ਵੈਲੇਨਟਾਈਨ ਵੀਕ ਦਾ ਅੱਜ ਚੌਥਾ ਦਿਨ ਟੈਡੀ-ਡੇ

02/10/2018 1:38:21 AM

ਜਲਾਲਾਬਾਦ(ਗੋਇਲ)—ਵੈਲੇਨਟਾਈਨ ਵੀਕ ਸਬੰਧੀ ਨੌਜਵਾਨ ਮੁੰਡੇ-ਕੁੜੀਆਂ ਵਿਚ ਉਤਸ਼ਾਹ ਅਤੇ ਜੋਸ਼ ਪੂਰੇ ਜ਼ੋਰਾਂ 'ਤੇ ਹੈ। 10 ਫਰਵਰੀ ਨੂੰ ਹੈਪੀ ਟੈਡੀ-ਡੇ ਵੈਲੇਨਟਾਈਨ ਵੀਕ ਦਾ ਚੌਥਾ ਦਿਨ ਹੁੰਦਾ ਹੈ। ਇਹ ਦਿਨ ਪ੍ਰੇਮੀ ਅਤੇ ਪ੍ਰੇਮਿਕਾ ਲਈ ਬਹੁਤ ਮਹੱਤਵ ਰੱਖਦਾ ਹੈ।
ਇਹ ਟੈਡੀ ਹੈ ਖਾਸ
ਤੁਸੀਂ ਉਨ੍ਹਾਂ ਨੂੰ ਪਿਆਰਾ ਜਿਹਾ ਅਹਿਸਾਸ ਦਿਲਾਉਣ ਲਈ ਅਤੇ ਆਪਣੇ ਦਿਲ ਦੀ ਗੱਲ ਇਕ ਟੈਡੀ ਬੀਅਰ ਵਾਲੇ ਗ੍ਰੀਟਿੰਗ ਕਾਰਡ 'ਚ ਲਿਖ ਕੇ ਦੇ ਸਕਦੇ ਹੋ। ਜੇਕਰ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਦਾ ਅਹਿਸਾਸ ਦੁਆਉਣਾ ਚਾਹੁੰਦੇ ਤਾਂ 'ਆਈ ਲਵ ਯੂ ਸੋ ਮੱਚ' ਵਾਲਾ ਕਾਰਡ ਦੇ ਸਕਦੇ ਹੋ। ਜੇਕਰ ਉਨ੍ਹਾਂ ਨੂੰ ਅਜਿਹਾ ਕੋਈ ਗਿਫਟ ਦੇਣਾ ਚਾਹੁੰਦੇ ਹੋ ਜੋ ਕਿ ਹਮੇਸ਼ਾ ਉਨ੍ਹਾਂ ਕੋਲ ਰਹੇ ਤਾਂ ਟੈਡੀ ਬੀਅਰ ਦੇ ਨਾਲ ਪਿਆਰ ਭਰੀਆਂ ਲਾਈਨਾਂ ਵਾਲਾ ਕੌਫੀ ਮੱਗ ਦੇ ਸਕਦੇ ਹੋ। ਤੁਸੀਂ ਟੈਡੀ ਬੀਅਰ ਵਾਲੀ ਦੀਵਾਰ ਘੜੀ ਵੀ ਗਿਫਟ ਕਰ ਸਕਦੇ ਹੋ। ਜੇਕਰ ਤੁਸੀਂ ਇਕ ਨਹੀਂ ਦੋ ਟੈਡੀ ਦੇਣਾ ਚਾਹੁੰਦੇ ਹੋ ਤਾਂ ਲਵ ਟੈਡੀਜ਼ ਵਧੀਆ ਆਪਸ਼ਨ ਹੈ। ਜੇਕਰ ਥੋੜ੍ਹਾ ਮਹਿੰਗਾ ਗਿਫਟ ਦੇਣਾ ਚਾਹੁੰਦੇ ਹੋ ਤਾਂ ਟੈਡੀਜ਼ ਐਵਰੀਵੇਅਰ ਹੈਂਪਰ ਦੇ ਸਕਦੇ ਹੋ। ਇਸ ਵਿਚ ਟੈਡੀ ਬੀਅਰ ਦੀ ਚੇਨ ਦੇ ਨਾਲ ਚਾਕਲੇਟ, ਕੌਫੀ ਮੱਗ ਅਤੇ ਪਲਾਸਿਟਕ ਮੱਗ ਮਿਲੇਗਾ।
ਰੁਮਾਂਟਿਕ ਮਾਹੌਲ ਬਣਾਉਣ ਵਿਚ ਸਹਾਇਕ
ਅੱਜਕਲ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਰੰਗਾਂ, ਆਕਾਰ ਅਤੇ ਕਿਊਟਨੈੱਸ ਦੇ ਹਿਸਾਬ ਨਾਲ ਟੈਡੀ ਮੌਜੂਦ ਹਨ। ਇਹ ਉਨ੍ਹਾਂ ਦੇ ਚਿਹਰੇ 'ਤੇ ਇਕ ਮੁਸਕਰਾਹਟ ਲਿਆਉਣ ਵਿਚ ਕਾਫੀ ਮਦਦਗਾਰ ਹੁੰਦੇ ਹਨ। ਜਿਥੇ ਇਹ ਤੁਹਾਡੇ ਅਤੇ ਸਾਥੀ ਵਿਚਕਾਰ ਇਕ ਰੁਮਾਂਟਿਕ ਮਾਹੌਲ ਪੈਦਾ ਕਰਨ 'ਚ ਮਦਦ ਕਰਦੇ ਹਨ ਉਥੇ ਲੜਕੀਆਂ ਦੀਆਂ ਬਚਪਨ ਦੀਆਂ ਯਾਦਾਂ ਵੀ ਟੈਡੀ ਨਾਲ ਜੁੜੀਆਂ ਹੁੰਦੀਆਂ ਹਨ।
ਲੜਕੀਆਂ ਦਾ ਫੇਵਰਟ
ਲੜਕੀਆਂ ਨੂੰ ਟੈਡੀ ਬੀਅਰ ਕਾਫੀ ਪਸੰਦ ਹੁੰਦਾ ਹੈ। ਜ਼ਿਆਦਾਤਰ ਲੜਕੀਆਂ ਆਪਣੇ ਵੱਡੇ ਜਿਹੇ ਟੈਡੀ ਨੂੰ ਨਾਲ ਲੈ ਕੇ ਸੌਣਾ ਪਸੰਦ ਕਰਦੀਆਂ ਹਨ। ਉਥੇ ਹੀ ਬਹੁਤ ਲੜਕੀਆਂ ਨੂੰ ਉਸ ਨੂੰ ਸਿਰਹਾਣੇ/ਪਿਲੋ ਦੇ ਤੌਰ 'ਤੇ ਵਰਤੋਂ ਕਾਫੀ ਪਸੰਦ ਹੁੰਦੀ ਹੈ। ਇਸ ਤੋਂ ਇਲਾਵਾ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਵੀ ਸਭ ਤੋਂ ਵਧੀਆ ਸਾਧਨ ਹੈ। ਕਈ ਵਾਰ ਇਹ ਸਾਫਟ ਟੁਆਏ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਵੀ ਕਹਿ ਦਿੰਦੀਆਂ ਹਨ, ਜੋ ਕਿ ਤੁਹਾਨੂੰ ਕਹਿਣ ਤੋਂ ਡਰਦੀਆਂ ਹਨ ਜਾਂ ਫਿਰ ਸ਼ਰਮਾਉਂਦੀਆਂ ਹਨ।
ਨੌਜਵਾਨ ਮਨਾਉਣਗੇ ਟੈਡੀ-ਡੇ
ਹੈਪੀ ਟੈਡੀ-ਡੇ ਮਨਾਉਣ ਲਈ ਨੌਜਵਾਨਾਂ ਨੇ ਖਾਸ ਤਿਆਰੀ ਕੀਤੀ ਹੈ। ਕਿਰਨ ਨੇ ਦੱਸਿਆ ਕਿ ਪਤੀ ਵੱਲੋਂ ਉਸ ਨੂੰ ਪਹਿਲੇ ਦਿਨ ਇਕ ਗੁਲਾਬ ਦੇ ਫੁੱਲਾਂ ਵਾਲਾ ਗੁਲਦਸਤਾ ਮਿਲਿਆ। ਉਨ੍ਹਾਂ ਤਾਂ ਆਪਣੇ ਪਿਆਰ ਦਾ ਪ੍ਰਗਟਾਵਾ ਕਰ ਦਿੱਤਾ ਅਤੇ ਹੁਣ ਮੇਰੀ ਵਾਰੀ ਹੈ। ਟੈਡੀ-ਡੇ ਲਈ ਮੈਂ ਸਰਪ੍ਰਾਈਜ਼ ਪਲਾਨ ਕੀਤਾ ਹੈ। ਪੂਜਾ ਨੇ ਕਿਹਾ ਕਿ ਵੈਸੇ ਤਾਂ ਮੇਰੇ ਕਈ ਬੁਆਏ ਫਰੈਂਡ ਨਹੀਂ ਹੈ ਪਰ ਇਹ ਦਿਨ ਆਪਣੇ ਦੋਸਤਾਂ ਨਾਲ ਮਨਾਵੇਗੀ।
ਹਰ ਟੈਡੀ ਦਾ ਆਪਣਾ ਮਹੱਤਵ
* ਨੀਲੇ ਰੰਗ ਦੇ ਟੈਡੀ ਬੀਅਰ ਦਾ ਮਤਲਬ ਹੁੰਦਾ ਹੈ ਕਿ ਤੁਹਾਡਾ ਪਿਆਰ ਬਹੁਤ ਗੂੜਾ ਹੈ।
* ਹਰੇ ਰੰਗ ਦਾ ਟੈਡੀ ਬੀਅਰ ਦੱਸਦਾ ਹੈ ਕਿ ਉਹ ਤੁਹਾਡੀ ਉਡੀਕ ਕਰ ਰਹੇ ਹਨ।
* ਲਾਲ ਰੰਗ ਦਾ ਟੈਡੀ ਬੀਅਰ ਦੱਸਦਾ ਹੈ ਕਿ ਪਿਆਰ ਹਵਾਵਾਂ ਵਿਚ ਘੁਲਿਆ ਹੋਇਆ ਹੈ।
* ਕਾਲੇ ਰੰਗ ਦਾ ਟੈਡੀ ਬੀਅਰ ਪਿਆਰ ਦੇ ਪ੍ਰਪੋਜ਼ਲ ਨੂੰ ਰਿਜੈਕਟ ਕਰਨ ਦਾ ਸੰਕੇਤ ਹੈ।
* ਸਫੇਦ ਰੰਗ ਦਾ ਟੈਡੀ ਬੀਅਰ ਦੱਸਦਾ ਹੈ ਕਿ ਲਵਰ ਪਹਿਲਾਂ ਤੋਂ ਹੀ ਬੁੱਕ ਹੈ।
* ਔਰੇਂਜ ਟੈਡੀ ਬੀਅਰ ਦਾ ਮਤਲਬ ਹੈ ਕਿ ਉਹ ਤੁਹਾਨੂੰ ਪ੍ਰਪੋਜ਼ ਕਰਨ ਵਾਲੇ ਹਨ।
* ਗੁਲਾਬੀ ਟੈਡੀ ਬੀਅਰ ਦੱਸਦਾ ਹੈ ਕਿ ਤੁਹਾਡਾ ਪ੍ਰਪੋਜ਼ਲ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ।
* ਪਰਪਲ ਟੈਡੀ ਬੀਅਰ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਅਗਲੀ ਵਾਰ ਫਿਰ ਟ੍ਰਾਈ ਕਰਨਾ ਪਵੇਗਾ।
* ਯੈਲੋ ਟੈਡੀ ਬੀਅਰ ਦਾ ਮਤਲਬ ਹੈ ਕਿ ਉਨ੍ਹਾਂ ਨੇ ਤੁਹਾਡੇ ਨਾਲ ਰਿਲੇਸ਼ਨਸ਼ਿਪ ਖਤਮ ਕਰ ਲਿਆ ਹੈ।
* ਬ੍ਰਾਊਨ ਟੈਡੀ ਬੀਅਰ ਦਿਲ ਟੁੱਟਣ ਦੀ ਨਿਸ਼ਾਨੀ ਹੈ।