ਗ਼ਮਗੀਨ ਮਾਹੌਲ ’ਚ BSF ਦੇ ਜਵਾਨ ‘ਰਛਪਾਲ’ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)

03/01/2021 5:17:39 PM

ਮਾਨਸਾ (ਅਮਰਜੀਤ) - ਦਿੱਲੀ ਦੇ ਨੇੜਲੇ ਸ਼ਹਿਰ ਸਾਂਪਲਾ ਕੋਲ ਬੀਤੇ ਕੁਝ ਦਿਨ ਪਹਿਲਾਂ ਬੀ.ਐੱਸ.ਐੱਫ ਦੇ ਜਵਾਨ ਰਛਪਾਲ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਉਕਤ ਜਵਾਨ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਰਛਪਾਲ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਆਏ ‘ਗੁਰਜੀਤ ਔਜਲਾ’ ਨੇ ਵਿਰੋਧੀਆਂ ਨੂੰ ਲਾਇਆ ‘ਸਿਆਸੀ ਟੀਕਾ’

ਜਵਾਨ ਰਛਪਾਲ ਸਿੰਘ ਦੀ ਅੰਤਿਮ ਯਾਤਰਾ ਦੇ ਸਮੇਂ ਸੈਨਾ ਦੇ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕੀਤੀ। ਮ੍ਰਿਤਕ ਨੌਜਵਾਨ ਨੂੰ ਫੌਜੀ ਰਸਮਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਵੀ ਮੌਜੂਦ ਸਨ। 

ਪੜ੍ਹੋ ਇਹ ਵੀ ਖ਼ਬਰ - ਨਸ਼ੇ ਵਾਲਾ ਟੀਕਾ ਲਾਉਣ ਕਾਰਨ ਉਜੜਿਆ ਹੱਸਦਾ-ਵੱਸਦਾ ਘਰ, ਸ਼ਮਸ਼ਾਨਘਾਟ ਕੋਲੋ ਮਿਲੀ ਲਾਸ਼

ਦੱਸ ਦੇਈਏਕਿ ਰਛਪਾਲ ਸਿੰਘ ਬੀ.ਐੱਸ.ਐੱਫ ਦੀ 95ਵੇਂ ਬਟਾਲੀਅਨ ਵਿੱਚ ਨੌਕਰੀ ਕਰਦਾ ਸੀ, ਜੋ ਕਿ ਕੁਝ ਸਮੇਂ ਦੀ ਛੁੱਟੀ ’ਤੇ ਘਰ ਆਇਆ ਹੋਇਆ ਸੀ। ਛੁੱਟੀ ਮੁਕੰਮਲ ਹੋਣ ਉਪਰੰਤ ਜਦੋਂ ਰਛਪਾਲ ਸਿੰਘ ਬਟਾਲੀਅਨ ਵਾਪਿਸ ਜਾ ਰਿਹਾ ਸੀ ਤਾਂ ਦਿੱਲੀ ਨਜ਼ਦੀਕ ਸਾਂਪਲਾ ਕੋਲ ਇੱਕ ਹਾਦਸੇ ਦੌਰਾਨ ਉਸਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ।

ਪੜ੍ਹੋ ਇਹ ਵੀ ਖ਼ਬਰ - ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ‘ਹੱਲਾ ਬੋਲ’, ਕਰਨਗੇ ਘਿਰਾਓ

ਦੂਜੇ ਪਾਸੇ ਬੀ.ਐੱਸ.ਐੱਫ. ਅਧਿਕਾਰੀ ਏ.ਐੱਸ.ਰਾਵਤ ਨੇ ਉਚੇਚੇ ਤੌਰ ’ਤੇ ਜਵਾਨ ਰਛਪਾਲ ਸਿੰਘ ਦੀ ਅੰਤਿਮ ਯਾਤਰਾ ਵਿੱਚ ਪਹੁੰਚੇ ਅਤੇ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਰਛਪਾਲ ਸਿੰਘ ਦੀ ਅੰਤਿਮ ਯਾਤਰਾ ਵਿੱਚ ਮੌਜੂਦ ਮੈਂਬਰਾਂ ਵਲੋਂ ਸ਼ਹੀਦ ਜਵਾਨ ਦੇ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਗਈ, ਤਾਂਕਿ ਰਛਪਾਲ ਸਿੰਘ ਤੋਂ ਬਾਅਦ ਉਸਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। 

rajwinder kaur

This news is Content Editor rajwinder kaur