ਟਾਂਡਾ : ਕਿਸਾਨ ਅੰਦੋਲਨ ਕਰਕੇ ਟਲਿਆ ਵੱਡਾ ਰੇਲ ਹਾਦਸਾ (ਤਸਵੀਰਾਂ)

11/17/2018 6:11:00 PM

ਟਾਂਡਾ-ਉੜਮੁੜ (ਵਰਿੰਦਰ ਪੰਡਿਤ)— ਜਲੰਧਰ-ਪਠਾਨਕੋਟ ਰੇਲ ਮਾਰਗ 'ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ ਰੇਲਵੇ ਟਰੈਕ ਟੁੱਟਾ ਪਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਦਸੂਹਾ ਅਧੀਨ ਆਉਂਦੇ ਪਿੰਡ ਗਰਨਾ ਸਹਿਬ ਦੇ ਕੋਲ ਕਿਸਾਨ ਅੰਦੋਲਨ ਦੇ ਚਲਦਿਆਂ ਅੱਜ ਰੇਲ ਮਾਰਗ ਬੰਦ ਸੀ, ਜਿਸ ਕਾਰਨ ਇਥੋਂ ਟਰੇਨਾਂ ਨਹੀਂ ਲੰਘ ਰਹੀਆਂ ਸਨ। ਇਸੇ ਦੌਰਾਨ ਦੋ ਸਥਾਨਕ ਨੌਜਵਾਨਾਂ ਨੇ ਟਾਂਡਾ ਦੇ ਦਸ਼ਮੇਸ਼ ਨਗਰ ਦੇ ਕੋਲ ਰੇਲਵੇ ਟਰੈਕ ਨੂੰ ਟੁੱਟਾ ਦੇਖਿਆ ਅਤੇ ਇਸ ਸਬੰਧੀ ਸਥਾਨਕ ਰੇਲਵੇ ਸਟੇਸ਼ਨ ਸੂਚਨਾ ਦਿੱਤੀ। 

ਦੱਸਿਆ ਜਾ ਰਿਹਾ ਹੈ ਕਿ ਇਸ ਟਰੈਕ ਤੋਂ ਸਵੇਰੇ 9 ਵਜੇ ਦੇ ਕਰੀਬ ਇਕ ਗੱਡੀ ਲੰਘੀ ਸੀ ਪਰ ਗਨੀਮਤ ਰਹੀ ਕਿ ਕੋਈ ਹਾਦਸਾ ਨਹੀਂ ਹੋ ਸਕਿਆ। ਇਸੇ ਤਰ੍ਹਾਂ ਦੁਪਹਿਰ ਦੇ ਕਰੀਬ ਪੌਨੇ ਦੋ ਵਜੇ ਇਸੇ ਟਰੈਕ ਤੋਂ ਅਹਿਮਦਾਬਾਦ ਜੰਮੂ-ਤਵੀ ਐਕਸਪ੍ਰੈੱਸ ਗੱਡੀ ਲੰਘਦੀ ਸੀ ਅਤੇ ਸ਼ਾਮ ਨੂੰ ਪੈਸੇਂਜਰ ਗੱਡੀ ਲੰਘਣੀ ਸੀ ਪਰ ਅੱਜ ਕਿਸਾਨ ਅੰਦੋਲਨ ਹੋਣ ਕਰਕੇ ਰੇਲ ਆਵਾਜਾਈ ਨੂੰ ਠੱਪ ਰੱਖਿਆ ਗਿਆ।

ਫਿਲਹਾਲ ਸੂਚਨਾ ਪਾ ਕੇ ਜੀ. ਆਰ. ਪੀ. ਨੇ ਮੈਂਬਰ ਦੇ ਮੌਕੇ 'ਤੇ ਪਹੁੰਚੇ ਅਤੇ ਰੇਲਵੇ ਟਰੈਕ ਦਾ ਜਾਇਜ਼ਾ ਲਿਆ। ਅਜੇ ਰੇਲਵੇ ਟਰੈਕ ਦੇ ਟੁੱਟਣ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

shivani attri

This news is Content Editor shivani attri