ਮੁੰਡੇ ਨੂੰ ਟਿਕ-ਟਾਕ 'ਤੇ ਆਪਣੇ ਸ਼ੌਕ ਪੂਰੇ ਕਰਨੇ ਪਏ ਮਹਿੰਗੇ, ਹੋਇਆ ਮਾਮਲਾ ਦਰਜ

06/14/2020 6:08:39 PM

ਸੰਗਰੂਰ (ਹਨੀ ਕੋਹਲੀ): ਇਕ ਸ਼ੌਂਕ ਹਥਿਆਰਾਂ ਦਾ, ਤੇ ਦੂਜਾ ਟਿਕ-ਟਾਕ ਦਾ। ਦੋਵੇਂ ਸ਼ੌਂਕ ਇਕੋ ਸਮੇਂ ਪੂਰੇ ਕਰਨੇ ਨੌਜਵਾਨ ਨੂੰ ਮਹਿੰਗੇ ਪੈ ਗਏ। ਤਾਜ਼ਾ ਮਾਮਲਾ ਸੰਗਰੂਰ ਦੇ ਲਹਿਰਾਗਾਗਾ ਦੇ ਲਹਿਲ ਕਲਾਂ ਪਿੰਡ ਦੇ ਨੌਜਵਾਨ ਦਾ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਦੀ ਟਿਕ-ਟਾਕ ਵੀਡੀਓ ਤਾਂ ਵਾਇਰਲ ਹੋਈ ਪਰ ਪੰਜਾਬ ਪੁਲਸ ਦੇ ਵੀ ਨਜ਼ਰੀਂ ਚੜ੍ਹ ਗਈ, ਜਿਸ ਦੇ ਚੱਲਦੇ ਨੌਜਵਾਨ 'ਤੇ ਮਾਮਲਾ ਦਰਜ ਕਰ ਲਿਆ ਗਿਆ। ਟਿਕ-ਟਾਕ 'ਤੇ ਨੌਜਵਾਨ ਦਾ ਅਕਾਊਂਟ ਰਿੰਕੂ ਸਰਾਓ ਨਾਮ ਤੋਂ ਹੈ। ਨੌਜਵਾਨ ਦੀਆਂ ਇਕ-ਦੋ ਨਹੀਂ ਸਗੋਂ ਚਾਰ-ਚਾਰ ਵੀਡੀਓਜ਼ ਟਿਕ-ਟਾਕ 'ਤੇ ਰਿਵਾਲਵਰ ਦੇ ਨਾਲ ਡਰੋਨ ਕੈਮਰੇ ਦੇ ਨਾਲ ਛੂਟ ਕੀਤੀਆਂ ਗਈਆਂ ਸਨ, ਜਿੱਥੇ ਉਹ ਪੰਜਾਬੀ ਗਾਣਿਆਂ 'ਤੇ ਕਦੇ ਪਿਸਤੌਲ ਤੋਂ ਫਾਇਰ ਕਰਦਾ ਦਿਖਾਈ ਦਿੰਦਾ ਹੈ ਤੇ ਕਦੇ ਦੋਨਾਲੀ ਲਹਿਰਾਉਂਦਾ। ਇਹ ਟਿਕ-ਟਾਕ ਵੀਡੀਓ ਡਰੋਨ ਕੈਮਰੇ ਨਾਲ ਸ਼ੂਟ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਵੀਕੈਂਡ ਲਾਕਡਾਊਨ 'ਚ ਖੁੱਲ੍ਹੇ ਠੇਕਿਆਂ 'ਤੇ ਮੰਨਾ ਨੇ 'ਢਾਹਿਆ' ਕੈਪਟਨ (ਵੀਡੀਓ)

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਹੜੀ ਰਿਵਾਲਵਰ ਦੇ ਨਾਲ ਮੁੰਡਾ ਫਾਇਰਿੰਗ ਕਰ ਰਿਹਾ ਹੈ ਉਹ ਲਹਿਰਾਗਾਗਾ ਦਾ ਸ਼ਖਸ ਹੈ ਅਤੇ ਜਿਹੜੀ ਰਾਈਫਲ ਦਿਖਾਈ ਗਈ ਹੈ, ਉਹ ਮੁੰਡੇ ਦੇ ਪਿਤਾ ਦੀ ਹੈ। ਉਸ ਨੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਅਜਿਹੀਆਂ ਵੀਡੀਓ ਟਿਕ-ਟਾਕ 'ਤੇ ਵਾਇਰਲ ਨਾ ਕਰੋ।ਦੱਸਣਯੋਗ ਹੈ ਕਿ  ਪੰਜਾਬੀ ਗਾਣਿਆਂ 'ਤੇ ਆਏ ਦਿਨ ਹਥਿਆਰਾਂ ਨੂੰ ਪਰਮੋਟ ਕੀਤਾ ਜਾਂਦਾ ਹੈ। ਗਾਇਕਾਂ ਨੂੰ ਫਾਲੋ ਕਰਨ ਵਾਲੇ ਨੌਜਵਾਨਾਂ ਦੇ ਹੱਥਾਂ ਵਿਚ ਜਦੋਂ ਹਥਿਆਰ ਆਉਂਦੇ ਹਨ ਤਾਂ ਫਿਰ ਉਹੀ ਇਹੀ ਕੁਝ ਕਰਦੇ ਹਨ, ਜੋ ਇਹ ਨੌਜਵਾਨ ਕਰਦਾ ਦਿਖਾਈ ਦੇ ਰਿਹਾ ਹੈ ਪਰ ਤੁਹਾਡੇ ਟਿਕ-ਟਾਕ 'ਤੇ ਵੀ ਪੰਜਾਬ ਪੁਲਸ ਦੀ ਅੱਖ ਹੈ ਅਤੇ ਹਥਿਆਰਾਂ ਨਾਲ ਗਾਣੇ ਪਰਮੋਟ ਕਰਨੇ ਤੁਹਾਨੂੰ ਮਹਿੰਗੇ ਪੈ ਸਕਦੇ ਹਨ। ਪੰਜਾਬ ਪੁਲਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਵੀਡੀਓਜ਼ ਪਰਮੋਟ ਨਾ ਕਰਨ।

ਇਹ ਵੀ ਪੜ੍ਹੋ:  ਇਹ ਵੀ ਪੜ੍ਹੋ: ਸਿਵਿਲ ਹਸਪਤਾਲ 'ਚ ਹੁਣ ਨਹੀਂ ਹੋਣਗੇ ਪੰਜਾਬ ਪੁਲਸ ਮੁਲਾਜ਼ਮਾਂ ਦੇ ਕੋਰੋਨਾ ਟੈਸਟ

Shyna

This news is Content Editor Shyna