ਪਿਛਲੇ ਸਾਲਾਂ ਦੇ ਮੁਕਾਬਲੇ ਵਿਲੱਖਣ ਰੰਗ ਬਖੇਰੇਗਾ ਇਸ ਵਾਰ ਦੁਸਹਿਰਾ

09/21/2017 7:53:44 PM

ਜ਼ੀਰਾ (ਅਕਾਲੀਆਂ ਵਾਲਾ)— ਸਰਦਾਰ ਨੱਥਾ ਸਿੰਘ ਜੌਹਲ ਯਾਦਗਾਰੀ ਦੁਸਹਿਰਾ ਕਮੇਟੀ ਵੱਲੋਂ ਹਰ ਸਾਲ ਮਨਾਏ ਜਾ ਰਹੇ ਦੁਸਹਿਰਾ ਦੇ ਤਿਓਹਾਰ ਨੂੰ ਲੈ ਕੇ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਜੌਹਲ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਸ਼ਗਨ ਰੈਸਟੋਰੈਂਟ 'ਚ ਮੀਟਿੰਗ ਹੋਈ। ਜਿਸ 'ਚ ਟਰੱਕ ਯੂਨੀਅਨ ਦੇ ਅਤੇ ਕਮੇਟੀ ਪ੍ਰਧਾਨ ਹਰੀਸ਼ ਜੈਨ ਗੋਗਾ, ਧਰਮਪਾਲ ਚੁੱਘ ਆਗੂ, ਤਿਲਕ ਰਾਜ ਨਰੂਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਕੌਂਸਲਰ ਬਿੱਟੂ ਵਿੱਜ, ਗੁਰਪ੍ਰੀਤ ਸਿੰਘ ਜੱਜ ਕੌਂਸਲਰ, ਰਾਮ ਪ੍ਰਕਾਸ਼, ਕੁਲਭੂਸ਼ਨ ਜੈਨ ਪ੍ਰਧਾਨ ਕੱਪੜਾ ਵਪਾਰ ਯੂਨੀਅਨ, ਲੱਕੀ ਪਾਸੀ, ਪਵਨ ਲੱਲੀ, ਓਮ ਪੁਰੀ, ਸੁਖਵਿੰਦਰ ਕੰਡਾ, ਰਾਜੇਸ਼ ਢੰਡ ਮੀਤ ਪ੍ਰਧਾਨ, ਰਜਿੰਦਰ ਗੁਪਤਾ, ਬਿੱਟੂ ਨਰੂਲਾ, ਵਰਿੰਦਰ ਜੈਨ, ਯੁਧਿਸ਼ਟਰ ਅਗਰਵਾਲ, ਗਿੰਨਾ ਨਰੂਲਾ, ਵਿਜੇ ਬਾਂਸਲ ਵਕੀਲ, ਨੀਰਜ ਗੈਸ ਏਜੰਸੀ ਵਾਲੇ ਹਾਕਮ ਸਿੰਘ ਅਰੋੜਾ ਪ੍ਰਧਾਨ, ਟੀਟੂ ਅਨੇਜਾ, ਪ੍ਰਮੋਦ ਕੁਮਾਰ ਲੱਕੀ, ਗੁਲਸ਼ਨ ਅਨੇਜਾ, ਸੋਮ ਬਜਾਜ, ਅਸ਼ਵਨੀ ਸ਼ੁਕਲਾ, ਅਨਿਲ ਬਜਾਜ, ਕੁਲਭੂਸ਼ਨ ਸ਼ਰਮਾ, ਅਜੇ ਚੌਧਰੀ, ਜੁਗਲ ਜਿੰਦਲ, ਗੁਰਦਾਸ ਸ਼ਰਮਾ ਆਦਿ ਹਾਜ਼ਰ ਹੋਏ। 
ਮੀਟਿੰਗ ਦੌਰਾਨ 30 ਸਤੰਬਰ ਨੂੰ ਜੌਹਲ ਯਾਦਗਾਰੀ ਸਟੇਡੀਅਮ 'ਚ ਕਰਵਾਏ ਜਾ ਰਹੇ ਦੁਸਹਿਰਾ ਸਮਾਗਮ ਦੀ ਰੂਪ ਰੇਖਾ ਤਿਆਰ ਕਰਦਿਆਂ ਸ਼ਾਮਲ ਆਗੂਆਂ ਨੇ ਕਿਹਾ ਕਿ ਕੁਲਦੀਪ ਸਿੰਘ ਜੌਹਲ ਚੇਅਰਮੈਨ ਦੇ ਪਰਿਵਾਰ ਦੀ ਇਸ ਦੁਸਹਿਰਾ ਕਮੇਟੀ ਲਈ ਬਹੁਤ ਵੱਡੀ ਦੇਣ ਹੈ। ਜਿਨ੍ਹਾਂ ਨੇ ਆਪਣੀ ਜ਼ਮੀਨ ਦਾਨ ਕਰਕੇ ਦੁਸਹਿਰਾ ਗਰਾਊਂਡ ਲਈ ਦਿੱਤੀ। ਆਗੂਆਂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਇਹ ਦੁਸਹਿਰਾ ਵਿੱਲਖਣ ਰੰਗ ਬਖੇਰੇਗਾ। ਇਸ ਦੌਰਾਨ ਸਹਿਯੋਗੀ ਅਤੇ ਨਾਮੀ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਦੁਸਹਿਰੇ 'ਚ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਣਗੇ। ਆਗੂਆਂ ਨੇ ਸ਼ਹਿਰ ਨਿਵਾਸੀਆਂ ਨੂੰ ਹਰ ਪੱਖ ਤੋਂ ਸਹਿਯੋਗ ਦੇਣ ਲਈ ਅਰਜ ਗੁਜ਼ਾਰੀ ਹੈ ਤਾਂ ਜੋ ਇਸ ਨੂੰ ਹੋਰ ਰੰਗ ਦਿੱਤਾ ਜਾ ਸਕੇ।