ਗਿੱਦੜਬਾਹਾ ਦੇ ਐੱਸ. ਡੀ. ਐੱਮ. ਨੇ ਨਹੀਂ ਤਿਆਗਿਆ ਲਾਲ ਬੱਤੀ ਦਾ ਮੋਹ, ਹੋਵੇਗੀ ਕਾਰਵਾਈ (ਵੀਡੀਓ)

06/09/2017 1:00:06 PM

ਚੰਡੀਗੜ੍ਹ — ਸੱਤਾ 'ਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੀ ਪਹਿਲੀ ਕੈਬਿਨੇਟ ਮੀਟਿੰਗ 'ਚ ਵੀ. ਆਈ. ਪੀ. ਕਲਚਰ ਖਤਮ ਕਰਨ ਨੂੰ ਲੈ ਕੇ ਇਹ ਮਹੱਤਵਪੂਰਣ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਆਗੂ ਜਾਂ ਅਧਿਕਾਰੀ ਲਾਲ ਨੀਲੀ ਬੱਤੀ ਦਾ ਇਸਤੇਮਾਲ ਨਹੀਂ ਕਰੇਗਾ। ਇਸ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਵੀ ਇਸ ਬਾਬਤ ਨੋਟਿਫਿਕੇਸ਼ਨ ਜਾਰੀ ਹੋ ਚੁੱਕਾ ਹੈ। ਪੰਜਾਬ ਦੇ ਕੁਝ ਅਧਿਕਾਰੀ ਰੋਕ ਦੇ ਬਾਵਜੂਦ ਵੀ. ਆਈ. ਪੀ. ਕਲਚਰ ਨੂੰ ਭੁੱਲਣ ਦੇ ਮੂਡ 'ਚ ਨਜ਼ਰ ਨਹੀਂ ਆ ਰਹੇ। ਗਿਦੜਬਾਹਾ ਦੇ ਐੱਸ. ਡੀ. ਐੱਮ. ਨਰਿੰਦਰ ਸਿੰਘ ਅਜੇ ਵੀ ਸ਼ਰੇਆਮ ਆਪਣੀ ਸਰਕਾਰੀ ਗੱਡੀ 'ਤੇ ਨੀਲੀ ਬੱਤੀ ਲਗਾ ਕੇ ਘੁੰਮ ਰਹੇ ਹਨ। ਇਸ ਗੱਲ ਦਾ ਨੋਟਿਸ ਲੈਂਦੇ ਹੋਏ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਧਿਕਾਰੀ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਦੇ ਵਿਸਤਾਰ ਨੂੰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਛੱਡਦੇ ਹੋਏ ਕਿਹਾ ਕਿ ਜਦ ਉਨ੍ਹਾਂ ਨੂੰ ਵਿਸਤਾਰ ਦੀ ਜ਼ਰੂਰਤ ਮਹਿਸੂਸ ਹੋਵੇਗੀ ਕਰ ਦੇਣਗੇ।
ਐੱਸ. ਡੀ. ਐੱਮ. ਵਲੋਂ ਬੱਤੀ ਲਗਾ ਕੇ ਘੁੰਮਣ ਦੀ ਖਬਰ ਪਤਾ ਚਲਦੇ ਹੀ ਧਰਮਸੋਤ ਨੇ ਕਿਹਾ ਕਿ ਇਸ ਅਧਿਕਾਰੀ ਦੇ ਨਾਲ ਨਰਮੀ ਨਾ ਵਰਤਦੇ ਹੋਏ ਵਿਭਾਗੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੂਜੇ ਅਫਸਰਾਂ ਨੂੰ ਸਬਕ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਮੈਂ ਸਬੰਧਿਤ ਵਿਭਾਗ ਨਾਲ ਗੱਲਬਾਤ ਕਰੂੰਗਾ ਤੇ ਮੁੱਖ ਮੰਤਰੀ ਨੂੰ ਵੀ ਇਸ ਬਾਰੇ ਸੂਚਨਾ ਦੇਵਾਂਗਾ।