ਮੋਗਾ ਦੇ ਮੂਰਤੀਕਾਰ ਭਰਾਵਾਂ ਨੇ ਸਿੱਧੂ ਮੂਸੇਵਾਲਾ ਨੂੰ ਇੰਝ ਦਿੱਤੀ ਸ਼ਰਧਾਂਜਲੀ

06/03/2022 12:20:14 AM

ਮੋਗਾ (ਵਿਪਨ ਓਂਕਾਰਾ) : 29 ਮਈ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਆਪਣੀ-ਆਪਣੀ ਕਲਾ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਥੇ ਹੀ ਜੇਕਰ ਅਸੀਂ ਮੋਗਾ ਦੀ ਗੱਲ ਕਰੀਏ ਤਾਂ ਪਿੰਡ ਘੱਲਕਲਾਂ ਦੇ ਵਸਨੀਕ ਮੂਰਤੀਕਾਰ ਮਨਜੀਤ ਸਿੰਘ ਤੇ ਉਸ ਦੇ ਭਰਾ ਸੁਰਜੀਤ ਸਿੰਘ ਗਿੱਲ ਨੇ ਆਪਣੀ ਕਲਾ ਰਾਹੀਂ ਪਿੰਡ ’ਚ ਇਕ ਦੇਸ਼ਭਗਤ ਪਾਰਕ ਬਣਾਇਆ ਹੈ, ਜਿਸ ’ਚ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਬੁੱਤ ਇਸ ਪਾਰਕ ਲਗਾਏ ਹਨ। ਹੁਣ ਮਨਜੀਤ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਇਕ ਮਿੱਟੀ ਦਾ ਬੁੱਤ ਬਣਾਇਆ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ’ਚ ਹੋਏ ਅਹਿਮ ਖ਼ੁਲਾਸੇ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਨੂੰ ਬਹੁਤ ਪਸੰਦ ਕਰਦੇ ਸਨ। ੳੁਹ ਪੰਜਾਬ ਪ੍ਰਤੀ ਪਿਆਰ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਅੱਜ ਦੇ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਪੰਜਾਬ ਨੂੰ ਇਕ ਨਵੀਂ ਦਿਸ਼ਾ ਦਿਖਾਉਣ ਵਾਲੇ ਸਨ। ਸਿੱਧੂ ਮੂਸੇਵਾਲਾ ਨੂੰ ਦੇਖ ਕੇ ਪਿੰਡਾਂ ਦੇ ਨੌਜਵਾਨਾਂ ਨੇ ਵਿਦੇਸ਼ ਨਾ ਜਾ ਕੇ ਪਿੰਡ ’ਚ ਰਹਿ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਪਰ ਅੱਜ ਉਨ੍ਹਾਂ ਦੇ ਚਲੇ ਜਾਣ ਦਾ ਬਹੁਤ ਦੁੱਖ ਹੈ ਅਤੇ ਉਨ੍ਹਾਂ ਦੀ ਯਾਦ ’ਚ 2 ਬੁੱਤ ਬਣਾਏ ਜਾ ਰਹੇ ਹਨ, ਇਕ ਸਾਡੇ ਦੇਸ਼ਭਗਤ ਪਾਰਕ ’ਚ ਰੱਖਿਆ ਜਾਵੇਗਾ ਤੇ ਦੂਜਾ 12 ਫੁੱਟ ਦਾ ਕਿਸੇ ਨੂੰ ਨਹੀਂ ਦਿਖਾਇਆ ਗਿਆ, ਉਨ੍ਹਾਂ ਦੇ ਪਿੰਡ ਮੂਸਾ ’ਚ ਪਹੁੰਚਾਇਆ ਜਾਵੇਗਾ।

ਇਹ ਵੀ ਪੜ੍ਹੋ : PSEB ਨੇ 8ਵੀਂ ਜਮਾਤ ਦਾ ਨਤੀਜਾ ਐਲਾਨਿਆ, ਬਰਨਾਲਾ ਦੇ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਕੀਤਾ ਹਾਸਲ

Manoj

This news is Content Editor Manoj