ਜਗਬਾਣੀ ਸਾਹਿਤ ਵਿਸ਼ੇਸ਼ : ਪੱਗੜੀ ਵਾਲਾ ਅੰਕਲ

05/15/2020 10:15:11 PM

ਜਗਬਾਣੀ ਸਾਹਿਤ ਵਿਸ਼ੇਸ਼ (ਕਹਾਣੀ)

ਲੇਖਕ : ਵੀਰ ਸਿੰਘ ਵੀਰਾ 
ਅਰੇ ਬਈ ਜਲਦੀ ਕਰੋ, ਮੇਰੇ ਆਫਿਸ, ਜਾਨੇ ਕਾ ਟਾਈਮ ਹੋ ਗਿਆ, ਅਭੀ ਤੱਕ ਨਾਸ਼ਤਾ ਨਹੀਂ ਮਿਲਾ। ਬਹੁਤ ਦੇਰ ਕਰ ਦੀ ਆਪ ਨੇ (ਸੁਰੇਸ਼ ਨੇ ਆਪਣੀ ਟਾਈ ਠੀਕ ਕਰਦੇ ਹੋਏ ਨੇ ਕਿਹਾ)
ਹਰ ਬਾਰ ਟਾਲ ਦੇਤੇ ਹੋ। ਪਤਨੀ ਨੇ ਕਿਹਾ
ਹਾਂ--ਹਾਂ ਚੱਲੇਂਗੇ ਚਲੇਂਗੇ। ਆਜ ਬਹੁਤ ਜਰੂਰੀ ਮੀਟਿੰਗ ਹੈ। ਕਲ ਚਲੇਂਗੇ ਸੁਰੇਸ਼ ਨੇ ਕਿਹਾ।---- ਕੱਲ --ਕੱਲ ਕਰਤੇ ਕਿਤਨੇ ਦਿਨ ਗੁਜਰ ਗਏ। ਆਜ ਕੋਈ ਬਹਾਨਾ ਨਹੀਂ ਚੱਲੇਗਾ। ਜਾਨਾ ਹੈ ਤੋ
ਬੱਸ ਜਾਨਾ ਹੈ। ਆਜ ਸੰਗਰਾਤੀ ਭੀ ਹੈ। ਮੈ ਮੁੰਨੀ ਕੋ ਰੈਡੀ ਕਰਤੀ ਹੂੰ ਆਜ ਹੀ ਜਾਨਾ ਹੈ।
(ਆਵਾਜ਼ ਮਾਰਦੀ ਹੈ) ਮੁੰਨੀ --- ਓ -- ਮੁੰਨੀ ਜਲਦੀ, ਸੇ ਤਿਆਰ ਹੋ ਜਾਹ, ਹਮ ਗੁਰਦੁਆਰੇ ਮੇਂ ਜਾ ਰਹੇਂ ਹੈਂ। ਮੰਮੀ ਨੇ ਕਹਾ,
ਮੰਮੀ ਉਸੀ ਗੁਰਦੁਆਰੇ ਮੇਂ ਜਾਨਾ ਹੈ ਜਹਾਂ ਸੇ ਟੀ ਵੀ ਪੇ ਗੁਰਬਾਣੀ ਚਲਤੀ ਹੈ ? ਮੁੰਨੀ ਨੇ ਪੂਛਾ। ਹਾਂ ਹਮ ਉਸੀ ਗੁਰਦੁਆਰੇ ਮੇ ਜਾ ਰਹੇਂ ਹੈਂ। ਮੰਮੀ ਨੇ ਕਹਾ।-‐ਅਰੇ ਬਾਬਾ ਠੀਕ ਹੈ ਅਭੀ ਚਲਤੇ ਹੈਂ, ਲੇਕਿਨ ਕੁਛ ਖਾਨੇ ਕੋ ਤੋ ਦੋਂਹ, ਬਹੁਤ ਭੂਖ ਲੱਗੀ ਹੈ। ਸੁਰੇਸ਼
ਚਲਾਇਆ, ---ਨਹੀਂ ਆਜ ਘਰ ਕਾ ਖਾਨਾ ਬਿਲਕੁੱਲ ਨਹੀਂ।ਗੁਰਦੁਆਰੇ ਕੇ ਲੰਗਰ ਮੇਂ ਸੇ ਜਾ ਕਰ ਖਾਏਂਗੇ।--- ਚਲੋ ਫਿਰ ਜਲਦੀ ਕਰੋ। ( ਮੁੰਨੀ ਅਤੇ ਉਸਦੀ ਮੰਮੀ ਨੰਗੇ, ਪੈਰੀਂ ਅੰਦਰੋਂ ਬਾਹਰ ਆਂਉਦੇ ਹਨ) ਅਰੇ ਭਾਈ ਨੰਗੇ ਪਾਂਉ ਹੀ ਚਲ ਦੀਏ ? ਕੁਛ ਪੈਰੋਂ ਮੇ ਤੋ ਪਹਿਨ ਲੋ। ਨੰਗੇ ਪਾਂਉ ਹੀ ਜਾਨਾ ਹੈ। ਚਲੋ ਜਲਦੀ ਕਰੋ
ਪਤਨੀ ਨੇ ਉਤਰ ਦੀਆ, ਥੋੜ੍ਹੀ ਦੇਰ ਬਾਅਦ ਅੰਮ੍ਰਿਤਸਰ ਬੱਸ ਅੱਡੇ ਤੋਂ ਰਿਕਸ਼ੇ ਤੇ ਬੈਠ ਕੇ ਹਰਿਮੰਦਰ ਸਾਹਿਬ ਪਹੁੰਚ ਗਏ।ਮੁੰਨੀ ਬੇਟਾ ਅਪਨੇ ਸਿਰ ਪਰ ਯੇਹ ਰੁਮਾਲ ਬਾਂਧੋ, ਯੇਹ ਜੋ ਚਰਨ ਕੁੰਢ ਹੈ, ਇਸ ਮੇ ਅੱਛੀ ਤਰਹ ਅਪਨੇ ਪਾਂਉ ਕੋ ਧੋ ਕਰ ਜਾਨਾ, ਸੁਰੇਸ਼ ਨੇ ਕਹਾ --- ਪਾਪਾ ਮੈ ਉਸ ਸਰੋਵਰ ਮੇਂ ਇਸ਼ਨਾਨ ਕਰਨਾ ਹੈ,ਜਿਸ ਮੇਂ ਕਾਫੀ ਸਾਰੀਂ ਮੱਛਲੀਆਂ ਹੈਂ। ਹਾਂ ਬੇਟਾ ਹਮ ਸਭੀ ਇਸ਼ਨਾਨ ਕਰੇਂਗੇ।
(ਡਿਉੜੀ ਉੱਤਰ ਕੇ ਅੰਦਰ ਗਏ ਅਤੇ ਸਰੋਵਰ ਵਿੱਚ ਸਾਰਿਆਂ ਨੇ 
ਇਸ਼ਨਾਨ ਕੀਤਾ ਅਤੇ ਅੱਗੇ ਤੁਰ ਪਏ,-- ਆਪ ਦੋਨੋਂ ਯਹਾਂ ਰੁੱਕੋ ਮੈ ਪ੍ਰਸਾਦਿ ਕੀ ਪਰਚੀ ਲੇ ਕਰ ਪ੍ਰਸਾਦਿ ਲੇ ਕਰ ਆਤਾ ਹੂੰ। ਸੁਰੇਸ਼ ਲਾਈਨ ਵਿੱਚ ਖੜਾ ਹੋ ਗਿਆ। ਜਦੋਂ ਵਾਪਿਸ ਆਇਆ ਤਾਂ ਹੈਰਾਨ ਹੋ ਗਿਆ ਮੁੰਨੀ ਗਾਇਬ ਸੀ ਅਰੇ ਭਾਈ ਮੁੰਨੀ ਕਹਾਂ ਹੈ --ਮੁੰਨੀ
ਮੁੰਨੀ ---ਤੁਮਨੇ ਉਸ ਕੀ ਉਂਗਲੀ ਨਹੀਂ ਪਕੜੀ ਥੀ ਕਿਆ।
ਅਭੀ ਤੋ ਯਹੀਂ ਥੀ ਕਹਾਂ ਚਲੀ ਗਈ---- ਮੁੰਨੀ--ਮੁੰਨੀ ਕਹਾਂ ਚਲੀ ਗਈ।

ਵੋ--- ਰਹੀ, ਯੇਹ ਕਹਾਂ ਸੇ ਆ ਰਹੀ ਹੈ, ਯੇ ਸਾਥ ਮੇ ਸਰਦਾਰ ਕੌਨ ਹੈ। ਮੁੰਨੀ ਦੀ ਮੰਮੀ ਨੇ ਦੂਰੋਂ ਆਉਦੀਂ ਹੋਈ ਮੁੰਨੀ ਨੂੰ ਅਤੇ ਸਰਦਾਰ ਮੋਹਨ ਸਿੰਘ ਨੂੰ ਵੇਖਿਆ--ਮੰਮੀ ਯੇਹ ਵੋ ਹੀ ਪੱਗੜੀ ਵਾਲੇ ਅੰਕਲ ਹੈ, ਜਿਨਹੋਂ ਨੇ ਉਨ੍ਹ ਬਦਮਾਸ਼ੋਂ ਕੋ ਡਿਸ਼ੂੰ ਡਿਸ਼ੂੰ ਕਰਕੇ ਮਾਰ ਭਗਾਇਆ ਥਾ। ਅਭੀ ਵਹਾਂ-ਖੜੇ ਥੇ ਮੈਨੇ ਇੱਨਕੋ ਪਹਿਚਾਣ ਲੀਆ।--

ਸਤਸ੍ਰੀਆਕਾਲ ਜੀ, ਮੇਰਾ ਨਾਂ ਮੋਹਣ ਸਿੰਘ ਹੈ, ਮੈ ਇੱਥੇ ਹਰ ਸੰਗਰਾਂਦ ਤੇ ਆਉਂਦਾ ਹਾਂ।

ਸ੍ਰੀਆਕਾਲ ਜੀ, ਮੇਰੀ ਬੇਟੀ ਮੁੰਨੀ ਅਕਸਰ ਆਪ ਕੇ ਬਾਰੇ ਮੇਂ ਬਾਂਤੇ ਕਰਤੀ ਰਹਿਤੀ ਹੈ। ਸੁਰੇਸ਼ ਨੇ ਹੱਥ ਜੋੜ ਕੇ ਕਿਹਾ। ਸਤਸ੍ਰੀਆਕਾਲ ਸਰਦਾਰ ਜੀ, ਮੁੰਨੀ ਦੀ ਮੰਮੀ ਨੇ ਹੱਥ ਜੋੜ ਕੇ ਕਿਹਾ, ਸਰਦਾਰ ਜੀ, ਅਗਰ ਆਪ ਨੇ ਮੇਰੀ ਬੇਟੀ ਕੋ ਨਹੀਂ ਬਚਾਇਆ ਹੋਤਾ, ਤੋ ਆਜ ਯੇਹ ਹਮਾਰੇ ਸਾਥ ਨਾ ਹੋਤੀ ਔਰ ਇਨਕੇ ਬਿਨਾਂ ਮੈ ਮਰ ਜਾਤੀ।

ਯੇਹ ਕਿਡਨੈਪ ਕੈਸੇ ਹੋ ਗਈ, ਮੋਹਨ ਸਿੰਘ ਨੇ ਕਿਹਾ।

ਉਸੀ ਦਿਨ ਯਹ ਮੇਰੇ ਪਤੀ ਘਰ ਪਰ ਨਹੀਂ ਥੇ, ਵੈਸ ਤੋ ਇਸ ਕੇ ਪਾਪਾ ਈ ਇਸਕੋ ਸਕੂਲ ਮੇਂ ਛੋੜ ਕੇ ਆਤੇ ਹੈਂ, ਯਹ ਘਰ ਨਾ ਹੋਨੇ ਕੇ ਕਾਰਨ ਮੈਨੇ ਪਡੋਸ ਵਾਲੀ ਲੜਕੀ ਕੇ ਸਾਥ ਇਸ ਕੋ ਭੇਜ ਦੀਆ, ਵੋ ਬਦਮਾਸ਼ ਇਸਕੋ ਜਬਰਦਸਤੀ ਉਠਾ ਕੇ ਲੇ ਗਏ, ਹਮ ਨੇ ਕਾਫੀ ਢੂੰਡਾ ਲੇਕਿਨ ਵੋ ਕਹੀਂ ਭੀ ਨਜਰ ਨਹੀਂ ਆਈ, ਪੁਲਿਸ ਥਾਨੇ ਮੇਂ ਭੀ ਰਿਪੋਰਟ ਕੀ। ਪੂਰੀ ਰਾਤ ਹਮ ਨੇ ਜਾਗ ਕਰ ਗੁਜਾਰ ਦੀ, ਹਰ ਜਗ੍ਹਾ ਫੋਨ ਕੀਏ। ਲੇਕਿਨ ਇਸਕਾ ਕੁਛ ਪਤਾ ਨਹੀਂ ਚਲਾ । ਸੁਬਹ ਜਬ ਦਸ ਬਜੇ ਥੇ, ਹਮੇਂ ਪੁਲਿਸ ਸਟੇਸ਼ਨ ਸੇ ਫੋਨ ਆਇਆ ਕਿ ਮੁੰਨੀ ਨਾਮ ਕੀ ਲੜਕੀ ਹਮੇਂ ਮਿਲੀ ਹੈ, ਜਿਸੇ ਕੁਛ ਲੋਗ ਜ਼ਬਰਦਸਤੀ ਉਠਾ ਲੇ ਗਏ ਥੇ। ਲੇਕਿਨ ਭਲਾ ਹੋ ਉਸ ਸਰਦਾਰ ਕਾ, ਜਿਸ ਨੇ ਉਨ੍ਹ ਬਦਮਾਸ਼ੋਂ ਕਾ ਮੁਕਾਬਲਾ ਕੀਆ, ਔਰ ਉਸਨੇ ਲੜਕੀ ਕੋ ਛੁੜਵਾ ਲੀਆ, ਹਮੇਂ ਪੁਲਿਸ ਵਾਲੋਂ ਨੇ ਬਤਾਇਆ। -‐-- ਜਬ ਹਮ ਮੁੰਨੀ ਕੋ ਲੇਨੇ ਵਹਾਂ ਪਹੁੰਚੇ ਔਰ ਪੂਛਾ ਕਿ ਵੋ ਕੌਨ ਹੈਂ ਜਿਸਨੇ ਹਮਾਰੀ ਬੇਟੀ ਕੋ ਛੁਡਵਾਇਆ, ਲੇਕਿਨ ਪੁਲਿਸ ਵਾਲੋਂ ਨੇ ਕਹਾ ਹਮੇਂ ਭੀ ਸਰਦਾਰ ਕਾ ਫੋਨ ਆਇਆ ਥਾ ,ਤੋ ਹਮ ਲੜਕੀ ਕੋ ਲੇ ਆਏ। --ਅੱਛਾ---ਤੋ-- ਵੋ ਆਪ ਥੇ ,ਹਮ ਆਪਕਾ ਅਹਿਸਾਨ ਕਭੀ ਨਹੀਂ ਬੂਲੇਂਗੇ।

(ਸਰਦਾਰ ਮੋਹਨ ਸਿੰਘ ਨੇ ਕਿਹਾ) ਬਹਿਨ ਜੀ, ਯਹ ਸਭ ਗੁਰੂ ਰਾਮਦਾਸ ਜੀ ਮਹਿਮਾ ਹੈ,ਜਬ ਆਪ ਨੇ ਸੱਚੇ ਦਿਲ ਸੇ ਅਰਦਾਸ ਕੀ, ਤੋ ਗੁਰੂ ਜੀ ਨੇ ਐਸੀ ਲੀਲਾ ਰਚ ਦੀ, ਔਰ ਮੇਰੀ ਚਲਤੀ ਗਾੜੀ ਕਾ ਟਾਇਰ ਪੰਕਚਰ ਕਰ ਦੀਆ। ਪਿੱਛੇ ਸੇ ਆ ਰਹੀ ਉਨ੍ਹ ਬਦਮਾਸ਼ੋਂ ਕੀ ਗਾੜੀ ਮੇਰੀ ਗਾੜੀ ਕੇ ਸਾਥ ਟਕਰਾ ਗਈ, ਮੇਰੇ ਕੋ ਬਹੁਤ ਗੁੱਸਾ ਆਇਆ। ਮੈਨੇ ਜਬ ਡਰਾਈਵਰ ਕਾ ਗਿਰੀਬਾਨ ਪਕੜਾ ਤੋ ਪੀਛੇ ਦੇਖਾ ਕਿ ਲੜਕੀ ਜੋ ਚਿਲਾ ਰਹੀ ਥੀ ,ਜਬ ਇਨਕੇ ਬਾਰੇ ਮੇਂ ਪੂਛਾ ਤੋ ੳਨਹੋ ਨੇ ਮੇਰੇ ਕੋ ਮਾਰਨਾ ਸ਼ੁਰੂ ਕਰ ਦੀਆ, ਮੈਨੇ ਜਬ ਅਪਨਾ ਯਹ ਵਾਲਾ ਸਿਰੀ ਸਾਹਿਬ ਨਿਕਾਲਾ ਤੋ ਗਾੜੀ ਛੋੜ ਕਰ ਭਾਗ ਨਿਕਲੇ ,ਤਬੀ ਮੈਨੇ ਪੁਲਿਸ ਵਾਲੋਂ ਕੋ ਫੋਨ ਲਗਾਇਆ, ਮੈ ਭੀ ਉਸੀ ਦਿਨ ਹਰਿਮੰਦਰ ਸਾਹਿਬ ਹੀ ਆ ਰਹਾ ਥਾ।

ਲੇਕਿਨ ਆਜ ਗੁੜੀਆ ਤੂਨੇ ਮੇਰੇ ਕੋ ਕੈਸੇ ਪਹਿਚਾਨਾ ?

ਮੁੰਨੀ ਨੇ ਕਹਾ, ਅੰਕਲ ਯਹ ਜੋ ਆਪਨੇ ਕੰਧੇ ਪੇ ਖੰਡੇ ਕੇ ਨਿਸ਼ਾਨ ਵਾਲਾ ਪਹਿਨ ਰੱਖਾ ਹੈ ਇਸੇ ਦੇਖ ਕਰ ਮੈਨੇ ਆਪ ਕੋ ਪਹਿਚਾਨ ਲੀਆ। ਮੋਹਨ ਸਿੰਘ ਜੀ ਉਸਨੂੰ ਆਪਣਾ ਗਾਤਰਾ ਦਿਖਾ ਕੇ ਬੋਲੇ, ਬੇਟੀ ਇਸੇ ਗਾਤਰਾ ਕਹਿਤੇ ਹੈਂ ,ਔਰ ਯਹ ਜੋ ਨੀਚੇ ਹੈ ਇਸੇ ਸਿਰੀ ਸਾਹਿਬ ਕਹਿਤੇ ਹੈਂ, ਹਮ ਲੋਗ ਜਬ ਅੰਮ੍ਰਿਤ ਛਕਤੇ ਹੈਂ ਤੋ ਹਮੇ ਯਹ ਹੀ ਸਿਖਾਇਆ ਜਾਤਾ ਹੈ, ਗਊ, ਗਰੀਬ, ਕੀ ਰਕਸ਼ਾ ਕਰਨਾ, ਔਰ ਬਹੂ ਬੇਟੀਆਂ ਕੀ ਇੱਜਤ ਬਚਾਨਾ ਯਹ ਹਮਾਰਾ ਕਰਤੱਵ ਹੈ। (ਸੁਰੇਸ਼ ਔਰ ਪਤਨੀ ਨੇ ਕਿਹਾ) ਧੰਨ ਹੈਂ ਆਪ ਲੋਗ ਔਰ ਆਪ ਕੇ ਗੁਰੂ, ਕਿਤਨੇ ਮਹਾਨ ਹੋਂਗੇ, ਜੋ ਆਪ ਕੋ ਐਸੀ ਸ਼ਿਕਸ਼ਾ ਦੇਤੇ ਹੈਂ। ਹਮੇਂ ਭੀ ਅੰਮ੍ਰਿਤ ਛਕਾ ਦੋ ਹਮ ਭੀ ਆਪ ਜੈਸੇ ਬਨਨਾ ਚਾਹਤੇ ਹੈਂ।

ਮੋਹਨ ਸਿੰਘ ਨੇ ਹੱਥ ਜੋੜ ਕੇ ਕਿਹਾ, ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਹਰਿਮੰਦਰ ਸਾਹਿਬ ਬਣਵਾਇਆ ਸੀ ਨਾ, ਤਾਂ ਇਸਦੇ ਚਾਰ ਦਰਵਾਜ਼ੇ ਇਸ ਲਈ ਰੱਖੇ ਸੀ ਕਿ ਹਰ ਧਰਮ ਦੇ ਲੋਕ ਚਾਹੇ ਕੋਈ ਹਿੰਦੂ ਹੋ ਮੁਸਲਮਾਨ ਹੋ ਸਿੱਖ ਹੋ ਜਾਂ ਈਸਾਈ ਹੋ,ਸਭੀ ਧਰਮੋਂ ਕੇ ਲੋਕ ਯਹਾਂ ਬੇਝਿਜਕ ਆ ਸਕਤੇ ਹੈਂ, ਕਿਸੀ ਕੋ ਕੋਈ ਮਨਾਹੀਂ ਨਹੀਂ ਐਂ। ਗੁਰੂ ਰਾਮਦਾਸ ਜੀ ਕੇ ਲੰਗਰ ਮੇਂ ਸਭੀ ਧਰਮੋਂ ਕੇ ਲੋਕ ਏਕ ਸਾਥ ਬੈਠ ਕਰ ਖਾਨਾ ਖਾ ਸਕਤੇ ਹੈ। ਇਸ ਦਰਬਾਰ ਮੇਂ ਕੋਈ ਊਚ- ਨੀਚ ,ਜਾਤ-ਪਾਤ,ਅਮੀਰ-ਗਰੀਬ ਕਾ ਕੋਈ ਭੇਦਭਾਵ ਨਹੀਂ ਹੈਂ। ...ਮਾਨਸ ਕੀ ਜਾਤ ਏਕੈ ਪਹਿਚਾਨ ਬੋ...ਇਸ ਧਰਤੀ ਤੇ ਪੈਦਾ ਹੋਇਆ ਹਰ ਇਨਸਾਨ ਜਿਸ ਦੀ ਕੋਈ ਜਾਤ ਪਾਤ ਨਹੀਂ ਐਂ, ਹਰ ਇਨਸਾਨ ਉਸ ਪ੍ਰਮਾਤਮਾ ਦਾ ਰੂਪ ਹੈ, ਫਿਰ ਪਤਾ ਨਹੀਂ ਕਿਉਂ, ਲੋਕ ਧਰਮਾਂ ਦੇ ਨਾਂ ਤੇ ਵੰਡੀਆਂ ਪਾਕੇ ਬੈਠੇ ਹਨ ਇੱਕ ਦੂਜੇ ਨੂੰ ਮਾਰਨ ਮਰਾਉਣ ਤੇ ਤੁਲੇ ਹਨ।

ਕੌਣ ਸਮਝਾਏ ਇਹਨਾਂ ਲੋਕਾਂ ਨੂੰ, ਮੋਹਨ ਸਿੰਘ ਨੇ ਲੰਮਾ ਹਉਕਾ ਲਿਆ।
ਚੰਗਾ ਬਹਿਨ ਜੀ ਅਬ ਮੁਝੇ ਆਗਿਆ ਦੀਜੀਏ। ਚੰਗਾ ਸਤਸ੍ਰੀਆਕਾਲ ਜੀ।
ਸੁਰੇਸ਼, ਉਹਦੀ ਪਤਨੀ ਅਤੇ ਮੁੰਨੀ, ਉਨੀਂ ਦੇਰ ਤੱਕ ਉਹਨੂੰ ਪਿੱਛੋਂ ਤੱਕਦੇ ਰਹੇ ਜਿੰਨੀ ਦੇਰ ਤੱਕ ਉਹ ਅੱਖੋਂ ਉਹਲੇ ਨਹੀਂ ਹੈ ਗਿਆ

ਮੋਬ÷  9780253156

jasbir singh

This news is News Editor jasbir singh