ਰੇਲ ਯਾਤਰੀਆਂ ਲਈ ਅਹਿਮ ਖਬਰ, ਡੇਢ ਮਹੀਨਾ ਪਟਰੀ 'ਤੇ ਨਹੀਂ ਦੌੜਣਗੀਆਂ ਇਹ ਟਰੇਨਾਂ

11/30/2019 1:04:34 PM

ਫਿਰੋਜ਼ਪੁਰ (ਮਲਹੋਤਰਾ): ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਉੱਤਰ ਭਾਰਤ ਵਿਚ ਜਿਥੇ ਸੰਘਣੀ ਧੁੰਦ ਅਤੇ ਕੋਹਰੇ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ, ਉਥੇ ਇਹ ਸੀਜ਼ਨ ਰੇਲਾਂ ਦੇ ਪਹੀਏ ਅਕਸਰ ਰੋਕ ਕੇ ਰੱਖ ਦਿੰਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੇਲਵੇ ਵਿਭਾਗ ਨੇ ਫਿਰੋਜ਼ਪੁਰ ਮੰਡਲ ਨਾਲ ਸਬੰਧਤ 22 ਉਨ੍ਹਾਂ ਰੇਲਗੱਡੀਆਂ ਨੂੰ ਡੇਢ ਮਹੀਨੇ ਲਈ ਰੱਦ ਕਰਨ ਦਾ ਫੈਸਲਾ ਲਿਆ ਹੈ, ਜੋ ਕੋਹਰੇ ਕਾਰਣ ਅਕਸਰ ਦੇਰ ਨਾਲ ਚੱਲਦੀਆਂ ਹਨ। ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਉੱਤਰ ਰੇਲਵੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ 16 ਦਸੰਬਰ ਤੋਂ 31 ਜਨਵਰੀ ਤੱਕ ਮੰਡਲ ਦੀਆਂ ਹੇਠ ਲਿਖੀਆਂ ਰੇਲਗੱਡੀਆਂ ਵੱਖ-ਵੱਖ ਦਿਨਾਂ ਦੌਰਾਨ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਰੇਲ ਮੁਸਾਫਰ ਇਸ ਸੂਚੀ ਨੂੰ ਦੇਖਦੇ ਹੋਏ ਆਪਣੇ ਸਫਰ ਦਾ ਸ਼ਡਿਊਲ ਤੈਅ ਕਰਨ ਤਾਂ ਕਿ ਬਾਅਦ ਵਿਚ ਮੁਸਾਫਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਡੀ. ਆਰ. ਐੱਮ. ਨੇ ਦੱਸਿਆ ਕਿ 31 ਜਨਵਰੀ ਤੋਂ ਬਾਅਦ ਮੌਸਮ ਅਨੁਕੂਲ ਹੋਣ 'ਤੇ ਵਿਭਾਗ ਇਨ੍ਹਾਂ ਗੱਡੀਆਂ ਦਾ ਦੁਬਾਰਾ ਸੰਚਾਲਨ ਸ਼ੁਰੂ ਕਰ ਸਕਦਾ ਹੈ।

ਇਹ ਗੱਡੀਆਂ ਹੋਣਗੀਆਂ ਪੂਰੀ ਤਰ੍ਹਾਂ ਰੱਦ
ਗੱਡੀ ਨੰਬਰ 14501 ਬਠਿੰਡਾ-ਜੰਮੂ ਹਫਤਾਵਾਰੀ ਗੱਡੀ ਅਤੇ 14502 ਜੰਮੂ-ਬਠਿੰਡਾ ਹਫਤਾਵਾਰੀ ਗੱਡੀ, 12241 ਚੰਡੀਗੜ੍ਹ-ਅੰਮ੍ਰਿਤਸਰ ਡੇਲੀ ਗੱਡੀ ਅਤੇ 12242 ਅੰਮ੍ਰਿਤਸਰ-ਚੰਡੀਗੜ੍ਹ ਡੇਲੀ ਗੱਡੀ, 14606 ਜੰਮੂਤਵੀ-ਹਰਿਦੁਆਰ ਹਫਤਾਵਾਰੀ ਗੱਡੀ ਅਤੇ 14605 ਹਰਿਦੁਆਰ-ਜੰਮੂਤਵੀ ਹਫਤਾਵਾਰੀ ਗੱਡੀ, 14616 ਅੰਮ੍ਰਿਤਸਰ-ਲਾਲ ਕੂੰਆਂ ਹਫਤਾਵਾਰੀ ਗੱਡੀ ਅਤੇ 14615 ਲਾਲ ਕੂੰਆਂ-ਅੰਮ੍ਰਿਤਸਰ ਹਫਤਾਵਾਰੀ ਗੱਡੀ, 22424 ਅੰਮ੍ਰਿਤਸਰ-ਗੌਰਖਪੁਰ ਹਫਤਾਵਾਰੀ ਗੱਡੀ ਅਤੇ 22423 ਗੌਰਖਪੁਰ-ਅੰਮ੍ਰਿਤਸਰ ਹਫਤਾਵਾਰੀ ਗੱਡੀ, ਅੰਮ੍ਰਿਤਸਰ ਅਤੇ ਜੈਨਗਰ ਦੇ ਵਿਚਾਲੇ ਹਫਤੇ ਵਿਚ ਚਾਰ ਦਿਨ ਚੱਲਣ ਵਾਲੀਆਂ ਗੱਡੀਆਂ 14673 ਅਤੇ 14674, ਅਜਮੇਰ ਅਤੇ ਅੰਮ੍ਰਿਤਸਰ ਵਿਚਾਲੇ ਹਫਤੇ ਵਿਚ ਦੋ ਦਿਨ ਚੱਲਣ ਵਾਲੀਆਂ ਗੱਡੀਆਂ 19611 ਅਤੇ 19614, ਸ਼੍ਰੀਗੰਗਾਨਗਰ ਅਤੇ ਜੰਮੂਤਵੀ ਵਿਚਾਲੇ ਚੱਲਣ ਵਾਲੀਆਂ ਹਫਤਾਵਾਰੀ ਗੱਡੀਆਂ 14713 ਅਤੇ 14714 ਉਕਤ ਸਮੇਂ ਦੌਰਾਨ ਪੂਰੀ ਤਰ੍ਹਾਂ ਰੱਦ ਰਹਿਣਗੀਆਂ।

ਅੰਸ਼ਕਾਲਕ ਰੱਦ ਹੋਣ ਵਾਲੀਆਂ ਗੱਡੀਆਂ
ਉਕਤ ਤੋਂ ਇਲਾਵਾ ਹਾਵੜਾ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਡੇਲੀ ਗੱਡੀ ਨੰਬਰ 13005 ਨੂੰ ਹਫਤੇ ਵਿਚ ਚਾਰ ਦਿਨ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਚਲਾਇਆ ਜਾਵੇਗਾ ਜਦਕਿ ਬਾਕੀ ਤਿੰਨ ਦਿਨ ਗੱਡੀ ਰੱਦ ਰਹੇਗੀ। ਅੰਮ੍ਰਿਤਸਰ ਹਾਵੜਾ ਵਿਚਾਲੇ ਚੱਲਣ ਵਾਲੀ ਡੇਲੀ ਗੱਡੀ ਨੰਬਰ 13006 ਸੋਮਵਾਰ, ਵੀਰਵਾਰ ਅਤੇ ਐਤਵਾਰ ਰੱਦ ਰਹੇਗੀ ਜਦਕਿ ਬਾਕੀ ਚਾਰ ਦਿਨ ਗੱਡੀ ਆਮ ਦਿਨਾਂ ਵਾਂਗ ਚੱਲੇਗੀ। ਡਿਬਰੂਗੜ੍ਹ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਡੇਲੀ ਗੱਡੀ ਨੰਬਰ 15211 ਨੂੰ ਬੁੱਧਵਾਰ ਰੱਦ ਕਰ ਦਿੱਤਾ ਗਿਆ ਹੈ ਜਦਕਿ ਵਾਪਸੀ ਰੂਟ 'ਤੇ ਚੱਲਣ ਵਾਲੀ ਗੱਡੀ 15212 ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਹੈ। ਧਨਬਾਦ-ਫਿਰੋਜ਼ਪੁਰ ਵਿਚਾਲੇ ਚੱਲਣ ਵਾਲੀ ਡੇਲੀ ਗੱਡੀ ਨੰਬਰ 13307 ਵੀਰਵਾਰ ਰੱਦ ਰਿਹਾ ਕਰੇਗੀ ਜਦਕਿ ਵਾਪਸੀ ਰੂਟ 'ਤੇ ਚੱਲਣ ਵਾਲੀ ਗੱਡੀ 13308 ਸ਼ਨੀਵਾਰ ਨੂੰ ਨਹੀਂ ਚੱਲਿਆ ਕਰੇਗੀ।

Shyna

This news is Content Editor Shyna