ਤੜਕਸਾਰ ਚੋਰਾਂ ਨੇ PNB ਦੇ ATM ਨੂੰ ਲੁੱਟਣ ਦੀ ਕੀਤੀ ਕੋਸ਼ਿਸ਼, ਚੌਂਕੀਦਾਰ ਦੀ ਸੂਝਬਝ ਨਾਲ ਟਲੀ ਵੱਡੀ ਵਾਰਦਾਤ

02/28/2024 11:09:51 AM

ਲਾਂਬੜਾ (ਵਰਿੰਦਰ)- ਲਾਂਬੜਾ ਬਾਜ਼ਾਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਦੇ ਨਾਲ ਸਥਿਤ ਬੈਂਕ ਦੀ ਏ. ਟੀ.ਐੱਮ. ਮਸ਼ੀਨ ਨੂੰ ਕਟਰ ਨਾਲ ਕੱਟ ਕੇ ਉਸ ਵਿੱਚੋਂ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਤੜਕੇ ਕਰੀਬ 3 ਵਜੇ 4 ਚੋਰ ਇਕ ਕਾਲੇ ਰੰਗ ਦੀ ਕਾਰ ਰਾਹੀਂ ਇਥੇ ਪਹੁੰਚੇ। ਚੋਰਾਂ ਵੱਲੋਂ ਪਹਿਲਾਂ ਬੈਂਕ ਦੇ ਸ਼ਟਰ ਦੇ ਤਾਲਿਆ ਨੂੰ ਕਟਰ ਦੇ ਨਾਲ ਕੱਟਿਆ ਗਿਆ। ਉਸ ਤੋਂ ਬਾਅਦ ਅੰਦਰ ਕਮਰੇ ਵਿਚ ਇਕ ਸੀ. ਸੀ. ਟੀ. ਵੀ. ਕੈਮਰੇ 'ਤੇ ਸਪਰੇ ਕੀਤੀ ਗਈ ਅਤੇ ਇਕ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ। ਉਸ ਤੋਂ ਬਾਅਦ ਚੋਰਾਂ ਵੱਲੋਂ ਏ. ਟੀ. ਐੱਮ. ਮਸ਼ੀਨ ਦੀ ਲੋਹੇ ਦੀ ਪਹਿਲੀ ਪਰਤ ਵੀ ਕਟਰ ਰਾਹੀਂ ਕੱਟ ਦਿੱਤੀ ਗਈ ਸੀ। ਇੰਨੇ ਨੂੰ ਬਾਜ਼ਾਰ ਦਾ ਚੌਂਕੀਦਾਰ ਪ੍ਰੇਮ ਕੁਮਾਰ ਮੌਕੇ 'ਤੇ ਪਹੁੰਚ ਗਿਆ ਅਤੇ ਉਸ ਨੇ ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਸ ਨੂੰ ਦਿੱਤੀ। 

ਇਹ ਵੀ ਪੜ੍ਹੋ: ਪੰਜਾਬ 'ਚ ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਕੀਤੀ ਕੋਰੀ ਨਾਂਹ

ਪੁਲਸ ਵਾਲੇ ਤੁਰੰਤ ਮੌਕੇ ਜਦੋਂ ਪਹੁੰਚੇ ਤਾਂ ਚੋਰਾਂ ਨੂੰ ਇਸ ਦੀ ਭਿਣਕ ਲੱਗ ਗਈ ਅਤੇ ਉਹ ਮੌਕੇ ਤੋਂ ਕਾਰ ਰਾਹੀਂ ਹੀ ਤੇਜ਼ੀ ਨਾਲ ਨਕੋਦਰ ਵੱਲ ਨੂੰ ਫਰਾਰ ਹੋ ਗਏ। ਮੁਢਲੀ ਜਾਣਕਾਰੀ ਅਨੁਸਾਰ ਏ. ਟੀ. ਐੱਮ. ਵਿੱਚੋਂ ਅਜੇ ਕੈਸ਼ ਚੋਰੀ ਹੋਣ ਤੋਂ ਬਚਾਅ ਹੋਣ ਦੀ ਸੂਚਨਾ ਸੀ ਪਰ ਮੌਕੇ 'ਤੇ ਅਜੇ ਬੈਂਕ ਅਧਿਕਾਰੀ ਨਹੀਂ ਪਹੁੰਚੇ ਸਨ। ਮੌਕੇ 'ਤੇ ਡੀ. ਐੱਸ. ਪੀ. ਕਰਤਾਰਪੁਰ ਪਲਵਿੰਦਰ ਸਿੰਘ ਅਤੇ ਸਥਾਨਕ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਆਸ ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਪਹਿਲਾਂ ਪੀਤੀ ਇਕੱਠੇ ਸ਼ਰਾਬ ਤੇ ਖਾਧੀ ਰੋਟੀ, ਫਿਰ ਮਾਮੂਲੀ ਗੱਲ ਪਿੱਛੇ ਚਾਕੂ ਮਾਰ ਕੇ ਸਾਥੀ ਦਾ ਕਰ ਦਿੱਤਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri