓਖਾਦ ਦਾ ਖੇਤਾਂ 'ਚ ਇਸਤੇਮਾਲ ਕਰਨ ਦਾ ਖਾਕਾ ਤਿਆਰ ਕਰ ਰਹੇ ਹਾਂ। ਇਸ ਨੂੰ ਕੁਝ ਸਮਾਂ ਲੱਗ ਸਕਦਾ ਹੈ ਪਰ ਅਸੀਂ ਜੈਵਿਕ ਖੇਤੀ ਵੱਲ ਵੱਧਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਇਸ 'ਚ ਕੇਂਦਰ ਸਰਕਾਰ ਦੇ ਤਮਾਮ ਵਿਭਾਗਾਂ ਤੋਂ ਇਲਾਵਾ ਸੂਬਾ ਸਰਕਾਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ।

shivani attri

This news is Content Editor shivani attri