10 ਤੋਲੇ ਸੋਨਾ ਤੇ 35 ਹਜ਼ਾਰ ਦੀ ਨਕਦੀ ਚੋਰੀ

07/15/2018 7:39:02 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਪਿੰਡ ਭਾਗੀਕੇ ਵਿਖੇ ਇਕ ਘਰ ਨੂੰ ਨਿਸ਼ਾਨਾਂ ਬਣਾਉਂਦਿਆਂ 10 ਤੋਲੇ ਸੋਨਾ ਅਤੇ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦੇ ਹੀ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਥਾਣਾ ਮੁੱਖੀ ਦਿਲਬਾਗ ਸਿੰਘ, ਸਬ-ਇੰਸਪੈਕਟਰ ਬਲਰਾਜ ਮੋਹਨ, ਸਬ ਇੰਸਪੈਕਟਰ ਗੁਰਸੇਵਕ ਸਿੰਘ, ਸਹਾਇਕ ਥਾਣੇਦਾਰ ਫੈਲੀ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਮੌਕੇ ’ਤੇ ਪੁੱਜੀ। ਪੁਲਸ ਸੂਤਰਾਂ ਅਨੁਸਾਰ ਕ੍ਰਿਪਾਲ ਸਿੰਘ ਪੁੱਤਰ ਬਸੰਤ ਸਿੰਘ ਜੱਟ ਸਿੱਖ ਵਾਸੀ ਭਾਗੀਕੇ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਉਹ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਆਪਣੇ ਘਰ ਦੇ ਵਿਹਡ਼ੇ ’ਚ ਸੌਂ ਗਿਆ ਕਿ ਅਚਾਨਕ ਰਾਤ ਨੂੰ 2 ਵਜੇ ਦੇ ਕਰੀਬ ਜਦ ਉਸ ਨੂੰ ਖਡ਼ਕਾ ਸੁਣਿਆ ਤਾਂ ਉਸ ਦੀ ਅਚਾਨਕ ਅੱਖ ਖੁੱਲ੍ਹ ਗਈ ਤਾਂ ਜਦ ਉਸ ਨੇ ਉਠ ਕੇ ਆਪਣੇ ਕਮਰੇ ਦੇਖੇ ਤਾਂ ਸਾਰਾ ਸਮਾਨ ਇੱਧਰ ਉਧਰ ਖਿਲਰਿਆ ਪਿਆ ਸੀ ਤਾਂ ਮੈਂ ਆਪਣੇ ਪਰਿਵਾਰ ਨੂੰ ਉਠਾਇਆ।ਜਦ ਅਸੀਂ ਕਮਰੇ ’ਚ ਜਾਂ ਕੇ ਦੇਖਿਆ ਤਾਂ 10 ਤੋਲੇ ਸੋਨਾ ਅਤੇ 35 ਹਜ਼ਾਰ ਰੁਪਏ ਦੀ ਨਕਦੀ ਗਾਇਬ ਪਾਈ ਗਈ। ਉਨ੍ਹਾਂ ਦੱਸਿਆ ਕਿ ਇਹ ਅਣਪਛਾਤੇ ਚੋਰ ਘਰ ਦੇ ਮਗਰ ਪਏ ਖਾਲੀ ਪਲਾਂਟ ਰਾਹੀਂ ਘਰ ’ਚ ਦਾਖਲ ਹੋਏ। ਇਸ ਮੌਕੇ ਥਾਣਾ ਮੁੱਖੀ ਦਿਲਬਾਗ ਸਿੰਘ ਅਤੇ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਫੈਲੀ ਸਿੰਘ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀ. ਸੀ. ਸੀ. ਟੀ. ਵੀ. ਕੈਮਰਿਅਾਂ ਨੂੰ ਖੰਗਾਲਿਆ ਗਿਆ ਹੈ, ਜਿਸ ’ਚ ਚਾਰ ਅਣਪਛਾਤੇ ਨੌਜਵਾਨ ਕੈਮਰਿਆ ’ਚ ਕੈਦ ਹੋ ਗਏ ਹਨ ਅਤੇ ਇਨ੍ਹਾਂ ਅਣਪਛਾਤੇ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।