ਸਰਕਾਰ ਵਲੋਂ ਮੰਗਾਂ ਨਾ ਮੰਨਣ ''ਤੇ ਊਸ਼ਾ ਰਾਣੀ ਦਾ ਵੱਡਾ ਬਿਆਨ

07/12/2018 2:46:33 PM

ਚੰਡੀਗੜ੍ਹ (ਮੀਤ) : ਆਂਗਨਵਾੜੀ ਵਰਕਰ ਯੂਨੀਅਨ ਦੀ ਰਾਸ਼ਟਰੀ ਪ੍ਰਧਾਨ ਊਸ਼ਾ ਰਾਣੀ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਸਬੰਧੀ ਵੱਡਾ ਬਿਆਨ ਦਿੱਤਾ ਹੈ। ਊਸ਼ਾ ਰਾਣੀ ਦਾ ਕਹਿਣਾ ਹੈ ਕਿ ਜੇਕਰ 17 ਜੁਲਾਈ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ 9 ਅਗਸਤ ਨੂੰ ਉਨ੍ਹਾਂ ਵਲੋਂ 'ਜੇਲ ਭਰੋ ਅੰਦੋਲਨ' ਕੀਤਾ ਜਾਵੇਗਾ। 
ਊਸ਼ਾ ਰਾਣੀ ਨੇ ਚਿਤਾਵਨੀ ਦਿੱਤੀ ਹੈ ਕਿ 14 ਅਗਸਤ ਦੀ ਰਾਤ ਨੂੰ 12 ਵਜੇ ਸਾਰੇ ਕੈਬਨਿਟ ਮੰਤਰੀਆਂ ਦੇ ਘਰ ਬਾਹਰ ਜਗਰਾਤੇ ਕੀਤੇ ਜਾਣਗੇ। ਊਸ਼ਾ ਰਾਣੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀ ਨਹੀਂ ਸੁਣੇਗੀ ਤਾਂ ਨਾ ਤਾਂ ਉਹ ਆਪ ਸੌਣਗੀਆਂ ਅਤੇ ਨਾ ਹੀ ਮੰਤਰੀਆਂ ਨੂੰ ਸੌਣ ਦੇਣਗੀਆਂ। 
ਊਸ਼ਾ ਰਾਣੀ ਦਾ ਕਹਿਣਾ ਹੈ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਆਂਗਨਵਾੜੀ ਕੇਂਦਰਾਂ ਦੇ ਵਿਸਥਾਰ ਤੋਂ ਇਲਾਵਾ ਵਰਕਰ-ਹੈਲਪਰਾਂ ਦੇ ਮਾਣ-ਭੱਤੇ 'ਚ ਵਾਧਾ ਕਰਨ ਦੀ ਮੰਗ ਨੂੰ ਸਵੀਕਾਰ ਕੀਤਾ ਸੀ ਪਰ ਸੱਤਾ 'ਚ ਆਉਣ 'ਤੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ।