ਰੇਲਵੇ ਵਿਭਾਗ ਵਲੋਂ 22 ਮਾਰਚ ਨੂੰ ਇਹ ਟਰੇਨਾਂ ਰਹਿਣਗੀਆਂ ਰੱਦ

03/21/2020 9:17:04 PM

ਫਿਰੋਜ਼ਪੁਰ, (ਆਨੰਦ)— ਪ੍ਰਧਾਨ ਮੰਤਰੀ ਵੱਲੋਂ 22 ਮਾਰਚ ਨੂੰ ਕੀਤੇ ਗਏ 'ਜਨਤਾ ਕਰਫਿਊ' ਦੇ ਐਲਾਨ ਉਪਰੰਤ ਰੇਲਵੇ ਨੇ ਜਿਥੇ ਦੇਸ਼ ਦੀਆਂ ਸਾਰੀਆਂ ਪੈਸੰਜਰ ਟਰੇਨਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ, ਉਥੇ ਹੁਣ ਰੇਲਵੇ ਵੱਲੋਂ ਪੰਜਾਬ ਮੇਲ, ਜਨਤਾ ਐਕਸਪ੍ਰੈੱਸ, ਟਾਟਾ ਮੂਰੀ ਸਮੇਤ ਲਗਭਗ ਐਕਸਪ੍ਰੈੱਸਾਂ ਨੂੰ ਵੀ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਪਠਾਨਕੋਟ-ਅੰਮ੍ਰਿਤਸਰ 14633, ਅੰਮ੍ਰਿਤਸਰ-ਸਹਿਰਸਾ 12204, ਅੰਮ੍ਰਿਤਸਰ-ਨਾਂਦੇੜ 12716, ਅੰਮ੍ਰਿਤਸਰ-ਕੋਚੀਵੇਲੀ 12484, ਅੰਮ੍ਰਿਤਸਰ-ਦਰਭੰਗਾ 14618, ਅੰਮ੍ਰਿਤਸਰ-ਕਟਿਹਾਰ 15708, ਅੰਮ੍ਰਿਤਸਰ-ਬਾਂਦਰਾ 12926, ਅੰਮ੍ਰਿਤਸਰ-ਮੁੰਬਈ 11058, ਅੰਮ੍ਰਿਤਸਰ-ਸਿਆਲਦਾਹ 12380, ਅੰਮ੍ਰਿਤਸਰ-ਸਹਿਰਸਾ 22424, ਅੰਮ੍ਰਿਤਸਰ-ਨਵੀਂ ਦਿੱਲੀ 12498, ਅੰਮ੍ਰਿਤਸਰ-ਬਨਾਰਸ 18238, ਅੰਮ੍ਰਿਤਸਰ-ਹਾਵੜਾ 13005-13006, ਅੰਮ੍ਰਿਤਸਰ-ਦਰਭੰਗਾ 15212, ਜੰਮੂ ਤਵੀ-ਨਾਂਦੇੜ 12752, ਜੰਮੂ ਤਵੀ-ਅਹਿਮਦਾਬਾਦ 19224, ਜੰਮੂ ਤਵੀ-ਬਨਾਰਸ 12238, ਜੰਮੂ ਤਵੀ-ਟਾਟਾਨਗਰ 18102, ਜੰਮੂ ਤਵੀ-ਇਲਾਹਾਬਾਦ 12414, ਜੰਮੂ ਤਵੀ-ਕੋਲਕਾਤਾ 13152, ਜੰਮੂ ਤਵੀ-ਨਵੀਂ ਦਿੱਲੀ, 12426, ਜੰਮੂ ਤਵੀ-ਦਿੱਲੀ 14646, ਜੰਮੂ ਤਵੀ-ਪੁਣੇ 11078, ਕਟੜਾ-ਦਿੱਲੀ 14034, ਕਟੜਾ-ਰਿਸ਼ੀਕੇਸ਼ 14610, ਕਟੜਾ-ਨਵੀਂ ਦਿੱਲੀ 12446, ਫਿਰੋਜ਼ਪੁਰ-ਮੁੰਬਈ ਜਨਤਾ ਐਕਸਪ੍ਰੈੱਸ 19024, ਫਿਰੋਜ਼ਪੁਰ-ਚੰਡੀਗੜ੍ਹ 14630, ਫਿਰੋਜ਼ਪੁਰ-ਚੰਡੀਗੜ੍ਹ 14614, ਫਿਰੋਜ਼ਪੁਰ-ਧਨਵਾਦ 13308, ਫਿਰੋਜ਼ਪੁਰ-ਮੁੰਬਈ ਪੰਜਾਬ ਮੇਲ 12138, ਪਠਾਨਕੋਟ-ਦਿੱਲੀ 22430, ਪਠਾਨਕੋਟ-ਅੰਮ੍ਰਿਤਸਰ 14634, ਜਲੰਧਰ-ਦਰਭੰਗਾ 22552 ਟਰੇਨਾਂ ਰੱਦ ਰਹਿਣਗੀਆਂ।
 

KamalJeet Singh

This news is Content Editor KamalJeet Singh