22 ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਇਧਰੋਂ-ਉੱਧਰ

07/20/2018 1:02:55 AM

ਗੜ੍ਹਸ਼ੰਕਰ (ਜ.ਬ.) - ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ 22 ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ ਜਾਰੀ ਹੁਕਮ ਪਿੱਠ ਅੰਕਣ ਨੰਬਰ-2/3/2018-1ਆਰ ਡੀ ਈ-1, 3399ਏ ਮੁਤਾਬਕ ਕੀਤੇ ਗਏ ਤਬਾਦਲਿਆਂ 'ਚ ਕੁੱਝ ਨਿਯੁਕਤੀ ਦਾ ਇੰਤਜ਼ਾਰ ਕਰ ਰਹੇ ਅਧਿਕਾਰੀਆਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਹਨ। ਕੁੱਝ ਸਮਾਜਕ ਸਿੱਖਿਆ ਤੇ ਪੰਚਾਇਤ ਅਫ਼ਸਰਾਂ/ਲੇਖਾਕਾਰਾਂ ਨੂੰ ਬੀ. ਡੀ. ਪੀ. ਓ. ਦਾ ਆਰਜ਼ੀ ਤੌਰ 'ਤੇ ਚਾਰਜ ਦਿੱਤਾ ਗਿਆ ਹੈ । ਹੁਕਮਾਂ ਵਿਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਜਿਸ ਲੇਖਾਕਾਰ/ਐੱਸ. ਈ. ਪੀ. ਓ. ਨੂੰ ਉਚੇਰੀ ਅਸਾਮੀ ਦਾ ਚਾਰਜ ਦਿੱਤਾ ਗਿਆ ਹੈ। ਉਸ ਨੂੰ ਕੋਈ ਵਾਧੂ ਲਾਭ ਨਹੀਂ ਦਿੱਤੇ ਜਾਣਗੇ ਤੇ ਇਸ ਸਬੰਧੀ ਕਰਮਚਾਰੀ ਨੂੰ ਇਕ ਹਲਫਨਾਮਾ ਦੇਣਾ ਹੋਵੇਗਾ ਕਿ ਭਵਿੱਖ ਵਿਚ ਉਹ ਇਸ ਸਬੰਧੀ ਵਾਧੂ ਲਾਭ ਲਈ ਮੰਗ ਨਹੀਂ ਕਰੇਗਾ।
ਕੀਤੇ ਗਏ ਤਬਾਦਲਿਆਂ 'ਚ ਰਮੇਸ਼ ਕੁਮਾਰ ਲੇਖਾਕਾਰ ਨੂੰ ਬੀ. ਡੀ. ਪੀ. ਓ. ਅਮਲੋਹ, ਧਨਵੰਤ ਸਿੰਘ ਰੰਧਾਵਾ ਐੱਸ. ਈ. ਪੀ. ਓ. ਨੂੰ ਬੀ. ਡੀ. ਪੀ. ਓ. ਪੱਖੋਵਾਲ, ਮਹਿੰਦਰਜੀਤ ਸਿੰਘ ਬੀ. ਡੀ. ਪੀ. ਓ. ਨੂੰ ਮਲੇਰਕੋਟਲਾ ਤੋਂ ਸਰਹਿੰਦ, ਰਣਜੀਤ ਸਿੰਘ ਬੀ. ਡੀ. ਪੀ. ਓ. ਨੂੰ ਸੰਗਤ, ਰਸਾਲ ਸਿੰਘ ਬੀ. ਡੀ. ਪੀ. ਓ. ਨੂੰ ਨਰੋਟ ਜੈਮਲ ਸਿੰਘ, ਅਸ਼ੋਕ ਕੁਮਾਰ ਲੇਖਾਕਾਰ ਨੂੰ ਬੀ. ਡੀ. ਪੀ. ਓ. ਫਰੀਦਕੋਟ, ਅਮਰਜੀਤ ਸਿੰਘ ਲੇਖਾਕਾਰ ਨੂੰ ਬੀ. ਡੀ. ਪੀ. ਓ. ਕਪੂਰਥਲਾ, ਸੁਰਜੀਤ ਸਿੰਘ ਲੇਖਾਕਾਰ ਨੂੰ ਬੀ. ਡੀ. ਪੀ. ਓ. ਫਿਰੋਜ਼ਪੁਰ, ਰਾਮ ਚੰਦ ਬੀ. ਡੀ. ਪੀ. ਓ. ਨੂੰ ਭੋਆ, ਪਰਮਵੀਰ ਕੌਰ ਬੀ. ਡੀ. ਪੀ. ਓ. ਨੂੰ ਜਗਰਾਓਂ, ਰਾਜੇਸ਼ ਚੱਢਾ ਬੀ. ਡੀ. ਪੀ. ਓ. ਨਵਾਂਸ਼ਹਿਰ ਨੂੰ ਵਾਧੂ ਚਾਰਜ ਔੜ, ਕੁਲਦੀਪ ਕੌਰ ਲੇਖਾਕਾਰ ਨੂੰ ਬੀ. ਡੀ. ਪੀ. ਓ. ਆਦਮਪੁਰ, ਗੁਰਮੇਲ ਸਿੰਘ ਬੀ. ਡੀ. ਪੀ. ਓ. ਨੂੰ ਜਲਾਲਾਬਾਦ, ਕਰਨਦੀਪ ਸਿੰਘ ਬੀ. ਡੀ. ਪੀ. ਓ. ਨੂੰ ਬਰਨਾਲਾ, ਸਰਵਜੀਤ ਸਿੰਘ ਐੱਸ. ਈ. ਪੀ. ਓ. ਨੂੰ ਬੀ. ਡੀ. ਪੀ. ਓ. ਗੁਰੂ ਹਰਿਸਹਾਏ, ਹਰਪ੍ਰੀਤ ਸਿੰਘ ਬੀ. ਡੀ. ਪੀ. ਓ. ਨੂੰ ਡੇਹਲੋਂ, ਹਰਕੰਵਲਜੀਤ ਸਿੰਘ ਬੀ. ਡੀ. ਪੀ. ਓ. ਨੂੰ ਮੌੜ, ਜਸਵੰਤ ਕੌਰ ਐੱਸ. ਈ. ਪੀ. ਓ. ਨੂੰ ਮਲੇਰਕੋਟਲਾ, ਧਾਰਾ ਕੱਕੜ ਬੀ. ਡੀ. ਪੀ. ਓ. ਨੂੰ ਆਦਮਪੁਰ ਤੋਂ ਮਹਿਤਪੁਰ, ਲਖਵੀਰ ਸਿੰਘ ਬੁੱਟਰ ਮੇਲਾ ਅਫਸਰ ਨੂੰ ਬੀ. ਡੀ. ਪੀ. ਓ. ਮਜੀਠਾ, ਅਮਨਦੀਪ ਕੌਰ ਨੂੰ ਬੀ. ਡੀ. ਪੀ. ਓ. ਮਾਹਿਲਪੁਰ ਤੇ ਕੁਲਦੀਪ ਸਿੰਘ ਨੂੰ ਬੀ. ਡੀ. ਪੀ. ਓ. ਖਡੂਰ ਸਾਹਿਬ ਨਿਯੁਕਤ ਗਿਆ ਹੈ। ਆਉਣ ਵਾਲੇ ਦਿਨਾਂ 'ਚ ਹੋਰ ਵੀ ਤਬਾਦਲੇ ਹੋਣ ਦੀ ਸੰਭਾਵਨਾ ਹੈ।