ਦੇਸ਼ ’ਚ MBBS ਦੀ ਪੜ੍ਹਾਈ ਪਹਿਲੀ ਵਾਰ ਹਿੰਦੀ ’ਚ ਹੋਵੇਗੀ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਗ੍ਰਿਫ਼ਤਾਰ, ਪੜ੍ਹੋ Top 10

10/16/2022 9:46:31 PM

ਜਲੰਧਰ (ਬਿਊਰੋ) : ਮੱਧ ਪ੍ਰਦੇਸ਼ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ MBBS ਦੀ ਪੜ੍ਹਾਈ ਹਿੰਦੀ ’ਚ ਹੋਵੇਗੀ। ਅੱਜ ਯਾਨੀ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੋਪਾਲ ’ਚ ਮੱਧ ਪ੍ਰਦੇਸ਼ ਸਰਕਾਰ ਦੀ ਮਹੱਤਵਪੂਰਨ ਯੋਜਨਾ ਤਹਿਤ MBBS ਪ੍ਰਥਮ ਸਾਲ ਦੀਆਂ 3 ਕਿਤਾਬਾਂ ਰਿਲੀਜ਼ ਕੀਤੀ। ਦੇਸ਼ ’ਚ ਇਹ ਪਹਿਲੀ ਵਾਰ ਹੈ ਕਿ MBBS ਦੀਆਂ ਕਿਤਾਬਾਂ ਹਿੰਦੀ ’ਚ ਪ੍ਰਕਾਸ਼ਿਤ ਹੋਈਆਂ ਹਨ। ਉਥੇ ਹੀ ਵਿਜੀਲੈਂਸ ਬਿਊਰੋ ਪੰਜਾਬ ਨੇ ਬੀਤੀ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਬਿਊਰੋ ਦੇ ਇੱਕ ਸਹਾਇਕ ਇੰਸਪੈਕਟਰ ਜਨਰਲ (ਏ. ਆਈ. ਜੀ.) ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਹੇ ਸਨ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ

ਵੱਡੀ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ (ਵੀਡੀਓ)

ਵਿਜੀਲੈਂਸ ਬਿਊਰੋ ਪੰਜਾਬ ਨੇ ਬੀਤੀ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਬਿਊਰੋ ਦੇ ਇੱਕ ਸਹਾਇਕ ਇੰਸਪੈਕਟਰ ਜਨਰਲ (ਏ. ਆਈ. ਜੀ.) ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਹੇ ਸਨ। 

ਦੇਸ਼ ’ਚ ਪਹਿਲੀ ਵਾਰ ਹਿੰਦੀ ’ਚ ਹੋਵੇਗੀ MBBS ਦੀ ਪੜ੍ਹਾਈ, ਅਮਿਤ ਸ਼ਾਹ ਨੇ ਕਿਤਾਬਾਂ ਕੀਤੀਆਂ ਰਿਲੀਜ਼

 ਮੱਧ ਪ੍ਰਦੇਸ਼ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ MBBS ਦੀ ਪੜ੍ਹਾਈ ਹਿੰਦੀ ’ਚ ਹੋਵੇਗੀ। ਅੱਜ ਯਾਨੀ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੋਪਾਲ ’ਚ ਮੱਧ ਪ੍ਰਦੇਸ਼ ਸਰਕਾਰ ਦੀ ਮਹੱਤਵਪੂਰਨ ਯੋਜਨਾ ਤਹਿਤ MBBS ਪ੍ਰਥਮ ਸਾਲ ਦੀਆਂ 3 ਕਿਤਾਬਾਂ ਰਿਲੀਜ਼ ਕੀਤੀ। ਦੇਸ਼ ’ਚ ਇਹ ਪਹਿਲੀ ਵਾਰ ਹੈ ਕਿ MBBS ਦੀਆਂ ਕਿਤਾਬਾਂ ਹਿੰਦੀ ’ਚ ਪ੍ਰਕਾਸ਼ਿਤ ਹੋਈਆਂ ਹਨ।

ਬੱਸ ਅਤੇ ਦੁੱਧ ਟੈਂਕਰ ਵਿਚਾਲੇ ਫਸਿਆ ਤੀਰਥ ਯਾਤਰੀਆਂ ਨਾਲ ਭਰਿਆ ਟੈਂਪੂ, 4 ਬੱਚਿਆਂ ਸਮੇਤ 9 ਦੀ ਮੌਤ

 ਕਰਨਾਟਕ ਦੇ ਹਾਸਨ ’ਚ ਦਰਦਨਾਕ ਹਾਦਸਾ ਵਾਪਰਿਆ। ਇੱਥੇ ਤਿੰਨ ਵਾਹਨਾਂ ਦੀ ਟੱਕਰ ’ਚ 4 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਮੁਤਾਬਕ ਦੁੱਧ ਦੇ ਇਕ ਟੈਂਕਰ, ਕਰਨਾਟਕ ਸੂਬਾ ਸੜਕ ਟਰਾਂਸਪੋਰਟ ਨਿਗਮ ਦੀ ਬੱਸ ਅਤੇ ਇਕ ਟੈਂਪੂ ਵਿਚਾਲੇ ਟੱਕਰ ਹੋ ਗਈ

ਹੁਣ MP ਰਵਨੀਤ ਬਿੱਟੂ ਨੇ ਲਾਈਵ ਹੋ ਕੇ ਦਿੱਤੀ ਧਮਕੀ, ਸ਼ਿਕੰਜਾ ਕੱਸਣ ਦੀ ਤਿਆਰੀ 'ਚ ਵਿਜੀਲੈਂਸ

 ਵਿਜੀਲੈਂਸ ਬਿਊਰੋ ਪੰਜਾਬ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਪਹਿਲਾਂ  ਰਵਨੀਤ ਸਿੰਘ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਲਾਈਵ ਹੋ ਕੇ ਵਿਜੀਲੈਂਸ ਵਿਭਾਗ ਨੂੰ ਧਮਕੀ ਭਰੇ ਲਹਿਜ਼ੇ 'ਚ ਕਿਹਾ ਕਿ ਸਰਕਾਰਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਅਫ਼ਸਰ ਇੱਥੇ ਹੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ।

CBI ਨੇ ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਨੂੰ ਭੇਜਿਆ ਸੰਮਨ, ਡਿਪਟੀ CM ਬੋਲੇ- ‘ਸਤਿਆਮੇਵ ਜਯਤੇ’

ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਕੇਸ ’ਚ ਸੀ. ਬੀ. ਆਈ. ਨੇ ਸੰਮਨ ਭੇਜਿਆ ਹੈ। ਉਨ੍ਹਾਂ ਨੂੰ ਸੋਮਵਾਰ ਯਾਨੀ ਕਿ ਭਲਕੇ 11 ਵਜੇ ਸੀ. ਬੀ. ਆਈ. ਨੇ ਪੁੱਛ-ਗਿੱਛ ਲਈ ਬੁਲਾਇਆ ਹੈ। ਸਿਸੋਦੀਆ ਕੱਲ ਸਵੇਰੇ 11 ਵਜੇ ਦਿੱਲੀ ’ਚ ਸੀ. ਬੀ. ਆਈ. ਦੇ ਦਫ਼ਤਰ ’ਚ ਏਜੰਸੀ ਦੇ ਸਵਾਲਾਂ ਦਾ ਸਾਹਮਣਾ ਕਰਨਗੇ।

ਕੋਲੰਬੀਆ 'ਚ ਭਿਆਨਕ ਬੱਸ ਹਾਦਸਾ, 20 ਯਾਤਰੀਆਂ ਦੀ ਮੌਤ ਤੇ ਦਰਜਨਾਂ ਜ਼ਖਮੀ

 ਦੱਖਣੀ-ਪੱਛਮੀ ਕੋਲੰਬੀਆ 'ਚ ਸ਼ਨੀਵਾਰ ਨੂੰ ਪੈਨ-ਅਮਰੀਕਨ ਹਾਈਵੇਅ 'ਤੇ ਇਕ ਬੱਸ ਦੇ ਪਲਟ ਜਾਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਹ ਭਿਆਨਕ ਸੜਕ ਹਾਦਸਾ ਕੋਲੰਬੀਆ ਦੇ ਦੱਖਣ-ਪੱਛਮੀ ਸ਼ਹਿਰਾਂ ਪਾਸਟੋ ਅਤੇ ਪੋਪਾਯਾਨ ਵਿਚਕਾਰ ਵਾਪਰਿਆ। 

ਮੋਗਾ ਦੀ ਅਦਾਲਤ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੋਗਾ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਚੀਮਾ ਨੂੰ 15 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਸੰਮਨ ਸਾਬਕਾ ਵਿਧਾਇਕ ਹਰਜੋਤ ਸਿੰਘ ਕਮਲ ਦੀ ਸ਼ਿਕਾਇਤ ਤੋਂ ਬਾਅਦ ਭੇਜੇ ਗਏ ਹਨ।

8 ਸਾਲ ਪੁਰਾਣੀ ਰੰਜਿਸ਼ ਨੇ ਘਰ ’ਚ ਪੁਆਏ ਵੈਣ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ ’ਚ ਨੌਜਵਾਨ ਦੀ ਮੌਤ 

 ਪੁਲਸ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਲੋਧੀਗੁੱਜਰ ’ਚ 2014 ਤੋਂ ਚੱਲਦੇ ਆ ਰਹੇ ਜ਼ਮੀਨੀ ਵਿਵਾਦ ਕਾਰਣ ਦੋ ਧੜਿਆਂ ਵਿਚ ਸ਼ਨੀਵਾਰ ਨੂੰ ਖੂਨੀ ਝੜਪ ਹੋ ਗਈ। ਇਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਦੋਵਾਂ ਧੜਿਆਂ ਵਿਚਾਲ ਗੋਲੀਬਾਰੀ ਹੋਈ ਸੀ, ਜਿਸ ਵਿਚ ਸਰਬਜੀਤ ਸਿੰਘ ਧੜੇ ਦੇ ਤੇ ਹਰਦੀਪ ਸਿੰਘ ਦੇ ਧੜੇ ਦੇ ਦੋ ਵਿਅਕਤੀਆਂ ਦੀ ਮੌਤ ਹੋਈ ਸੀ।

ਸੁਲਤਾਨਪੁਰ ਲੋਧੀ ਵਿਖੇ ਵੱਡੀ ਵਾਰਦਾਤ, ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਬੇਰਹਿਮੀ ਨਾਲ ਕੀਤਾ ਕਤਲ

 ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ਼ਹਾਜ਼ੀ ਤੋਂ ਇਕ ਦੁਖਭਰੀ ਖ਼ਬਰ ਸਾਹਮਣੇ ਆਈ ਹੈ। ਇਥੇ ਦੇਰ ਰਾਤ ਇਕ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਹਰਬੰਸ ਕੌਰ ਘਰ ਦੇ ਵਰਾਂਡੇ ’ਚ ਰਾਤ ਦੇ ਸਮੇਂ ਸੌਂ ਰਹੀ ਸੀ ਅਤੇ ਉਸ ਦਾ ਪੋਤਰਾ ਅਤੇ ਉਸ ਦੀ ਪਤਨੀ ਘਰ ਦੇ ਅੰਦਰ ਸੌਂ ਰਹੇ ਸਨ ਪਰ ਅਚਾਨਕ ਰਾਤ ਕਰੀਬ 12 ਵਜੇ ਕੁਝ ਅਣਪਛਾਤੇ ਲੋਕ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਏ ਅਤੇ ਸਭ ਤੋਂ ਪਹਿਲਾਂ ਘਰ ਦੇ ਬਿਜਲੀ ਕੁਨੈਕਸ਼ਨ ਨੂੰ ਕੱਟ ਦਿੱਤਾ।

PM ਮੋਦੀ ਵਲੋਂ 75 ਡਿਜੀਟਲ ਬੈਂਕਿੰਗ ਯੂਨਿਟਾਂ ਦਾ ਉਦਘਾਟਨ, ਕਿਹਾ- ਬੈਂਕਾਂ ਨੂੰ ਘਰ-ਘਰ ਪਹੁੰਚਾਉਣਾ ਪਹਿਲੀ ਤਰਜੀਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਜੰਮੂ-ਕਸ਼ਮੀਰ ਦੇ ਦੋ ਡਿਜੀਟਲ ਬੈਂਕਿੰਗ ਯੂਨਿਟਾਂ ਸਮੇਤ ਕੁੱਲ 75 ਡਿਜੀਟਲ ਬੈਂਕਿੰਗ ਯੂਨਿਟਾਂ ਦਾ ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਰੀਬਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਵਜੋਂ ਬੈਂਕਾਂ ਨੂੰ ਗਰੀਬਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਪਹਿਲ ਕੀਤੀ ਹੈ। 

 

 

Manoj

This news is Content Editor Manoj