ਮਾਮਲਾ ਦੁਬਈ ''ਚ ਹੋਏ ਨੌਜਵਾਨ ਦੇ ਕਤਲ ਦਾ, 20 ਲੱਖ ਰੁਪਏ ਦੀ ਬਲੱਡ ਮਨੀ ਦੇ ਕੇ ਕੀਤਾ ਸਮਝੌਤਾ

09/29/2017 12:28:29 PM

ਅੰਮ੍ਰਿਤਸਰ (ਬਿਊਰੋ) - 2011 'ਚ ਆਜਮਗੜ, ਉੱਤਰ ਪ੍ਰਦੇਸ਼ ਦੇ ਨੌਜਵਾਨ ਰਵਿੰਦਰ ਚੋਹਾਨ ਦੇ ਕਤਲ 'ਚ ਫਾਂਸੀ ਦੀ ਸਜ਼ਾ ਮਿਲਣ ਵਾਲੇ ਅੰਮ੍ਰਿਤਸਰ ਦੇ ਰਵਿੰਦਰ ਸਿੰਘ ਸਮੇਤ ਪੰਜ ਭਾਰਤੀਆਂ ਨੂੰ ਬਚਾਉਣ ਲਈ ਸੰਯੁਕਤ ਅਰਬ ਅਮੀਰਾਤ (ਯੂ. ਏ. ਆਈ.) ਦੇ ਸ਼ਾਰਜਾਹ ਸ਼ਹਿਰ ਦੀ ਅਦਾਲਤ 'ਚ ਬੁੱਧਵਾਰ ਨੂੰ ਮਾਫੀਨਾਮਾ ਪੇਸ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵੱਲੋਂ ਰਿਹਾ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਜਾਵੇਗਾ। ਇਹ ਸੰਭਵ ਹੋ ਸਕਿਆ ਹੈ ਦੁਬਈ 'ਚ ਵੱਸਦੇ ਭਾਰਤੀ ਕਾਰੋਬਾਰੀਆਂ ਅਤੇ ਸਮਾਜ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰੋਇ ਦੇ ਪ੍ਰਸਤਾਵਾਂ ਨਾਲ। 
ਡਾ. ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਨਾਜਾਇਜ਼ ਕਾਰਬਾਰ ਦੇ ਚੱਲਦੇ ਹੋਏ ਝਗੜੇ 'ਚ ਚਾਰ ਨਵੰਬਰ 2011 ਨੂੰ ਆਜਮਗੜ੍ਹ ਦੇ ਪਿੰਡ ਸ਼ੇਖਪੁਰਾ ਦੇ ਮ੍ਰਿਤਸਰ ਰਵਿੰਦਰ ਚੋਹਾਨ ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਅਜਨਾਲਾ, ਅੰਮ੍ਰਿਤਸਰ ਦੇ ਰਵਿੰਦਰ ਸਿੰਘ, ਨਵਾਂਸ਼ਹਿਰ ਦੇ ਜੀਸਰਾ ਪਿੰਡ ਦੇ ਗੁਰਲਾਲ, ਹੁਸ਼ਿਆਰਪੁਰ ਦੇ ਪਿੰਡ ਮਾਲਪੁਰ ਦੇ ਦਲਵਿੰਦਰ ਸਿੰਘ, ਪਟਿਲਾ ਦੇ ਜੱਸੋਂ ਮਾਜਰਾ ਪਿੰਡ ਨਿਵਾਸੀ ਸੁੱਚਾ ਸਿੰਘ ਅਤੇ ਬਿਹਾਰ ਦੇ ਜ਼ਿਲਾ ਛਪਰਾ ਦੇ ਧਰਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅਦਾਲਤ ਨੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।