ਖ਼ੁਸ਼ੀਆਂ ਵਿਚਾਲੇ ਪਰਿਵਾਰ ’ਚ ਪਿਆ ਭੜਥੂ, ਦੋ ਔਰਤਾਂ ਨੇ ਫਿਲਮੀ ਅੰਦਾਜ਼ ’ਚ ਨਵਜੰਮਿਆ ਬੱਚਾ ਕੀਤਾ ਚੋਰੀ

12/04/2022 7:53:56 PM

ਬਠਿੰਡਾ (ਸੁਖਵਿੰਦਰ)-ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚੋਂ ਦੋ ਔਰਤਾਂ ਫਿਲਮੀ ਅੰਦਾਜ਼ ਵਿਚ ਇਕ ਨਵਜੰਮਿਆ ਬੱਚਾ ਚੋਰੀ ਕਰਕੇ ਲੈ ਗਈਆਂ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਨਵਜੰਮੇ ਬੱਚੇ (ਲੜਕਾ) ਦੇ ਪਿਤਾ ਵਿਸ਼ਲੇਸ਼ ਵਾਸੀ ਯੂ. ਪੀ. ਹਾਲ ਆਬਾਦ ਪ੍ਰਤਾਪ ਨਗਰ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਡਲਿਵਰੀ ਲਈ ਪਤਨੀ ਬਬਲੀ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਸਵੇਰੇ ਹੀ ਉਸ ਦੇ ਪਤਨੀ ਦੀ ਡਲਿਵਰੀ ਹੋਈ ਸੀ ਅਤੇ ਉਸ ਵੱਲੋਂ ਇਕ ਲੜਕੇ ਨੂੰ ਜਨਮ ਦਿੱਤਾ ਗਿਆ ਸੀ। ਉਹ ਸਭ ਖੁਸ਼ ਸਨ ਅਤੇ ਪਰਿਵਾਰ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਖੱਟੜ, SYL ਨੂੰ ਲੈ ਕੇ ਦਿੱਤਾ ਅਹਿਮ ਬਿਆਨ

ਲਗਭਗ ਡੇਢ ਕੁ ਵਜੇ ਉਕਤ ਔਰਤਾਂ ਆਪਣੇ ਆਪ ਨੂੰ ਹਸਪਤਾਲ ਦਾ ਮੁਲਾਜ਼ਮ ਦੱਸਦਿਆਂ ਬੱਚੇ ਨੂੰ ਇੰਜੈਕਸ਼ਨ ਲਗਾਉਣ ਦਾ ਬਹਾਨਾ ਲਗਾ ਕੇ ਬੱਚੇ ਨੂੰ ਲਿਜਾਣ ਲਈ ਕਿਹਾ। ਉਹ ਵੀ ਬੱਚੇ ਨੂੰ ਔਰਤਾਂ ਨਾਲ ਲੈ ਕੇ ਚਲੇ ਗਏ ਪਰ ਰਸਤੇ ’ਚ ਉਕਤ ਚੋਰ ਔਰਤਾਂ ਨੇ ਬਹਾਨਾ ਲਗਾ ਕੇ ਬੱਚੇ ਨੂੰ ਆਪ ਫੜ ਲਿਆ ਅਤੇ ਉਨ੍ਹਾਂ ਨੂੰ ਕੁਝ ਬਹਾਨਾ ਲਗਾ ਕੇ ਭੇਜ ਦਿੱਤਾ। ਪਲਕ ਝਪਕਦਿਆ ਹੀ ਉਕਤ ਦੋਵੇਂ ਔਰਤਾਂ ਬੱਚੇ ਨੂੰ ਲੈ ਕੇ ਹਸਪਤਾਲ ਵਿਚੋਂ ਭੱਜ ਗਈਆਂ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰੌਲਾ ਪਾਇਆ ਗਿਆ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਜਦੋਂ ਉਨ੍ਹਾਂ ਵੱਲੋਂ ਹਸਪਤਾਲ ਦੇ ਕੈਮਰੇ ਚੈੱਕ ਕੀਤੇ ਗਏ ਤਾਂ ਉਨ੍ਹਾਂ ਬੱਚਾ ਚੋਰੀ ਹੋਣ ਦਾ ਪਤਾ ਲੱਗਾ। ਉਨ੍ਹਾਂ ਦੋਸ਼ ਲਗਾਇਆ ਕਿ ਸਿਵਲ ਹਸਪਤਾਲ ’ਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਉਕਤ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਬੱਚਾ ਵਾਪਸ ਕੀਤਾ ਜਾਵੇ।

ਕੀ ਕਹਿੰਦੇ ਹਨ ਐੱਸ. ਐੱਮ. ਓ.

ਐੱਸ. ਐੱਮ. ਓ. ਸਤੀਜ ਜਿੰਦਲ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਬੱਚਾ ਚੋਰੀ ਕਰਨ ਵਾਲੀਆਂ ਔਰਤਾਂ ਸ਼ਨੀਵਾਰ ਤੋਂ ਹੀ ਉਕਤ ਪਰਿਵਾਰ ਨਾਲ ਸੰਪਰਕ ’ਚ ਸਨ। ਐਤਵਾਰ ਸਵੇਰੇ ਜਦੋਂ ਬੱਚਾ ਹੋਇਆ, ਇਸ ਦਾ ਫਾਇਦਾ ਚੁੱਕਦਿਆਂ ਔਰਤਾਂ ਨੇ ਪਰਿਵਾਰ ਨੂੰ ਭਰੋਸੇ ਵਿਚ ਲੈ ਕੇ ਬੱਚੇ ਨੂੰ ਇੰਜੈਕਸਨ ਲਗਾਉਣ ਦਾ ਬਹਾਨਾ ਬਣਾਇਆ ਅਤੇ ਬੱਚੇ ਨੂੰ ਚੋਰੀ ਕਰਕੇ ਲੈ ਗਈਆਂ। ਫਿਲਹਾਲ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕਰਕੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।

Manoj

This news is Content Editor Manoj