ਮਾਂ ਨੈਣਾ ਦੇਵੀ ਲਈ ਪੈਦਲ ਜਾ ਰਹੇ 2 ਭਗਤ ਸੜਕ ਹਾਦਸੇ ''ਚ ਜ਼ਖਮੀ

07/24/2017 6:23:31 AM

ਖੰਨਾ, (ਸੁਨੀਲ)- ਅੱਜ ਇਕ ਸੜਕ ਹਾਦਸੇ 'ਚ 2 ਨੌਜਵਾਨਾਂ ਦੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀਆਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਉਂਦੇ ਹੋਏ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਦੇ ਮਗਰੋਂ ਪੁਲਸ ਨੇ ਮੌਕੇ 'ਤੇ ਪੁੱਜਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 2 ਮਾਂ ਦੇ ਭਗਤ ਪੈਦਲ ਨੈਣਾ ਦੇਵੀ ਭਵਨ ਜਾ ਰਹੇ ਸਨ ਤਾਂ ਪੁਲਸ ਜ਼ਿਲਾ ਖੰਨਾ ਦੇ ਅਧੀਨ ਪੈਂਦੇ ਇਕ ਪੈਟਰੋਲ ਪੰਪ ਦੇ ਨਜ਼ਦੀਕ ਇਕ ਵਾਹਨ ਚਾਲਕ ਦੇ ਡਰਾਈਵਰ ਨੇ ਲਾਪਰਵਾਹੀ ਦੇ ਨਾਲ ਵਾਹਨ ਚਲਾਉਂਦੇ ਹੋਏ ਦੋਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਦੌਰਾਨ ਵਾਹਨ ਚਾਲਕ ਨੇ ਵਾਹਨ ਰੋਕਣ ਦੀ ਥਾਂ ਉਸਨੂੰ ਲਗਭਗ ਅੱਧਾ ਕਿਲੋਮੀਟਰ ਤਕ ਘਸੀਟਦਾ ਲੈ ਗਿਆ। ਜਿਸਦੇ ਚਲਦੇ ਸਰਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਅਬਲੋਆਲ ਲੁਧਿਆਣਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸਦਾ ਦੂਜਾ ਸਾਥੀ ਬਲਬੀਰ ਸਿੰਘ ਪੁੱਤਰ ਗੁਲਜਾਰ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਹਾਦਸੇ 'ਚ ਦੋਨਾਂ ਨੌਜਵਾਨਾਂ ਦੀ ਪੈਰ ਦੀਆਂ ਹੱਡੀ ਟੁੱਟ ਗਈ। ਇਸ ਦੌਰਾਨ ਕੁਝ ਲੋਕਾਂ ਵਲੋਂ ਵਾਹਨ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ।