ਮੁਕਤਸਰ ਵਿਖੇ 1850 ਬੋਤਲਾਂ ਸਣੇ 2 ਵਿਅਕਤੀ ਕਾਬੂ

06/29/2017 7:07:43 PM

ਸ੍ਰੀ ਮੁਕਤਸਰ ਸਾਹਿਬ— ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਸ ਵਲੋਂ ਮੁਹਿੰਮ ਵਿੱਢੀ ਹੋਈ ਹੈ, ਇਸ ਮੁਹਿੰਮ ਤਹਿਤ ਸ਼ਰਾਬ, ਹੈਰੋਇਨ ਤੇ ਹੋਰ ਤਸਕਰਾਂ ਨੂੰ ਲਗਾਤਾਰ ਪੁਲਸ ਵਲੋਂ ਦਬੋਚਿਆ ਜਾ ਰਿਹਾ ਹੈ ਇਸੇ ਤਰ੍ਹਾਂ ਮੁਕਤਸਰ ਦੀ ਪੁਲਸ ਹੱਥ ਕਾਮਯਾਬੀ ਲੱਗੀ ਹੈ। ਇਸ ਦੌਰਾਨ ਮੁਕਤਸਰ ਦੀ ਥਾਣਾ ਲੰਬੀ ਪੁਲਸ ਨੇ 1850 ਬੋਤਲਾਂ ਸਣੇ 2 ਕਾਰਾਂ ਦਿੱਲੀ ਨੰਬਰ, 1 ਟ੍ਰੈਕਟਰ ਟਰਾਲੀ ਬਿਨਾਂ ਨੰਬਰ ਅਤੇ ਛੋਟਾ ਹਾਥੀ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਥਾਣੇ ਲਿਆਂਦਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।