ਬੇਕਾਬੂ ਕਾਰ ਟਰੱਕ ''ਚ ਵੱਜੀ, ਤਿੰਨ ਜ਼ਖਮੀ

10/27/2017 5:33:55 AM

ਫਗਵਾੜਾ, (ਹਰਜੋਤ)- ਜੀ. ਟੀ. ਰੋਡ ਮੌਲੀ ਲਾਗੇ ਤੇਜ਼ ਰਫ਼ਤਾਰ ਬੇਕਾਬੂ ਹੋਈ ਕਾਰ ਦੇ ਟਰੱਕ 'ਚ ਵੱਜਣ ਨਾਲ ਦਿਉਰ, ਭਰਜਾਈ ਤੇ ਇਕ ਬੱਚਾ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਵਾਸੀ ਸੰਜੈ ਕੁਮਾਰ, ਗੁਰਪ੍ਰੀਤ ਤੇ ਉਸ ਦਾ ਬੱਚਾ ਏਕਮਕਾਰ ਸਿੰਘ ਪਟਿਆਲਾ ਤੋਂ ਕਾਲੀ ਮਾਤਾ ਮੰਦਿਰ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਮੌਲੀ ਲਾਗੇ ਜਦੋਂ ਉਹ ਆਟੋ ਨੂੰ ਕਰਾਸ ਕਰਕੇ ਅੱਗੇ ਨਿਕਲਣ ਲੱਗੇ ਤਾਂ ਅੱਗੇ ਜਾ ਰਹੇ ਟਰੱਕ 'ਚ ਜਾ ਟਕਰਾਏ। ਜਿਸ ਕਾਰਨ ਉਹ ਜ਼ਖਮੀ ਹੋ ਗਏ ਤੇ ਕਾਰ ਨੁਕਸਾਨੀ ਗਈ।