ਜਬਰ-ਜ਼ਨਾਹ ਤੇ ਅਗਵਾ ਕਰਨ ਦੇ ਦੋਸ਼ ''ਚ ਤਿੰਨ ਵਿਰੁੱਧ ਕੇਸ ਦਰਜ

12/31/2017 8:08:51 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਫੱਤੂਢੀਂਗਾ ਪੁਲਸ ਨੇ ਰਚਨਾ (ਕਾਲਪਨਿਕ ਨਾਂ) ਪੁੱਤਰੀ ਅਵਤਾਰ ਸਿੰਘ ਵਾਸੀ ਮਹਿਮਦਵਾਲ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪ੍ਰੇਮੀ ਤੇ ਉਸ ਦੇ 2 ਭਰਾਵਾਂ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਤੇ ਅਗਵਾ ਕਰਨ ਦੇ ਦੋਸ਼ 'ਚ ਤਿੰਨ ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੜਕੀ ਰਚਨਾ (ਕਾਲਪਨਿਕ ਨਾਂ) ਨੇ ਪੁਲਸ ਨੂੰ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਪਿਤਾ ਪਿੰਡ 'ਚ ਪੀਲੀਏ ਦੀ ਬੀਮਾਰੀ ਦਾ ਇਲਾਜ ਕਰਦੇ ਸਨ ਤਾਂ ਪਿੰਡ ਛੰਨਾ ਸ਼ੇਰ ਸਿੰਘ ਵਾਸੀ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਛੰਬਾ ਸਿੰਘ ਦੀ ਕਰੀਬ 2 ਮਹੀਨੇ ਪਹਿਲਾਂ ਉਸ ਦੇ ਪਿਤਾ ਕੋਲੋਂ ਇਲਾਜ ਕਰਵਾਉਣ ਲਈ ਆਉਂਦਾ ਸੀ। ਲੜਕੀ ਨੇ ਦੱਸਿਆ ਕਿ 19 ਦਸੰਬਰ ਨੂੰ ਜਸਵਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਇਸ ਲਈ ਉਹ ਦੋਵੇਂ ਪਿੰਡ ਦੇ ਬਾਹਰ ਪਾਣੀ ਵਾਲੀ ਟੈਂਕੀ ਕੋਲ ਮਿਲੇ।
ਪੀੜਤ ਲੜਕੀ ਨੇ ਦੱਸਿਆ ਕੀ ਜਦ ਉਹ ਟੈਂਕੀ ਕੋਲ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਹੀ ਖੜ੍ਹਾ ਜਸਵਿੰਦਰ ਸਿੰਘ ਤੇ ਉਸ ਦਾ ਭਰਾ ਬੂਟਾ ਸਿੰਘ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਕਿਸੇ ਪਛਾਣ ਵਾਲੇ ਦੀ ਮੋਟਰ 'ਤੇ ਲੈ ਗਏ। ਮੋਟਰ 'ਤੇ ਜਸਵਿੰਦਰ ਸਿੰਘ ਦਾ ਇਕ ਹੋਰ ਭਰਾ ਵੀਰੂ ਪਹਿਲਾਂ ਹੀ ਮੌਜੂਦ ਸੀ, ਜਿਨ੍ਹਾਂ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਵਾਰੀ-ਵਾਰੀ ਜਬਰ-ਜ਼ਨਾਹ ਕੀਤਾ ਤੇ ਰਾਤ ਨੂੰ ਮੋਟਰ 'ਤੇ ਹੀ ਰੱਖਿਆ ਤੇ ਫਿਰ ਅਗਲੇ ਦਿਨ 20 ਦਸੰਬਰ ਨੂੰ ਜੱਸਾ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਹਿਮਾਂਚਲ ਲੈ ਗਿਆ, ਜਿਥੇ ਉਸ ਨੂੰ ਜਸਵਿੰਦਰ ਨੇ ਕਿਰਾਏ 'ਤੇ ਕਮਰਾ ਲੈ ਕੇ ਰਾਤ ਰੱਖਿਆ ਤੇ ਉਥੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ।
ਬੀਤੇ 22 ਦਸੰਬਰ ਨੂੰ ਜਸਵਿੰਦਰ ਉਰਫ ਜੱਸਾ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਕਪੂਰਥਲਾ ਵਾਪਸ ਲੈ ਆਇਆ। ਪੀੜਤਾ ਨੇ ਦੱਸਿਆ ਕਿ ਉਸ ਨੇ ਜਸਵਿੰਦਰ ਸਿੰਘ ਨੂੰ ਬਾਥਰੂਮ ਦਾ ਬਹਾਨਾ ਬਣਾ ਕੇ ਕਪੂਰਥਲਾ ਬੱਸ ਸਟੈਂਡ 'ਤੇ ਚਲੀ ਗਈ ਤੇ ਕਿਸੇ ਵਿਅਕਤੀ ਤੋਂ ਫੋਨ ਲੈ ਕੇ ਆਪਣੇ ਪਿਤਾ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਸ ਦੇ ਪਿਤਾ ਉਸ ਨੂੰ ਪਿੰਡ ਵਾਪਸ ਲੈ ਕੇ ਆ ਗਏ ਤੇ ਉਸ ਨੇ ਆਪਣੀ ਇੱਜ਼ਤ ਖਾਤਰ ਕਿਸੇ ਨਾਲ ਗੱਲ ਨਾ ਕੀਤੀ। ਮੇਰਾ ਮਾਤਾ-ਪਿਤਾ ਵੱਲੋਂ ਸਾਬਕਾ ਸਰਪੰਚ ਆਸਾ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੇਰੇ ਨਾਲ ਆ ਕੇ ਪੁਲਸ ਨੂੰ ਇਤਲਾਹ ਦਿੱਤੀ। ਇਸ ਸਬੰਧੀ ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਉਕਤ ਪ੍ਰੇਮੀ ਜਸਵਿੰਦਰ ਸਿੰਘ ਤੇ ਉਸ ਦੇ ਦੋਵੇਂ ਭਰਾ ਬੂਟਾ, ਵੀਰੂ ਪੁੱਤਰ ਸਾਰੇ ਛੱਜਾ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਥਾਣਾ ਤਲਵੰਡੀ ਚੌਧਰੀਆਂ ਖਿਲਾਫ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਤੇ ਅਗਵਾਹ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਹੈ ਤੇ ਉਕਤ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਤੇ ਅਤੇ ਜਲਦੀ ਹੀ ਉਹ ਪੁਲਸ ਵੱਲੋਂ ਗ੍ਰਿਫਤਾਰ ਕਰ ਲਏ ਜਾਣਗੇ।