ਫਿਰੋਜਪੁਰ ਦੇ ਮਮਦੋਟ ''ਚ ਅਣਪਛਾਤੇ ਲੋਕਾਂ ਨੇ ਖੋਹੀ i20 ਕਾਰ

03/17/2016 11:16:57 AM

ਮਮਦੋਟ : ਫਿਰੋਜਪੁਰ ''ਚ ਮਮਦੋਟ ਇਲਾਕੇ ਦੇ ਪਿੰਡ ਜੋਧਪੁਰ ''ਚ ਕੁਝ ਅਣਪਛਾਤੇ ਕਾਰ ਸਵਾਰਾਂ ਵਲੋਂ ਆਈ.-20 ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਇਹ ਵਾਰਦਾਤ ਬੁੱਧਵਾਰ ਰਾਤ ਦੇ ਕਰੀਬ 8 ਵਜ ਕੇ 15 ਮਿੰਟ ਦੀ ਹੈ। ਅਣਪਛਾਤੇ ਕਾਰ ਸਵਾਰਾਂ ਦੀ ਗਿਣਤੀ ਚਾਰ ਤੋਂ ਪੰਜ ਦੱਸੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  

Babita Marhas

This news is News Editor Babita Marhas