ਘਰ ਦੇ ਜਿੰਦਰੇ ਤੋੜਕੇ ਇਕ ਲੱਖ ਰੁਪਏ ਦੀ ਨਕਦੀ ਚੋਰੀ

11/19/2017 12:51:09 PM

ਤਲਵੰਡੀ ਭਾਈ (ਗੁਲਾਟੀ) : ਸਥਾਨਕ ਸ਼ਹਿਰ ਦੇ ਵਾਰਡ ਨੰਬਰ-7 ਵਿਚ ਚੋਰਾਂ ਨੇ ਇਕ ਘਰ ਵਿਚ ਦਾਖ਼ਲ ਹੋ ਕੇ ਇਕ ਲੱਖ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕੀਤਾ। ਘਰ ਦੇ ਮਾਲਕ ਹੇਮਰਾਜ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਪਰਿਵਾਰ ਨਾਲ ਕਿਸੇ ਕੰਮ ਦੇ ਚੱਲਦੇ ਬਾਘਾਪੁਰਾਣਾ ਗਏ ਹੋਏ ਸਨ, ਜਦੋਂ ਉਹ ਘਰ ਪਰਤੇ ਤਾਂ ਦੇਖਿਆ ਕਿ ਗੇਟ ਦਾ ਜਿੰਦਰਾ ਟੁੱਟਿਆ ਪਿਆ ਸੀ, ਜਦੋਂ ਉਸਨੇ ਅੱਗੇ ਦੇਖਿਆਂ ਤਾਂ ਕਮਰੇ ਨੂੰ ਲੱਗਿਆ ਜਿੰਦਰਾ ਵੀ ਟੁੱਟਿਆ ਪਿਆ ਸੀ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ।
ਚੋਰ ਕਮਰੇ ਵਿਚ ਪਿਆ ਟਰੰਕ ਜਿਸ ਵਿਚ ਇਕ ਲੱਖ ਰੁਪਏ ਦੀ ਨਕਦੀ ਪਈ ਸੀ, ਉਸਦਾ ਜਿੰਦਰਾ ਤੋੜਕੇ ਉਕਤ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਚੋਰਾਂ ਨੂੰ ਕਾਬੂ ਕਰਕੇ ਉਸਦਾ ਪੈਸਾ ਵਾਪਸ ਦਿਵਾਇਆ ਜਾਵੇ।