ਬਾਜਵਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਕੈਪਟਨ ਦੀ ਸਮੁੱਚੀ ਕੈਬਨਿਟ ਦਾ ਹੋਇਆ ਕੋਰੋਨਾ ਟੈਸਟ

07/15/2020 6:34:46 PM

ਚੰਡੀਗੜ੍ਹ : ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੇ ਸਾਰੇ ਮੰਤਰੀਆਂ ਨੂੰ ਆਪਣਾ ਕੋਰੋਨਾ ਟੈੱਸਟ ਕਰਵਾਉਣ ਦੀ ਸਲਾਹ ਦਿੱਤੀ ਸੀ, ਸੂਤਰਾਂ ਮੁਤਾਬਕ ਅੱਜ 11 ਵਜੇ ਸਾਰੇ ਮੰਤਰੀਆਂ ਦੇ ਨਮੂਨੇ ਜਾਂਚ ਲਈ ਲੈ ਲਏ ਗਏ ਹਨ ਅਤੇ ਸ਼ਾਮ ਤੱਕ ਸਾਰੇ ਮੰਤਰੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। 

ਇਹ ਵੀ ਪੜ੍ਹੋ : ਜਲੰਧਰ 'ਚ ਭਾਰੀ ਅਸਲੇ ਸਣੇ ਚੋਟੀ ਦੇ ਗੈਂਗਸਟਰ ਗ੍ਰਿਫ਼ਤਾਰ, ਬੁਲਟ ਪਰੂਫ਼ ਜੈਕੇਟ ਵੀ ਬਰਾਮਦ 

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਦੂਜੀ ਵਾਰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬੀਤੀ 10 ਜੁਲਾਈ ਨੂੰ ਕੋਰੋਨਾ ਟੈੱਸਟ ਕਰਾਇਆ ਗਿਆ ਸੀ ਜੋ ਕਿ 11 ਜੁਲਾਈ ਨੂੰ ਰਿਪੋਰਟ ਆਉਣ 'ਤੇ ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਕਲ ਦੁਬਾਰਾ ਉਨ੍ਹਾਂ ਦਾ ਟੈੱਸਟ ਲਿਆ ਗਿਆ ਜੋ ਫਿਰ ਪਾਜ਼ੇਟਿਵ ਆਇਆ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਪੰਜਾਬ ਆਉਣ ਵਾਲਿਆਂ ਲਈ ਸੂਬਾ ਸਰਕਾਰ ਦਾ ਨਵਾਂ ਫਰਮਾਨ

ਮਿਲੀ ਜਾਣਕਾਰੀ ਮੁਤਾਬਿਕ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਵਿਭਾਗ ਵਲੋਂ ਬਾਜਵਾ ਦੇ ਘਰ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲਿਆਂ ਦੇ ਵੀ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਇਕ ਦੋ ਦਿਨਾਂ ਲਈ ਨਿਗਰਾਨੀ 'ਚ ਰੱਖਣ ਤੋਂ ਬਾਅਦ ਘਰ ਵਿਚ ਹੀ ਕੁਆਰੰਟਾਈਨ ਲਈ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਛਿੱਕੇ ਟੰਗੇ ਕੈਪਟਨ ਦੇ ਹੁਕਮ, ਕੀਤਾ ਵੱਡਾ ਸਿਆਸੀ ਇਕੱਠ (ਵੀਡੀਓ)     

Gurminder Singh

This news is Content Editor Gurminder Singh