ਘਰ ''ਚੋਂ ਲੱਖਾਂ ਦੀ ਨਕਦੀ, ਸੋਨੇ ਦੇ ਗਹਿਣੇ ਤੇ ਸਾਮਾਨ ਚੋਰੀ

09/05/2017 7:41:50 AM

ਨਕੋਦਰ/ਜਲੰਧਰ, (ਪਾਲੀ, ਵਰਿਆਣਾ)- ਪਿੰਡ ਚੱਕ ਵੇਂਡਲ 'ਚ ਅੱਜ ਦਿਨ ਦਿਹਾੜੇ ਚੋਰ ਘਰ ਦੇ ਕਮਰਿਆਂ ਅਤੇ ਗੇਟ ਦੇ ਜਿੰਦੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਦੁੱਧ ਪਾਉਣ ਗਿਆ ਸੀ ਅਤੇ ਪਰਿਵਾਰ ਪਿੰਡ ਵਿਚ ਹੀ ਇਕ ਘਰ 'ਚ ਕਰੀਬ 11 ਵਜੇ ਸਵੇਰੇ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦੁੱਧ ਪਾ ਕੇ ਬਾਅਦ ਦੁਪਹਿਰ ਕਰੀਬ 3:15 ਵਜੇ ਘਰ ਆਇਆ ਤਾਂ ਦੇਖਿਆ ਕਿ ਘਰ ਦੇ ਬਾਹਰੀ ਗੇਟ ਦਾ ਜਿੰਦਾ ਟੁੱਟਾ ਪਿਆ ਸੀ, ਅੰਦਰ ਜਾਣ 'ਤੇ ਦੇਖਿਆ ਕਿ ਕਮਰਿਆਂ ਅਤੇ ਅਲਮਾਰੀ ਦੇ ਜਿੰਦੇ ਵੀ ਟੁੱਟੇ ਹੋਏ ਸਨ ਤੇ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਘਰੋਂ ਕਰੀਬ 2 ਲੱਖ 50 ਹਜ਼ਾਰ ਰੁਪਏ ਦੀ ਨਕਦੀ, ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲੈ ਗਏ। ਇਸ ਸਬੰਧੀ ਸ਼ੰਕਰ ਪੁਲਸ ਚੌਕੀ ਨੂੰ ਸੂਚਿਤ ਕਰ ਦਿੱਤਾ ਗਿਆ, ਜਿਨ੍ਹਾਂ ਨੇ ਮੌਕੇ 'ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ।