ਬੁੱਢੇ ਦਰਿਆ ’ਚ ਡੁੱਬੇ ਚਾਚਾ-ਭਤੀਜੇ ਦਾ 36 ਘੰਟੇ ਬਾਅਦ ਵੀ ਨਹੀਂ ਲੱਗਾ ਸੁਰਾਗ

07/18/2018 5:20:04 AM

ਲੁਧਿਆਣਾ(ਮਹੇਸ਼)-ਬੁੱਢੇ ਦਰਿਆ ਵਿਚ ਡੁੱਬੇ ਚਾਚਾ-ਭਤੀਜੇ ਦਾ 36 ਘੰਟੇ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ। ਮਾਮਲਾ ਗਰੀਬ ਤਬਕੇ ਨਾਲ ਜੁਡ਼ਿਆ ਹੋਣ ਕਾਰਨ ਜ਼ਿਲਾ ਪ੍ਰਸ਼ਾਸਨ ਵੀ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਜਦੋਂਕਿ ਮੰਗਲਵਾਰ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਦਿਨ ਭਰ ਬੁੱਢੇ ਦਰਿਆ ਦੇ ਕੋਲ ਡੇਰਾ ਲਾਈ ਬੈਠੇ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਰਾਦਰੀ ਦੇ  2 ਦਰਜਨ ਦੇ ਕਰੀਬ ਵਿਅਕਤੀ ਉਨ੍ਹਾਂ ਨੂੰ ਲੱਭਣ ਵਿਚ ਲੱਗੇ ਹੋਏ ਹਨ। ਹਾਲਾਂਕਿ ਹੁਣ ਦੋਵਾਂ ਦੇ ਬਚਣ ਦੀ ਕੋਈ ਆਸ ਨਹੀਂ ਰਹੀ ਹੈ। ਫਿਰ ਵੀ ਪਰਿਵਾਰ ਵਾਲੇ ਉਨ੍ਹਾਂ ਦੀ ਸਲਾਮਤੀ ਲਈ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ। ਵਰਣਨਯੋਗ ਹੈ ਕਿ ਸੋਮਵਾਰ ਨੂੰ ਚਾਚਾ ਨਰੇਸ਼ ਅਤੇ ਭਤੀਜਾ ਭੋਲਾ ਕੂਡ਼ਾ ਚੁਗਣ ਦੌਰਾਨ ਪਿੰਡ ਬਾਰਨਹਾਡ਼ਾ ਸਥਿਤ ਬੁੱਢੇ ਦਰਿਆ ਵਿਚ ਡੁੱਬ ਗਏ ਸਨ। ਪੀ. ਏ. ਯੂ. ਦੀ ਵਧੀਕ ਮੁਖੀ ਐੱਸ. ਆਈ. ਮਨਜਿੰਦਰ ਕੌਰ ਨੇ ਦੱਸਿਆ ਕਿ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।