ਜਲੰਧਰ: ਟਿਕਟਾਕ ਸਟਾਰ ਲਾਲੀ ਦਾ ਵਿਆਹ ਬਣਿਆ ਵਿਵਾਦ ਦਾ ਵਿਸ਼ਾ, 'ਜਾਗੋ' ’ਚ ਦੋਸਤਾਂ ਨੇ ਕੀਤੇ ਹਵਾਈ ਫਾਇਰ

07/31/2021 11:20:59 AM

ਜਲੰਧਰ (ਵਰੁਣ)– ਸ਼ਹਿਰ ਵਿਚ ਲਾਅ ਐਂਡ ਆਰਡਰ ਦਾ ਫਿਰ ਮਜ਼ਾਕ ਉਡਾਇਆ ਗਿਆ। ਵਿਆਹ-ਸ਼ਾਦੀਆਂ ਵਿਚ ਗੋਲ਼ੀਆਂ ਨਾ ਚਲਾਉਣ ਦੀਆਂ ਕਈ ਵਾਰ ਹਦਾਇਤਾਂ ਦਿੱਤੇ ਜਾਣ ਦੇ ਬਾਵਜੂਦ ਜਿੰਦਾ ਰੋਡ ’ਤੇ ਜਾਗੋ ਪ੍ਰੋਗਰਾਮ ਵਿਚ ਸ਼ਰੇਆਮ ਹਵਾਈ ਫਾਇਰ ਕੀਤੇ ਗਏ। ਇਹ ਵਿਆਹ ਸਮਾਰੋਹ ਟਿਕਟਾਕ ਸਟਾਰ ਲਾਲੀ ਦਾ ਸੀ। ਪੰਜਾਬੀ ਗਾਣਿਆਂ ਦੀ ਧੁਨ ’ਤੇ ਲਾਲੀ ਦੇ ਦੋਸਤਾਂ ਨੇ ਡਾਂਸ ਕਰਦਿਆਂ ਲਗਭਗ ਅੱਧੀ ਦਰਜਨ ਹਵਾਈ ਫਾਇਰ ਕੀਤੇ, ਜਿਸ ਦੀ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੱਤੀ ਗਈ। ਹੁਣ ਇਹ ਵੀਡੀਓ ਪੁਲਸ ਕੋਲ ਵੀ ਪਹੁੰਚ ਗਈ ਹੈ, ਜਿਸ ਦੇ ਆਧਾਰ ’ਤੇ ਥਾਣਾ ਨੰਬਰ 1 ਵਿਚ ਗੋਲ਼ੀਆਂ ਚਲਾਉਣ ਵਾਲਿਆਂ ’ਤੇ ਐੱਫ. ਆਈ. ਆਰ. ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ

ਲਾਲੀ ਦੇ ਟਿਕਟਾਕ ਤੋਂ ਇਲਾਵਾ ਇੰਸਟਾਗ੍ਰਾਮ ’ਤੇ ਵੀ ਕਾਫ਼ੀ ਪ੍ਰਸ਼ੰਸਕ ਹਨ। ਦੱਸਿਆ ਜਾ ਰਿਹਾ ਹੈ ਕਿ 27 ਜੁਲਾਈ ਦੀ ਰਾਤ ਨੂੰ ਲਾਲੀ ਦੇ ਜਿੰਦਾ ਰੋਡ ’ਤੇ ਸਥਿਤ ਘਰ ਵਿਚ ਵਿਆਹ ਤੋਂ ਇਕ ਦਿਨ ਪਹਿਲਾਂ 'ਜਾਗੋ' ਦਾ ਪ੍ਰੋਗਰਾਮ ਸੀ, ਉਥੇ ਉਸ ਨੇ ਆਪਣੇ ਦੋਸਤਾਂ ਨੂੰ ਵੀ ਬੁਲਾਇਆ ਹੋਇਆ ਸੀ। ਇਸੇ ਦੌਰਾਨ ਗਾਣਿਆਂ ’ਤੇ ਡਾਂਸ ਕਰਦਿਆਂ ਉਸ ਦੇ ਦੋਸਤਾਂ ਨੇ ਕਈ ਹਵਾਈ ਫਾਇਰ ਕੀਤੇ। ਹਵਾਈ ਫਾਇਰ ਕਰਨ ਦੌਰਾਨ ਲਾਲੀ ਵੀ ਉਥੇ ਮੌਜੂਦ ਸੀ ਪਰ ਉਸ ਨੇ ਵੀ ਆਪਣੇ ਦੋਸਤਾਂ ਨੂੰ ਨਹੀਂ ਰੋਕਿਆ ਅਤੇ ਫਾਇਰ ਦੌਰਾਨ ਡਾਂਸ ਕਰਦਾ ਰਿਹਾ। ਇਸ ਦੌਰਾਨ ਇਕ ਨੌਜਵਾਨ ਹਵਾਈ ਫਾਇਰਿੰਗ ਦੀ ਆਪਣੇ ਮੋਬਾਇਲ ਵਿਚ ਵੀਡੀਓ ਬਣਾਉਂਦਾ ਰਿਹਾ। ਵੀਡੀਓ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਲਾਲੀ ਦੇ ਦੋਸਤ ਕਾਫ਼ੀ ਲਾਪਰਵਾਹੀ ਨਾਲ ਪਿਸਤੌਲ ਵਿਚ ਗੋਲ਼ੀਆਂ ਕੱਢ ਤੇ ਪਾ ਕੇ ਡਾਂਸ ਕਰਦਿਆਂ ਲਹਿਰਾਅ ਰਹੇ ਹਨ। ਚੰਗੀ ਕਿਸਮਤ ਨੂੰ ਉਸ ਸਮੇਂ ਪਿਸਤੌਲ ਲਹਿਰਾਉਂਦਿਆਂ ਗੋਲ਼ੀ ਨਹੀਂ ਚੱਲੀ।

ਇਹ ਵੀ ਪੜ੍ਹੋ: ਮਾਹਿਲਪੁਰ ਵਿਖੇ ਅਰਧ ਨਗਨ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਸੱਟਾਂ ਦੇ ਨਿਸ਼ਾਨ ਵੇਖ ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਹੈਰਾਨੀ ਦੀ ਗੱਲ ਹੈ ਕਿ ਪੁਲਸ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮਾਂ ਵਿਚ ਹਥਿਆਰ ਲਿਜਾਣ ਅਤੇ ਚਲਾਉਣ ਬਾਰੇ ਸਖ਼ਤੀ ਨਾਲ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੀ ਪਾਲਣਾ ਨਹੀਂ ਹੁੰਦੀ। ਇਸ ਪ੍ਰੋਗਰਾਮ ਦੌਰਾਨ 2 ਨੌਜਵਾਨਾਂ ਕੋਲ ਪਿਸਤੌਲਾਂ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਕੋਲ ਲਾਇਸੈਂਸੀ ਹਥਿਆਰ ਹਨ।

ਦੂਜੇ ਪਾਸੇ ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਵੀਡੀਓ ਵੀ ਉਨ੍ਹਾਂ ਕੋਲ ਆ ਗਈ, ਜਿਸ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਾਇਰ ਕਰਨ ਵਾਲੇ ਨੌਜਵਾਨ ਪਿੰਡ ਨਾਗਰਾ ਦੇ ਹਨ। ਇੰਸ. ਸ਼ਰਮਾ ਨੇ ਕਿਹਾ ਕਿ ਗੋਲੀ ਚਲਾਉਣ ਵਾਲਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਹਥਿਆਰ ਜ਼ਬਤ ਕੀਤੇ ਜਾਣਗੇ ਅਤੇ ਫਿਰ ਲਾਇਸੈਂਸ ਰੱਦ ਕਰਵਾਉਣ ਦੀ ਕਾਰਵਾਈ ਵੀ ਕੀਤੀ ਜਾਵੇਗੀ। ਪਹਿਲਾਂ ਵੀ ਉਕਤ ਨੌਜਵਾਨਾਂ ਵੱਲੋਂ ਗੋਲ਼ੀਆਂ ਚਲਾਉਣ ਦੀ ਕਾਫ਼ੀ ਚਰਚਾ ਰਹਿ ਚੁੱਕੀ ਹੈ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਨੇ ਘੇਰੇ ਬਾਦਲ ਤੇ ਮਜੀਠੀਆ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri