ਲੋਕਾਂ ਦੇ ਕਾਬੂ ਆਇਆ ਚੋਰ, ਦੇਖੋ ਕਿਵੇਂ ਚੜਿਆ ਕੁਟਾਪਾ (ਵੀਡੀਓ)

06/22/2018 4:10:33 PM

ਜਲੰਧਰ (ਬਿਊਰੋ)—ਜਲੰਧਰ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਜਾਣਕਾਰੀ ਮੁਤਾਬਕ ਤਾਜ਼ਾ ਮਾਮਲਾ ਸ਼ਹਿਰ ਦੇ ਪੰਕਜ ਪੀਰ ਸਥਿਤ ਅਰੋੜਾ ਬੇਕਰੀ ਤੋਂ ਸਾਹਮਣੇ ਆਇਆ, ਜਿੱਥੇ ਚੋਰੀ ਕਰਨ ਆਏ ਚਾਰ ਨੌਜਵਾਨਾਂ 'ਚੋਂ ਇਕ ਨੌਜਵਾਨ ਲੋਕਾਂ ਦੇ ਹੱਥੇ ਚੜ੍ਹ ਗਿਆ, ਜਿਸ ਤੋਂ ਬਾਅਦ ਚੋਰ ਦੀ ਕਾਫੀ ਕੁੱਟਮਾਰ ਵੀ ਕੀਤੀ। ਇਹ ਦੋਸ਼ੀ ਨੌਜਵਾਨ ਥੈਲੇ ਦੀ ਆੜ 'ਚ ਲੋਕਾਂ ਦੀਆਂ ਜੇਬਾਂ ਕੱਟਦਾ ਹੈ। ਉਕਤ ਦੋਸ਼ੀ ਨੂੰ ਲੋਕਾਂ ਨੇ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ ਹੈ।