ਨਾਜਾਇਜ਼ ਹਥਿਆਰ ਲੈ ਕੇ ਘੁੰਮਦੇ 2 ਕਾਰ ਸਵਾਰ ਕਾਬੂ

09/23/2017 7:03:19 AM

ਅੰਮ੍ਰਿਤਸਰ, (ਜ. ਬ.)- ਥਾਣਾ ਤਰਸਿੱਕਾ ਦੀ ਪੁਲਸ ਨੇ ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਹੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਘਨ੍ਹੱਈਆ ਲਾਲ ਪੁੱਤਰ ਹੀਰਾ ਲਾਲ ਤੇ ਚੰਦ ਸਿੰਘ ਕਾਕਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਖਹਿਰਾ ਕਲਾਂ (ਗੁਰਦਾਸਪੁਰ) ਦੇ ਕਬਜ਼ੇ 'ਚੋਂ ਵਰਨਾ ਕਾਰ ਨੰ. ਪੀ ਬੀ 02 ਜ਼ੈੱਡ 6363 ਤੇ ਇਕ ਪਿਸਟਲ 32 ਬੋਰ (ਮੇਡ ਇਨ ਇੰਗਲੈਂਡ) ਸਮੇਤ 5 ਜ਼ਿੰਦਾ ਕਾਰਤੂਸ 32 ਬੋਰ ਬਰਾਮਦ ਕਰਦਿਆਂ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਐੱਸ. ਆਈ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਪਾਰਟੀ ਨੇ ਇਕ ਖੋਹਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।