ਮੀਂਹ ਪਾਉਣ ਵਾਲੇ ਰੁੱਖ ਨੂੰ ਲੋਕ ਟੇਕਣ ਲੱਗੇ ਮੱਥੇ, ਜਾਣੋ ਕੀ ਸੀ ਪੂਰਾ ਸੱਚ (ਤਸਵੀਰਾਂ)

05/29/2017 3:58:46 PM

ਸੰਦੌੜ (ਰਿਖੀ) : ਪਿੰਡ ਸ਼ੇਰਗੜ੍ਹ ਚੀਮਾਂ ਨੇੜੇ ਰਾਏਕੋਟ ਮਲੇਰਕੋਟਲਾ ਮੁੱਖ ਮਾਰਗ ''ਤੇ ਸਿਖਰ ਦੁਪਿਹਰੇ ਦਰੱਖਤਾਂ ਤੋਂ ਮੀਂਹ ਵਾਂਗ ਪਾਣੀ ਦੀਆਂ ਬੂੰਦਾਂ ਡਿੱਗਣ ਦੇ ਮਾਮਲੇ ਦਾ ਸੱਚ ਸਾਹਮਣੇ ਆ ਗਿਆ ਹੈ। ਦਰੱਖਤ ਵਿਚੋਂ ਪਾਣੀ ਦੀਆਂ ਬੂੰਦਾਂ ਡਿੱਗਣ ਦੀ ਘਟਨਾ ਕਾਰਨ ਵੱਖ-ਵੱਖ ਚਰਚਾਵਾਂ ਦਾ ਮਾਹੌਲ ਕਾਫੀ ਗਰਮ ਸੀ। ਆਲਮ ਇਹ ਸੀ ਕਿ ਇਨ੍ਹਾਂ ਦਰੱਖਤਾਂ ਨੂੰ ਲੋਕ ਦੂਰੋਂ-ਦੂਰੋਂ ਮੱਥਾਂ ਟੇਕਣ ਤੱਕ ਆਉਣ ਲੱਗ ਪਏ ਸਨ। ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਲਈ ਤਰਕਸ਼ੀਲ ਸੁਸਾਇਟੀ ਜ਼ੋਨ ਲੁਧਿਆਣਾ ਦੇ ਆਗੂ ਡਾ.ਅਬਦਲ ਮਜ਼ੀਦ, ਕਹਾਣੀਕਾਰ ਕੁਲਵਿੰਦਰ ਕੌਸ਼ਲ ਨੇ ਸੋਮਵਾਰ ਨੂੰ ਘਟਨਾ ਸਥਾਨ ''ਤੇ ਜਾ ਕੇ ਪੂਰੀ ਜਾਂਚ ਕੀਤੀ ਅਤੇ ਪ੍ਰੈਸ ਕਾਂਨਫਰੰਸ ਦੌਰਾਨ ਇਸ ਪਾਣੀ ਦੀਆਂ ਬੂੰਦਾਂ ਸਿੱਟਣ ਵਾਲੇ ਭੂਤ ਨੂੰ (ਲੋਕਾਂ ਦੇ ਕਹੇ ਜਾਣ ਅਨੁਸਾਰ) ਕਾਬੂ ਕਰ ਲਿਆ। ਇਸ ਮੌਕੇ ਡਾ. ਮਜੀਦ ਨੇ ਇਨ੍ਹਾਂ ਬੂੰਦਾਂ ਬਾਰੇ ਦੱਸਿਆ ਕਿ ਇਹ ਵਰਤਾਰਾ ਸ਼ਰੀਹ ਦੇ ਦਰੱਖਤ ''ਤੇ ਜਿਆਦਾ ਹੁੰਦਾ ਹੈ ਜਿੱਥੇ ਇਕ ਖਾਸ ਕਿਸਮ ਦਾ ਜੀਵ (ਟਿੱਡਾ) ਰਹਿੰਦਾ ਹੈ ਜੋ ਪਾਣੀ ਇਕ ਪਿਕਚਾਰੀ ਵਾਂਗ ਸਿੱਟਦਾ ਹੈ ਜੋ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਛਿੱਟਿਆ ਦੇ ਰੂਪ ਵਿਚ ਮੀਂਹ ਵਾਂਗ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਵਿਗਿਆਗਨਕ ਸੋਚ ਧਾਰਨ ਕਰਨ ਅਤੇ ਹਰ ਘਟਨਾ ਦੀ ਤਹਿ ਤੱਕ ਜਾਣ ਤੋਂ ਬਾਅਦ ਹੀ ਕਿਸੇ ਵਰਤਾਰੇ ਬਾਰੇ ਆਪਣੀ ਰਾÂਏ ਪੱਕੀ ਕਰਨ।
ਕੀ-ਕੀ ਵਹਿਮ ਭਰਮ ਸਨ ਲੋਕਾਂ ''ਚ
ਜ਼ਿਕਰਯੋਗ ਹੈ ਕਿ ਇਸ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਇਲਾਕੇ ਭਰ ਦੇ ਲੋਕ ਬਹੁਤ ਸਾਰੇ ਵਹਿਮਾਂ ਭਰਮਾਂ ਦਾ ਹਿੱਸਾ ਬਣਦੇ ਜਾ ਰਹੇ ਹਨ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਇਹ ਕੋਈ ਪ੍ਰੇਤ ਆਤਮਾ ਹੈ ਜੋ ਸੜਕ ਹਾਦਸੇ ਵਿਚ ਮਰ ਕੇ ਇਥੇ ਰੌਦੀ ਕੁਰਲਾਉਂਦੀ ਹੈ ਅਤੇ ਬਹੁਤੇ ਲਾਪਰਵਾਹੀ ਜਾਂ ਟ੍ਰੇਫਿਕ ਨਿਯਮਾਂ ਦੀ ਅਣਗਹਿਲੀ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਅਤੇ ਕਈ ਅਖੌਤੀ ਲੋਕ ਇਸ ਸੋਚ ਦਾ ਲਾਭ ਉਠਾਉਣ ਦੀ ਤਾਕ ਵਿਚ ਸਨ।
ਇਸ ਟਿੱਡੇ ਦਾ ਕਰਵਾਇਆ ਜਾਵੇਗਾ ਨਿਰੀਖਣ
ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਇਸ ਟਿੱਡੇ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਇਸ ਨੂੰ ਅਗਲੇਰੀ ਜਾਂਚ ਲਈ ਜੀਵ ਵਿਗਿਆਨੀਆਂ ਕੋਲ ਭੇਜਿਆ ਜਾ ਰਿਹਾ ਹੈ। ਇਸ ਟਿੱਡੇ ਦੇ ਹਮਲੇ ਕਾਰਨ ਰੋਡ ਦੇ ਅਜਿਹੇ ਦਰੱਖਤ ਜਿਨ੍ਹਾਂ ''ਤੇ ਇਹ ਟਿੱਡੇ ਰਹਿੰਦੇ ਹਨ ਸੁੱਕਦੇ ਨਜ਼ਰ ਆ ਰਹੇ ਹਨ, ਇਸ ਸਬੰਧੀ ਰੇਂਜ ਅਫਸਰ ਛੱਜੂ ਰਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਟਿੱਡਾ ਸਰੀਂਹ ਤੇ ਰਿਜ਼ਾਇਲ ਦੇ ਦਰੱਖਤ ''ਤੇ ਵਿਸ਼ੇਸ਼ ਕਰਕੇ ਗਰਮੀ ਦੇ ਦਿਨਾਂ ਵਿਚ ਆ ਜਾਂਦਾ ਹੈ ਕਰੀਬ ਦੋ ਸਾਲ ਪਹਿਲਾ ਵੀ ਇਸੇ ਤਰ੍ਹਾ ਵਾਪਰਿਆ ਸੀ ਅਤੇ ਸੁੱਕ ਰਹੇ ਦਰੱਖਤਾਂ ਦੀ ਉਹ ਜਲਦ ਹੀ ਜਾਂਚ ਕਰਨਗੇ।

Gurminder Singh

This news is Content Editor Gurminder Singh