ਹੋਲੀ ਦੇ ਤਿਉਹਾਰ 'ਤੇ ਟਰੇਨਾਂ 'ਚ ਸਫ਼ਰ ਕਰਨ ਵਾਲੇ ਜ਼ਰਾ ਧਿਆਨ ਦੇਣ, ਕਰਨਾ ਪੈ ਸਕਦੈ ਸੜਕ ਰਾਹੀਂ ਸਫ਼ਰ

02/08/2023 10:59:40 AM

ਚੰਡੀਗੜ੍ਹ (ਲਲਨ ਯਾਦਵ) : ਮਾਰਚ ਮਹੀਨੇ ਤੱਕ ਚੰਡੀਗੜ੍ਹ ਅਤੇ ਅੰਬਾਲਾ ਤੋਂ ਆਉਣ ਵਾਲੀਆਂ ਲਗਭਗ ਸਾਰੀਆਂ ਲੰਬੇ ਰੂਟਾਂ ਦੀਆਂ ਟਰੇਨਾਂ ਭਰ ਗਈਆਂ ਹਨ। ਅਜਿਹੇ ’ਚ ਹੋਲੀ ਦੇ ਤਿਉਹਾਰ ’ਚ ਹਿੱਸਾ ਲੈਣ ਲਈ ਲੋਕਾਂ ਨੂੰ ਤਤਕਾਲ ਟਿਕਟ ਜਾਂ ਸੜਕ ਰਾਹੀਂ ਹੀ ਸਫ਼ਰ ਕਰਨਾ ਪਵੇਗਾ। ਜਾਣਕਾਰੀ ਅਨੁਸਾਰ 8 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ। ਅਜਿਹੇ ’ਚ ਟ੍ਰਾਈਸਿਟੀ ’ਚ ਕੰਮ ਕਰਨ ਵਾਲੇ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਸੂਬਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਡੀਗੜ੍ਹ ਅਤੇ ਅੰਬਾਲਾ ਤੋਂ ਚੱਲਣ ਵਾਲੀਆਂ ਕਈ ਟਰੇਨਾਂ ’ਚ ਵੇਟਿੰਗ 300 ਤੱਕ ਪਹੁੰਚ ਗਈ ਹੈ ਪਰ ਰੇਲਵੇ ਵਲੋਂ ਸਪੈਸ਼ਲ ਟਰੇਨਾਂ ਚਲਾਉਣ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੁਣ ਮਹਿੰਗਾ ਪਵੇਗਾ 'ਵਿਆਹ', ਜਾਣੋ ਇਨ੍ਹਾਂ ਹੋਟਲਾਂ 'ਚ ਵੈੱਜ ਤੇ ਨਾਨ ਵੈੱਜ ਪਲੇਟ ਦਾ ਨਵਾਂ ਰੇਟ
ਚੰਡੀਗੜ੍ਹ-ਪ੍ਰਯਾਗਰਾਜ ਉਂਚਾਹਰ ਐਕਸਪ੍ਰੈੱਸ ਦੀ ਬੁਕਿੰਗ ਸ਼ੁਰੂ
ਚੰਡੀਗੜ੍ਹ ਤੋਂ ਪ੍ਰਯਾਗਰਾਜ ਜਾਣ ਵਾਲੀ ਰੇਲਗੱਡੀ ਨੰਬਰ 14218 ਉਂਚਾਹਰ ਐਕਸਪ੍ਰੈੱਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਉਡੀਕ ਅਜੇ ਲੰਬੀ ਹੈ। ਜਾਣਕਾਰੀ ਮੁਤਾਬਕ ਰੇਲਵੇ ਬੋਰਡ ਵਲੋਂ ਧੁੰਦ ਨੂੰ ਦੇਖਦਿਆਂ 28 ਫਰਵਰੀ ਤੱਕ ਚੰਡੀਗੜ੍ਹ ਤੋਂ 6 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਰੇਲਵੇ ਨੇ 1 ਮਾਰਚ ਤੋਂ ਉਂਚਾਹਰ ਐਕਸਪ੍ਰੈੱਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸਪੈਸ਼ਲ ਟਰੇਨ ਸਬੰਧੀ ਅਜੇ ਕੋਈ ਸੂਚਨਾ ਨਹੀਂ ਹੈ। ਤਿਉਹਾਰ ਦੇ ਮੱਦੇਨਜ਼ਰ ਰੇਲਵੇ ਬੋਰਡ ਹਮੇਸ਼ਾ ਵਿਸ਼ੇਸ਼ ਰੇਲ ਗੱਡੀਆਂ ਦਾ ਐਲਾਨ ਕਰਦਾ ਹੈ, ਤਾਂ ਜੋ ਰੇਲ ਗੱਡੀਆਂ ’ਚ ਭੀੜ ਨੂੰ ਘੱਟ ਕੀਤਾ ਜਾ ਸਕੇ। ਹਾਲਾਂਕਿ ਹੋਲੀ ਦੇ ਤਿਉਹਾਰ ਨੂੰ ਅਜੇ 1 ਮਹੀਨਾ ਬਾਕੀ ਹੈ ਪਰ ਰੇਲਵੇ ਨੇ ਸਪੈਸ਼ਲ ਟਰੇਨ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਰੇਲਵੇ ਵਲੋਂ ਚੰਡੀਗੜ੍ਹ ਤੋਂ ਗੋਰਖਪੁਰ ਲਈ ਵਿਸ਼ੇਸ਼ ਰੇਲ ਗੱਡੀ ਚਲਾਈ ਗਈ ਹੈ। ਇਸ ਦੇ ਨਾਲ ਹੀ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ 2 ਸਪੈਸ਼ਲ ਟਰੇਨਾਂ ਚੱਲਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੈਡੀਕਲ, ਪੈਰਾਮੈਡੀਕਲ ਤੇ ਟੀਚਰ ਸਟਾਫ਼ ਲਈ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਹੁਕਮ
ਅਣ-ਰਿਜ਼ਰਵਡ ਟਰੇਨ ਦਾ ਸਹਾਰਾ ਲੈ ਸਕਦੇ ਹੋ
ਰੇਲਵੇ ਬੋਰਡ ਵਲੋਂ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਦੋ ਅਣ-ਰਿਜ਼ਰਵਡ ਟਰੇਨਾਂ ਚਲਾਈਆਂ ਜਾਂਦੀਆਂ ਹਨ। ਅਜਿਹੇ ’ਚ ਹੋਲੀ ਦੇ ਤਿਉਹਾਰ ਦੌਰਾਨ ਜਿਹੜੇ ਲੋਕਾਂ ਨੂੰ ਸੀਟਾਂ ਨਹੀਂ ਮਿਲ ਰਹੀਆਂ ਹਨ, ਉਹ ਅਣ-ਰਿਜ਼ਰਵਡ ਟਰੇਨਾਂ ’ਚ ਸਫ਼ਰ ਕਰ ਸਕਦੇ ਹਨ। ਇਸ ਦੇ ਨਾਲ ਹੀ ਰੇਲਵੇ ਵਾਲੇ ਪਾਸਿਓਂ ਸਾਰੀਆਂ ਸੁਪਰਫਾਸਟ, ਮੇਲ ਅਤੇ ਐਕਸਪ੍ਰੈੱਸ ਟਰੇਨਾਂ ’ਚ ਦੋ ਅਣ-ਰਿਜ਼ਰਵਡ ਕੋਚ ਵੀ ਲੱਗੇ ਹੋਏ ਹਨ।
ਕਈ ਟਰੇਨਾਂ ’ਚ ਵੇਟਿੰਗ 300 ਤੋਂ ਪਾਰ ਕਰ
ਚੰਡੀਗੜ੍ਹ-ਅੰਬਾਲਾ ਵਿਚਾਲੇ ਵੇਟਿੰਗ ਦੀ ਗੱਲ ਕਰੀਏ ਤਾਂ ਕਈ ਟਰੇਨਾਂ ’ਚ ਇਹ ਗਿਣਤੀ 300 ਤਕ ਪਹੁੰਚ ਗਈ ਹੈ। ਅਜਿਹੇ ’ਚ ਇਹ ਸੋਚਿਆ ਜਾ ਸਕਦਾ ਹੈ ਕਿ ਫਰਵਰੀ ਦੇ ਤੀਜੇ ਹਫਤੇ ਤਕ ਟਿਕਟਾਂ ਦੀ ਉਡੀਕ ਬੰਦ ਹੋ ਜਾਵੇਗੀ। ਲੋਕਾਂ ਕੋਲ ਵਿਸ਼ੇਸ਼ ਰੇਲ ਗੱਡੀਆਂ ਅਤੇ ਤਤਕਾਲ ਟਿਕਟਾਂ ਤੋਂ ਇਲਾਵਾ ਕੋਈ ਰਸਤਾ ਨਹੀਂ ਬਚੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita