ਅੱਜ ਭਾਰਤੀ ਏਅਰਫੋਰਸ 'ਚ ਸ਼ਾਮਲ ਹੋਵੇਗਾ ਚਿਨੂਕ ਹੈਲੀਕਾਪਟਰ (ਪੜ੍ਹੋ 25 ਮਾਰਚ ਦੀਆਂ ਖਾਸ ਖਬਰਾਂ)

03/25/2019 2:12:20 AM

ਨਵੀਂ ਦਿੱਲੀ/ਜਲੰਧਰ (ਵੈੱਬ ਡੈਸਕ)— ਭਾਰਤੀ ਏਅਰ ਫੋਰਸ ਦੀ ਤਾਕਤ 'ਚ ਅੱਜ ਵਾਧਾ ਹੋਣ ਜਾ ਰਿਹਾ ਹੈ। ਅਮਰੀਕੀ ਕੰਪਨੀ ਬੋਇੰਗ ਦੁਆਰਾ ਬਣਾਏ ਗਏ ਚਿਨੂਕ ਸੀ.ਐੱਚ.-47 ਹੈਲੀਕਾਪਟਰ ਨੂੰ ਭਾਰਤੀ ਏਅਰਫੋਰਸ ਦੇ ਬੇੜੇ 'ਚ 25 ਮਾਰਚ ਨੂੰ ਚੰਡੀਗੜ੍ਹ 'ਚ ਸ਼ਾਮਲ ਕੀਤਾ ਜਾਣਾ ਤੈਅ ਹੋਇਆ ਹੈ। ਇਸ ਮੌਕੇ 'ਤੇ ਇਕ ਇੰਡਕਸ਼ਨ ਸਮਾਰੋਹਰ ਦਾ ਆਯੋਜਨ ਏਅਰਫੋਰਸ ਕਰਨ ਜਾ ਰਿਹਾ ਹੈ। ਇਹ ਮਨੁੱਖੀ ਸਹਾਇਤਾ ਅਤੇ ਲੜਾਕੂ ਭੂਮਿਕਾ 'ਚ ਕੰਮ ਆਵੇਗਾ।


ਆਦਿਵਾਵੀ ਮਾਮਲਿਆਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਸੁਪਰੀਮ ਕੋਰਟ ਅੱਜ ਉਸ ਪਟੀਸ਼ਨ 'ਤੇ ਸੁਣਵਾਈ ਕਰੇਗੀ ਜਿਸ 'ਚ ਅਧਿਕਾਰੀਆਂ ਨੂੰ ਜੰਗਲ 'ਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਬੇਦਖਲ ਨਾ ਕਰਨ ਅਤੇ ਆਦਿਵਾਸੀ ਭੂਮੀ ਦੇ ਕਥਿਤ ਗੈਰ-ਕਾਨੂੰਨੀ ਮਿਸ਼ਰਣ ਦੀ ਜਾਂਚ ਕਰਨ ਲਈ ਐੱਸ.ਆਈ.ਟੀ. ਗਠਿਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। 


ਨਿਤਿਨ ਗਡਕਰੀ ਅੱਜ ਭਰਨਗੇ ਨਾਮਜ਼ਦਗੀ
ਚੋਣਾਂ ਦੀਆਂ ਤਾਰਿਕਾਂ ਦੇ ਐਲਾਨ ਤੋਂ ਬਾਅਦ ਰਾਜਨੀਤਿਕ ਦਲ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਿਹਾ ਹੈ। ਉਮੀਦਵਾਰਾਂ ਨੇ ਵੀ ਆਪਣਾ ਨਾਮਜ਼ਦਗੀ ਭਰਨਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ 'ਚ ਭਾਰਤੀ ਜਨਤਾ ਪਾਰਟੀ ਵੀ ਆਪਣੇ ਵੱਡੇ ਨੇਤਾਵਾਂ ਦੇ ਨਾਮਜ਼ਦ ਦਾ ਐਲਾਨ ਕਰ ਰਹੀ ਹੈ। ਮਹਾਰਾਸ਼ਟਰ ਸਰਕਾਰ 'ਚ ਮੰਤਰੀ ਪੰਕਜਾ ਮੁੰਡੇ ਨੇ ਦੱਸਿਆ ਕਿ ਕੇਂਦਰੀ ਮੰਤਰੀ ਅਤੇ ਨਿਤਿਨ ਗਡਕਰੀ ਅੱਜ ਆਪਣਾ ਨਾਮਜ਼ਦ ਦਾਖਲ ਕਰਵਾਉਣਗੇ। ਉੱਥੇ ਪੰਕਜਾ ਮੁੰਡੇ ਦੀ ਭੈਣ ਪ੍ਰੀਤਮ ਮੁੰਡੇ ਵੀ ਅੱਜ ਹੀ ਨਾਮਜ਼ਦ ਕਰੇਗੀ।


ਹੇਮਾਮਾਲਿਨੀ ਕਰੇਗੀ ਨਾਮਜ਼ਦ ਪੱਤਰ ਦਾਖਲ
ਪਿਛਲੀਆਂ ਲੋਕਸਭਾਂ ਚੋਣਾਂ 'ਚ ਰਾਸ਼ਟਰੀ ਲੋਕ ਦਲ ਦੇ ਉਮੀਦਵਾਰ ਅਤੇ ਸੰਸਦ ਜੈਯੰਤ ਚੌਧਰੀ ਨੂੰ ਹਰਾ ਕੇ ਭਾਜਪਾ ਤੋਂ ਮਥੁਰਾ ਦੀ ਸੰਸਦ ਚੁਣੀ ਗਈ ਹੇਮਾਮਾਲਿਨੀ ਇਸ ਵਾਰ ਇਸ ਸੀਟ ਤੋਂ ਪਾਰਟੀ ਦੁਆਰਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਅੱਜ ਨਾਮਜ਼ਦ ਪੱਤਰ ਦਾਖਲ ਕਰੇਗੀ। ਦੱਸਣਯੋਗ ਹੈ ਕਿ ਭਾਜਪਾ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਵੀਰਵਾਰ ਨੂੰ ਲੋਕਸਭਾ ਚੋਣਾਂ ਲਈ ਆਪਣੇ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ।

ਖੇਡ 
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ :  ਰਾਜਸਥਾਨ ਰਾਇਲਜ਼ ਬਨਾਮ ਕਿੰਗਜ਼ ਇਲੈਵਨ ਪੰਜਾਬ (ਆਈ. ਪੀ. ਐੱਲ. ਸੀਜ਼ਨ 12)


ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਨੀਦਰਲੈਂਡ ਬਨਾਮ ਜਰਮਨੀ (ਯੂਰਪੀਅਨ ਕੁਆਲੀਫਾਇੰਗ)
ਟੈਨਿਸ : ਏ. ਟੀ. ਪੀ. 1000 ਮਿਆਮੀ ਓਪਨ-2019

Karan Kumar

This news is Content Editor Karan Kumar