ਬੇਸਹਾਰਾ ਜਾਨਵਰਾਂ ਦੀ ਸੰਭਾਲ ਲਈ ਪਿੰਡ ਰੱਤਾ ਟਿੱਬਾ 'ਚ ਬਣਾਈ ਗਊਸ਼ਾਲਾ

02/17/2018 5:27:59 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਬੇਸਹਾਰਾ ਜਾਨਵਰਾਂ ਦੀ ਸਾਭ-ਸੰਭਾਲ ਲਈ ਪਿੰਡ ਰੱਤਾ ਟਿੱਬਾ 'ਚ ਗਊਸ਼ਾਲਾ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਖਮਹਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਬੇਸਹਾਰਾ ਜਾਨਵਰਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲਗਭਗ 25 ਏਕੜ 'ਚ ਬਣਾਈ ਇਸ ਗਊਸ਼ਾਲਾ 'ਚ 10 ਸੈਡ ਜਾਨਵਰਾਂ ਲਈ ਬਣਾਏ ਗਏ ਹਨ। ਇਹ ਸੈਡ 200 ਫੁੱਟ ਲੰਬੇ ਅਤੇ 30 ਫੁੱਟ ਚੌੜੇ ਹਨ। ਇੱਥੇ 650 ਜਾਨਵਰਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਜਦ ਕਿ 15 ਵਿਅਕਤੀਆਂ ਨੂੰ ਇੱਥੇ ਰੁਜ਼ਗਾਰ ਮਿਲਿਆ ਹੋਇਆ ਹੈ ਜੋ ਇੰਨ੍ਹਾਂ ਜਾਨਵਰਾਂ ਦੀ ਸੰਭਾਲ ਕਰਦੇ ਹਨ। ਇਸ ਗਊਸ਼ਾਲਾ ਦਾ ਪ੍ਰਬੰਧਨ ਜ਼ਿਲਾ ਪਸ਼ੂ ਭਲਾਈ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਇੱਥੇ ਜਾਨਵਰਾਂ ਦੀ ਬਿਹਤਰ ਸੰਭਾਲ ਹੋ ਰਹੀ ਹੈ ਅਤੇ ਬਿਮਾਰ ਜਾਨਵਰਾਂ ਨੂੰ ਡਾਕਟਰੀ ਸਹਾਇਤਾਂ ਵੀ ਵਿਭਾਗ ਵੱਲੋਂ ਮੁਹਈਆ ਕਰਵਾਈ ਜਾਂਦੀ ਹੈ।